HomePatiala Updatesਗੁਰੂ ਰਵਿਦਾਸ ਜੀ ਬਾਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸੈਮੀਨਾਰ ਕਰਾਉਣ...

ਗੁਰੂ ਰਵਿਦਾਸ ਜੀ ਬਾਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਸੈਮੀਨਾਰ ਕਰਾਉਣ ਦਾ ਹੋਇਆ ਫ਼ੈਸਲਾ

 ਪਟਿਆਲਾ : ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੀਂ ਸ਼ਤਾਬਦੀ ਮੌਕੇ ਦੇਸ਼ ਦੁਨੀਆ ਵਿਚ ਗੁਰੂ ਰਵਿਦਾਸ ਜੀ ਦੀ ਬਾਣੀ ਤੇ ਜੀਵਨ ਬਾਰੇ ਵਿਚਾਰ ਚਰਚਾ ਤੇ ਹੋਰ ਕਈ ਤਰ੍ਹਾਂ ਦੇ ਸਮਾਗਮ ਤੇ ਨਗਰ ਕੀਰਤਨ ਕਰਨ ਦਾ ਪ੍ਰੋਗਰਾਮ ਵੱਖ ਵੱਖ ਸੰਸਥਾਵਾਂ ਤੇ ਸੰਗਤਾਂ ਵੱਲੋਂ ਉਲੀਕਿਆ ਜਾ ਰਿਹਾ ਹੈ। ਇਸੇ ਤਹਿਤ ਪੰਜਾਬ ਦੇ ਗੁਰੂ ਰਵਿਦਾਸ ਜੀ ਨੂੰ ਪਿਆਰ ਕਰਨ ਵਾਲਿਆਂ ਨੇ ‘ਬਾਣੀ ਵਿਚਾਰ ਚੇਤਨਾ ਮੰਚ ਪੰਜਾਬ’ ਦੇ ਬੈਨਰ ਹੇਠ ਪੰਜਾਬ ਭਰ ਵਿਚ ਗੁਰੂ ਰਵਿਦਾਸ ਨਾਲ ਸਬੰਧ ਅਕਾਦਮਿਕ ਤੇ ਅਧਿਆਤਮਿਕਤਾ ਦੇ ਸੁਮੇਲ ਤੇ ਵਿਚਾਰ ਚਰਚਾ ਕਰਨ ਲਈ ਸੈਮੀਨਾਰ ਕਰਾਉਣ ਦਾ ਫ਼ੈਸਲਾ ਕੀਤਾ ਹੈ।
 ਇਸ ਬਾਰੇ ਜਾਣਕਾਰੀ ਦਿੰਦਿਆਂ ਬਾਣੀ ਵਿਚਾਰ ਚੇਤਨਾ ਮੰਚ ਦੇ ਮੁੱਖ ਸਰਪ੍ਰਸਤ ਬਲਵਿੰਦਰ ਸਿੰਘ ਜਾਤੀਵਾਲ ਸਾਬਕਾ ਜੀ ਐੱਮ ਮਿਲਕਫੈੱਡ ਪੰਜਾਬ ਨੇ ਦੱਸਿਆ ਕਿ ਇਹ ਸੈਮੀਨਾਰ ਪੰਜਾਬ ਭਰ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ ਕਰਾਏ ਜਾਣਗੇ, ਜਿਸ ਤਹਿਤ ਪਹਿਲਾ ਸੈਮੀਨਾਰ ਲੁਧਿਆਣਾ ਵਿਚ 22 ਮਾਰਚ ਨੂੰ ਸਵੇਰੇ 10 ਵਜੇ ਤੋਂ 2 ਵਜੇ ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਦਿਆਰਥੀ ਭਵਨ ਵਿਚ ਕਰਾਇਆ ਜਾ ਰਿਹਾ ਹੈ ਜਦ ਕਿ ਦੂਜਾ ਸੈਮੀਨਾਰ ਜਲੰਧਰ ਵਿਖੇ 5 ਅਪਰੈਲ ਨੂੰ 10 ਤੋਂ 2 ਵਜੇ ਤੱਕ ਡਾ. ਭੀਮ ਰਾਓ ਅੰਬੇਡਕਰ ਭਵਨ ਵਿਖੇ ਕਰਾਇਆ ਜਾਵੇਗਾ।
