Saturday, September 12, 2026
Home World News H-1B ਵੀਜ਼ਾ: ਭਾਰਤੀ ਪੇਸ਼ੇਵਰਾਂ ਦੀ ਚਿੰਤਾ ਵਧੀ

H-1B ਵੀਜ਼ਾ: ਭਾਰਤੀ ਪੇਸ਼ੇਵਰਾਂ ਦੀ ਚਿੰਤਾ ਵਧੀ

H-1B ਵੀਜ਼ਾ ਨਿਯਮਾਂ ਨੂੰ ਲੈ ਕੇ ਭਾਰਤੀ ਪੇਸ਼ੇਵਰਾਂ ਦੀ ਚਿੰਤਾ ਵਧੀ।

0
16

ਅਮਰੀਕਾ ਵਿੱਚ H-1B ਵੀਜ਼ਾ ਨੂੰ ਲੈ ਕੇ ਵਧ ਰਹੀ ਬੇਯਕੀਨੀ ਅਤੇ ਵੀਜ਼ਾ ਰੱਦ ਹੋਣ ਦੀਆਂ ਘਟਨਾਵਾਂ ਨੇ ਉੱਥੇ ਕੰਮ ਕਰ ਰਹੇ ਭਾਰਤੀ ਪੇਸ਼ੇਵਰਾਂ ਦੀ ਚਿੰਤਾ ਵਧਾ ਦਿੱਤੀ ਹੈ। ਨੌਕਰੀ ਜਾਣ ਦੀ ਸਥਿਤੀ ਵਿੱਚ ਮਿਲਣ ਵਾਲੀ 60 ਦਿਨਾਂ ਦੀ ਗਰੇਸ ਪੀਰੀਅਡ ਨੂੰ ਖਤਮ ਕਰਨ ਦੀ ਤਜਵੀਜ਼ ਨੇ ਵੀ ਚਿੰਤਾ ਵਧਾਈ ਹੈ।

ਇਸ ਸਥਿਤੀ ਨੂੰ ਭਾਰਤ ਲਈ ਆਤਮ-ਪੜਚੋਲ ਦੇ ਮੌਕੇ ਵਜੋਂ ਵੀ ਦੇਖਿਆ ਜਾ ਰਿਹਾ ਹੈ। ਵਿਦੇਸ਼ਾਂ ਵਿੱਚ ਕੰਮ ਕਰ ਰਹੇ ਭਾਰਤੀ ਨੌਜਵਾਨ ਗਿਆਨ, ਤਜਰਬਾ ਅਤੇ ਪੇਸ਼ੇਵਰ ਸੰਪਰਕ ਹਾਸਲ ਕਰਦੇ ਹਨ, ਜੋ ਭਾਰਤ ਲਈ ਵੀ ਲਾਭਦਾਇਕ ਹੋ ਸਕਦੇ ਹਨ।

ਮਾਹਿਰਾਂ ਅਨੁਸਾਰ ਭਾਰਤ ਨੂੰ ਅਜਿਹਾ ਮਾਹੌਲ ਬਣਾਉਣ ਦੀ ਲੋੜ ਹੈ, ਜਿੱਥੇ ਕਾਬਲ ਨੌਜਵਾਨਾਂ ਨੂੰ ਖੋਜ, ਤਕਨਾਲੋਜੀ, ਸਟਾਰਟਅੱਪ ਅਤੇ ਉੱਚ ਪੱਧਰੀ ਰੁਜ਼ਗਾਰ ਦੇ ਮੌਕੇ ਦੇਸ਼ ਵਿੱਚ ਹੀ ਮਿਲਣ। ਇਸ ਲਈ ਖੋਜ ਅਤੇ ਵਿਕਾਸ, ਯੂਨੀਵਰਸਿਟੀਆਂ, ਉਦਯੋਗਿਕ ਸਹਿਯੋਗ ਅਤੇ ਨਵੀਨਤਾ ਨੂੰ ਹੋਰ ਮਜ਼ਬੂਤ ਕਰਨਾ ਜ਼ਰੂਰੀ ਹੈ।

LEAVE A REPLY

Please enter your comment!
Please enter your name here