Home National ਪੱਛਮੀ ਏਸ਼ੀਆ ਤਣਾਅ ਦਾ ਅਸਰ: ਦਿੱਲੀ ਸਮੇਤ ਕਈ ਹਵਾਈ ਅੱਡਿਆਂ ‘ਤੇ ਉਡਾਣਾਂ...

ਪੱਛਮੀ ਏਸ਼ੀਆ ਤਣਾਅ ਦਾ ਅਸਰ: ਦਿੱਲੀ ਸਮੇਤ ਕਈ ਹਵਾਈ ਅੱਡਿਆਂ ‘ਤੇ ਉਡਾਣਾਂ ਰੱਦ, ਯਾਤਰੀ ਪਰੇਸ਼ਾਨ

0
2

ਨਵੀਂ ਦਿੱਲੀ: ਪੱਛਮੀ ਏਸ਼ੀਆ ਵਿੱਚ ਈਰਾਨ-ਇਜ਼ਰਾਈਲ ਤਣਾਅ ਕਾਰਨ ਹਵਾਈ ਖੇਤਰ ਅਸੁਰੱਖਿਅਤ ਹੋਣ ਨਾਲ ਭਾਰਤ ਦੀਆਂ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ। ਰਾਜਧਾਨੀ ਦਿੱਲੀ ਸਮੇਤ ਕਈ ਪ੍ਰਮੁੱਖ ਹਵਾਈ ਅੱਡਿਆਂ ‘ਤੇ ਸੈਂਕੜੇ ਉਡਾਣਾਂ ਰੱਦ ਹੋਣ ਕਾਰਨ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਐਤਵਾਰ ਨੂੰ ਦਿੱਲੀ ਹਵਾਈ ਅੱਡੇ ਤੋਂ ਕਰੀਬ 100 ਉਡਾਣਾਂ ਰੱਦ ਹੋਈਆਂ, ਜਿਨ੍ਹਾਂ ਵਿੱਚ 62 ਆਉਣ ਵਾਲੀਆਂ ਅਤੇ 42 ਰਵਾਨਾ ਹੋਣ ਵਾਲੀਆਂ ਸਨ। IndiGo ਨੇ 166 ਉਡਾਣਾਂ ਰੱਦ ਕੀਤੀਆਂ। ਕੰਪਨੀ ਵੱਲੋਂ ਸੋਮਵਾਰ ਨੂੰ 162 ਅਤੇ ਮੰਗਲਵਾਰ ਨੂੰ 42 ਹੋਰ ਉਡਾਣਾਂ ਰੱਦ ਕਰਨ ਦਾ ਐਲਾਨ ਕੀਤਾ ਗਿਆ ਹੈ।

Air India ਨੇ ਯੂਏਈ, ਸਾਊਦੀ ਅਰਬ, ਇਜ਼ਰਾਈਲ ਅਤੇ ਕਤਰ ਲਈ ਆਪਣੀਆਂ ਸਾਰੀਆਂ ਉਡਾਣਾਂ ਸੋਮਵਾਰ ਰਾਤ 11:59 ਵਜੇ ਤੱਕ ਰੱਦ ਕਰ ਦਿੱਤੀਆਂ ਹਨ। ਹਾਲਾਂਕਿ, ਯੂਰਪ ਅਤੇ ਉੱਤਰੀ ਅਮਰੀਕਾ ਲਈ ਸੇਵਾਵਾਂ ਬਦਲਵੇਂ ਰੂਟਾਂ ਰਾਹੀਂ ਜਾਰੀ ਰਹਿਣਗੀਆਂ।

ਸੋਮਵਾਰ ਨੂੰ ਰੱਦ ਹੋਣ ਵਾਲੀਆਂ ਮੁੱਖ ਉਡਾਣਾਂ ਵਿੱਚ ਅੰਮ੍ਰਿਤਸਰ-ਬਰਮਿੰਘਮ (AI117), ਦਿੱਲੀ-ਜ਼ੁਰੀਖ (AI115) ਅਤੇ ਦਿੱਲੀ-ਕੋਪਨਹੇਗਨ (AI157) ਸਮੇਤ ਵਾਪਸੀ ਦੀਆਂ ਉਡਾਣਾਂ ਸ਼ਾਮਲ ਹਨ। ਮੱਧ ਏਸ਼ੀਆਈ ਹਵਾਈ ਖੇਤਰ ਬੰਦ ਹੋਣ ਕਾਰਨ ਯੂਰਪ ਜਾਣ ਵਾਲੀਆਂ ਫਲਾਈਟਾਂ ਨੂੰ ਲੰਬੇ ਰੂਟਾਂ ਰਾਹੀਂ ਭੇਜਿਆ ਜਾ ਰਿਹਾ ਹੈ, ਜਿਸ ਨਾਲ ਸਫ਼ਰ ਦਾ ਸਮਾਂ ਅਤੇ ਇੰਧਨ ਖਰਚ ਵਧ ਗਿਆ ਹੈ।

ਏਅਰਲਾਈਨਾਂ ਨੇ ਵਿਸ਼ੇਸ਼ ਛੋਟਾਂ ਦਾ ਐਲਾਨ ਕੀਤਾ ਹੈ। ਏਅਰ ਇੰਡੀਆ ਨੇ ਕਿਹਾ ਹੈ ਕਿ 28 ਫਰਵਰੀ ਜਾਂ ਉਸ ਤੋਂ ਪਹਿਲਾਂ ਬੁੱਕ ਟਿਕਟਾਂ ‘ਤੇ 5 ਮਾਰਚ ਤੱਕ ਯਾਤਰਾ ਦੀ ਮਿਤੀ ਬਦਲਣ ਜਾਂ ਰੱਦ ਕਰਨ ਲਈ ਕੋਈ ਵਾਧੂ ਫੀਸ ਨਹੀਂ ਲੱਗੇਗੀ।

ਯਾਤਰੀਆਂ ਨੂੰ ਅਪੀਲ ਕੀਤੀ ਗਈ ਹੈ ਕਿ ਹਵਾਈ ਅੱਡੇ ਵੱਲ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਫਲਾਈਟ ਦਾ ਸਟੇਟਸ ਜ਼ਰੂਰ ਚੈੱਕ ਕਰ ਲੈਣ।

NO COMMENTS

LEAVE A REPLY

Please enter your comment!
Please enter your name here