ਇਹ ਸੈਮੀਨਾਰ ਨਿਰੋਲ ਗੁਰੂ ਰਵੀਦਾਸ ਦੀ ਬਾਣੀ ਅਤੇ ਉਨ੍ਹਾਂ ਦੇ ਜੀਵਨ ’ਤੇ ਅਧਾਰਿਤ ਹੋਣਗੇ, ਇਸ ਬਾਰੇ ਇਕ ਮੀ‌ਟਿੰਗ ਪਟਿਆਲਾ ਵਿਖੇ ਹੋਏ, ਜਿਸ ਵਿਚ ਪੰਜਾਬ ਦੇ ਮੁੱਖ ਕੁਆਰਡੀਨੇਟਰ ਗੁਰਨਾਮ ਸਿੰਘ ਅਕੀਦਾ ਨੇ ਦੱਸਿਆ ਕਿ ਪੰਜਾਬ ਦੇ ਹਰ ਜ਼ਿਲ੍ਹੇ ਵਿਚ ਇਕਾਈਆਂ ਸਥਾਪਤ ਹੋ ਚੁੱਕੀਆਂ ਹਨ, ਹਰ ਇਕ ਸੈਮੀਨਾਰ ਵਿਚ ਵੱਖਰੇ ਵਿਦਵਾਨ ਪਰਚੇ ਪੜ੍ਹਨਗੇ ਜਿਵੇਂ ਪਹਿਲੇ ਸੈਮੀਨਾਰ ਲੁਧਿਆਣਾ ਵਿਚ ਪਰਚਾ ਦਿਲੀ ਯੂਨੀਵਰਸਿਟੀ ਦੇ ਪ੍ਰੋ. ਡਾ. ਕਮਲਜੀਤ ਸਿੰਘ ਅਤੇ ਡਾ. ਗੁਰਮੀਤ ਕੱਲਰਮਾਜਰੀ ਪੜ੍ਹਨਗੇ, ਜਦ ਕਿ ਜਲੰਧਰ ਵਿਚ ਪੇਪਰ ਪ੍ਰੋ. ਰੂਪ ਲਾਲ ਰੂਪ, ਪ੍ਰੋ. ਆਰ ਕੇ ਪੁਆਰ, ਪ੍ਰੋ. ਲਾਲ ਬਹਾਦਰ ਭਾਟੀਆ ਅਤੇ ਡਾ. ਸ਼ੀਤਲ ਸਿੰਘ ਪੜ੍ਹਨਗੇ।
ਅੱਜ ਦੀ ਮੀਟਿੰਗ ਵਿਚ ਜਿਸ ਵਿਚ ਸੋਮ ਨਾਥ ਚੌਧਰੀ ਪਟਿਆਲਾ, ਉੱਘੇ ਦਲਿਤ ਚਿੰਤਕ ਪ੍ਰਿੰ ਡਾ. ਗੁਰਮੀਤ ਕੱਲਰ ਮਾਜਰੀ, ਡਾ. ਸੰਤੋਖ ਸਿੰਘ ਸੁਖੀ, ਮਾ.ਅਮਰਜੀਤ ਸਿੰਘ, ਸੁਖਦੇਵ ਗੁਰੂ ਰਵਿਦਾਸ ਸਭਾ ਪਟਿਆਲਾ, ਜਰਨੈਲ ਸਿੰਘ ਆਈਟੀਓ, ਪਰਮਿੰਦਰ ਸਿੰਘ ਰਾਏਪੁਰ, ਕੁਲਬੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ। ਇਸ ਸਮੇਂ ਪਟਿਆਲਾ ਜ਼ਿਲ੍ਹੇ ਦੇ ਪ੍ਰਧਾਨ ਡਾ. ਗੁਰਮੀਤ ਕੱਲਰ ਮਾਜਰੀ, ਜਨਰਲ ਸਕੱਤਰ ਡਾ. ਸੰਤੋਖ ਸੁਖੀ ਨੂੰ ਬਣਾਇਆ ਗਿਆ। ਸ. ਜਾਤੀਵਾਲ ਨੇ ਕਿਹਾ ਇਨ੍ਹਾਂ ਸੈਮੀਨਾਰ ਦੇ ਵਡਮੁੱਲੇ ਵਿਚਾਰਾਂ ਨੂੰ ਸੁਣਨ ਲਈ ਹਰ ਧਰਮ ਦਾ ਤੇ ਹਰ ਜਾਤ ਦਾ ਵਿਅਕਤੀ ਸ਼ਾਮਲ ਹੋ ਸਕਦਾ ਹੈ।
ਫ਼ੋਟੋ : ਪਟਿਆਲਾ ਵਿਖੇ ਗੁਰੂ ਰਵਿਦਾਸ ਮੰਦਰ ਵਿਚ ਹੋਈ ਮੀ‌‌ਟਿੰਗ ਤੋਂ ਬਾਅਦ ਦਾ ਦ੍ਰਿਸ਼।
RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI