HomeHaryana Newsਹਰਿਆਣਾ ਸਰਕਾਰ ਵੱਲੋਂ 35.06 ਲੱਖ ਲਾਭਪਾਤਰੀਆਂ ਨੂੰ 1,129 ਕਰੋੜ ਰੁਪਏ ਜਾਰੀ, ਲਾਡੋ...

ਹਰਿਆਣਾ ਸਰਕਾਰ ਵੱਲੋਂ 35.06 ਲੱਖ ਲਾਭਪਾਤਰੀਆਂ ਨੂੰ 1,129 ਕਰੋੜ ਰੁਪਏ ਜਾਰੀ, ਲਾਡੋ ਲਕਸ਼ਮੀ ਯੋਜਨਾ ਦੀ 11ਵੀਂ ਕਿਸ਼ਤ ਵੀ ਮਿਲੀ

ਚੰਡੀਗੜ੍ਹ: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬੁੱਧਵਾਰ ਨੂੰ ਵੱਖ-ਵੱਖ ਸਰਕਾਰੀ ਯੋਜਨਾਵਾਂ ਤਹਿਤ ਸੂਬੇ ਦੇ 35.06 ਲੱਖ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ 1,129.05 ਕਰੋੜ ਰੁਪਏ ਦੀ ਰਕਮ ਡਾਇਰੈਕਟ ਬੈਨਿਫਿਟ ਟਰਾਂਸਫਰ (DBT) ਰਾਹੀਂ ਟ੍ਰਾਂਸਫਰ ਕੀਤੀ। ਇਸ ਸਬੰਧੀ ਮੁੱਖ ਮੰਤਰੀ ਨੇ ਪ੍ਰੈੱਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ।

ਲਾਡੋ ਲਕਸ਼ਮੀ ਯੋਜਨਾ ਦੀ 11ਵੀਂ ਕਿਸ਼ਤ ਜਾਰੀ

ਮੁੱਖ ਮੰਤਰੀ ਨੇ ਦੱਸਿਆ ਕਿ ਦੀਨਦਿਆਲ ਲਾਡੋ ਲਕਸ਼ਮੀ ਯੋਜਨਾ ਦੀ 11ਵੀਂ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਇਸ ਤਹਿਤ 10 ਲੱਖ 10 ਹਜ਼ਾਰ ਭੈਣਾਂ-ਧੀਆਂ ਦੇ ਖਾਤਿਆਂ ਵਿੱਚ 212.16 ਕਰੋੜ ਰੁਪਏ ਪਾਏ ਗਏ ਹਨ।

ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਯੋਜਨਾ ਦੀਆਂ 11 ਕਿਸ਼ਤਾਂ ਰਾਹੀਂ ਲਾਭਪਾਤਰੀਆਂ ਨੂੰ ਕੁੱਲ 2,254.47 ਕਰੋੜ ਰੁਪਏ ਦਿੱਤੇ ਜਾ ਚੁੱਕੇ ਹਨ।

ਹੋਰ ਯੋਜਨਾਵਾਂ ਤਹਿਤ ਵੀ ਰਕਮ ਜਾਰੀ

ਸਰਕਾਰ ਵੱਲੋਂ ਵੱਖ-ਵੱਖ ਹੋਰ ਯੋਜਨਾਵਾਂ ਤਹਿਤ ਵੀ ਲਾਭਪਾਤਰੀਆਂ ਨੂੰ ਰਕਮ ਦਿੱਤੀ ਗਈ ਹੈ। ਵੇਰਵਾ ਇਸ ਤਰ੍ਹਾਂ ਹੈ:

  • ਉਦਯੋਗਾਂ ਲਈ: 20 ਲਾਭਪਾਤਰੀਆਂ ਨੂੰ 153.45 ਕਰੋੜ ਰੁਪਏ
  • ਹਰ ਘਰ ਗ੍ਰਹਿਣੀ ਯੋਜਨਾ: 5 ਲੱਖ ਲਾਭਪਾਤਰੀਆਂ ਨੂੰ 19.68 ਕਰੋੜ ਰੁਪਏ
  • ਭਾਵਾਂਤਰ ਭਰਪਾਈ ਯੋਜਨਾ: 49.89 ਕਰੋੜ ਰੁਪਏ
  • ਦਿਆਲੂ ਯੋਜਨਾ: 4,520 ਲਾਭਪਾਤਰੀਆਂ ਦੇ ਖਾਤਿਆਂ ਵਿੱਚ 168.13 ਕਰੋੜ ਰੁਪਏ

ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰੀ ਯੋਜਨਾਵਾਂ ਦਾ ਲਾਭ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਪਹੁੰਚਾਇਆ ਜਾ ਰਿਹਾ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments