HomeEntertainment60 ਦੀ ਉਮਰ 'ਚ ਫਿਰ ਬਣੇਗਾ ਦੂਲਾ! ਆਮਿਰ ਖਾਨ 5 ਜੁਲਾਈ ਨੂੰ...

60 ਦੀ ਉਮਰ ‘ਚ ਫਿਰ ਬਣੇਗਾ ਦੂਲਾ! ਆਮਿਰ ਖਾਨ 5 ਜੁਲਾਈ ਨੂੰ ਗੌਰੀ ਸਪ੍ਰੈਟ ਨਾਲ ਕਰ ਸਕਦੇ ਹਨ ਗੁਪਤ ਵਿਆਹ

ਬਾਲੀਵੁੱਡ ਦੇ ‘ਮਿਸਟਰ ਪਰਫੈਕਸ਼ਨਿਸਟ’ Aamir Khan ਇੱਕ ਵਾਰ ਫਿਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਚਰਚਾ ਹੈ ਕਿ 60 ਸਾਲ ਦੀ ਉਮਰ ਵਿੱਚ ਆਮਿਰ ਖਾਨ ਆਪਣੀ ਸਾਥੀ Gauri Spratt ਨਾਲ 5 ਜੁਲਾਈ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਸਕਦੇ ਹਨ।

ਰਿਪੋਰਟਾਂ ਮੁਤਾਬਕ ਇਹ ਵਿਆਹ ਕਿਸੇ ਸ਼ਾਨਦਾਰ ਹੋਟਲ ਜਾਂ ਰਿਸੋਰਟ ਵਿੱਚ ਨਹੀਂ, ਸਗੋਂ ਆਮਿਰ ਦੇ ਘਰ ਵਿੱਚ ਬਹੁਤ ਹੀ ਨਿੱਜੀ ਢੰਗ ਨਾਲ ਹੋਵੇਗਾ। ਸਮਾਰੋਹ ਵਿੱਚ ਸਿਰਫ਼ ਪਰਿਵਾਰਕ ਮੈਂਬਰਾਂ ਅਤੇ ਕਰੀਬੀ ਦੋਸਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਦਿਲਚਸਪ ਗੱਲ ਇਹ ਹੈ ਕਿ ਆਮਿਰ ਨੇ ਆਪਣੇ 60ਵੇਂ ਜਨਮਦਿਨ ਮੌਕੇ ਪਹਿਲੀ ਵਾਰ ਗੌਰੀ ਨੂੰ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਸੀ। ਉਦੋਂ ਤੋਂ ਹੀ ਦੋਵਾਂ ਦੇ ਰਿਸ਼ਤੇ ਨੂੰ ਲੈ ਕੇ ਕਈ ਅਟਕਲਾਂ ਲੱਗ ਰਹੀਆਂ ਸਨ। ਹੁਣ ਵਿਆਹ ਦੀਆਂ ਖ਼ਬਰਾਂ ਨੇ ਪ੍ਰਸ਼ੰਸਕਾਂ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਜੇਕਰ ਇਹ ਵਿਆਹ ਹੁੰਦਾ ਹੈ ਤਾਂ ਇਹ ਆਮਿਰ ਖਾਨ ਦਾ ਤੀਜਾ ਵਿਆਹ ਹੋਵੇਗਾ। ਸੋਸ਼ਲ ਮੀਡੀਆ ‘ਤੇ ਵੀ ਪ੍ਰਸ਼ੰਸਕ ਇਸ ਖ਼ਬਰ ਨੂੰ ਲੈ ਕੇ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕੁਝ ਲੋਕ ਇਸ ਨੂੰ “ਪਿਆਰ ਦੀ ਕੋਈ ਉਮਰ ਨਹੀਂ ਹੁੰਦੀ” ਦਾ ਉਦਾਹਰਨ ਦੱਸ ਰਹੇ ਹਨ, ਜਦਕਿ ਕੁਝ ਇਸ ਨੂੰ ਬਾਲੀਵੁੱਡ ਦੀ ਸਭ ਤੋਂ ਚਰਚਿਤ ਵਿਆਹੀ ਖ਼ਬਰਾਂ ਵਿੱਚੋਂ ਇੱਕ ਮੰਨ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments