Thursday, September 17, 2026
Home Health & Fitness GLP-1 ਵਜ਼ਨ ਘਟਾਉਣ ਵਾਲੀਆਂ ਦਵਾਈਆਂ ‘ਤੇ ਸਰਕਾਰ ਦੀ ਕੜੀ ਨਿਗਰਾਨੀ ਤੇ ਸਖ਼ਤ...

GLP-1 ਵਜ਼ਨ ਘਟਾਉਣ ਵਾਲੀਆਂ ਦਵਾਈਆਂ ‘ਤੇ ਸਰਕਾਰ ਦੀ ਕੜੀ ਨਿਗਰਾਨੀ ਤੇ ਸਖ਼ਤ ਕਦਮ

0
47

ਭਾਰਤ ਸਰਕਾਰ ਨੇ GLP-1 ਆਧਾਰਿਤ ਵਜ਼ਨ ਘਟਾਉਣ ਵਾਲੀਆਂ ਦਵਾਈਆਂ ਦੀ ਗਲਤ ਵਰਤੋਂ ਨੂੰ ਰੋਕਣ ਲਈ ਨਿਗਰਾਨੀ ਹੋਰ ਤੇਜ਼ ਕਰ ਦਿੱਤੀ ਹੈ। ਸਿਹਤ ਅਧਿਕਾਰੀਆਂ ਵੱਲੋਂ ਦੇਸ਼ ਭਰ ਵਿੱਚ ਫਾਰਮੇਸੀ ਦੁਕਾਨਾਂ, ਆਨਲਾਈਨ ਪਲੇਟਫਾਰਮਾਂ ਅਤੇ ਸਲਿਮਿੰਗ ਸੈਂਟਰਾਂ ‘ਤੇ ਖਾਸ ਜਾਂਚ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਇਹ ਦਵਾਈਆਂ ਬਿਨਾਂ ਡਾਕਟਰੀ ਪ੍ਰਿਸਕ੍ਰਿਪਸ਼ਨ ਦੇ ਵੇਚੀਆਂ ਜਾ ਰਹੀਆਂ ਹਨ ਅਤੇ ਲੋਕਾਂ ਵੱਲੋਂ ਵਜ਼ਨ ਘਟਾਉਣ ਲਈ ਬੇਤਹਾਸ਼ਾ ਵਰਤੀਆਂ ਜਾ ਰਹੀਆਂ ਹਨ।

 ਅਧਿਕਾਰੀਆਂ ਨੇ ਸਪਸ਼ਟ ਕੀਤਾ ਹੈ ਕਿ ਬਿਨਾਂ ਮਨਜ਼ੂਰੀ ਵਿਕਰੀ, ਗੁੰਮਰਾਹ ਕਰਨ ਵਾਲੇ ਇਸ਼ਤਿਹਾਰ ਅਤੇ ਗਲਤ ਦਾਅਵੇ ਕਰਨ ਵਾਲਿਆਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ।
 ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਲਾਇਸੈਂਸ ਰੱਦ ਕੀਤੇ ਜਾ ਸਕਦੇ ਹਨ ਅਤੇ ਜੁਰਮਾਨੇ ਵੀ ਲਗ ਸਕਦੇ ਹਨ।

ਮਾਹਿਰਾਂ ਅਨੁਸਾਰ, GLP-1 ਦਵਾਈਆਂ ਅਸਲ ਵਿੱਚ ਸ਼ੂਗਰ (ਡਾਇਬਟੀਜ਼) ਦੇ ਇਲਾਜ ਲਈ ਬਣੀਆਂ ਹਨ, ਪਰ ਹੁਣ ਇਨ੍ਹਾਂ ਨੂੰ ਵਜ਼ਨ ਘਟਾਉਣ ਲਈ ਵੀ ਵੱਡੇ ਪੱਧਰ ‘ਤੇ ਵਰਤਿਆ ਜਾ ਰਿਹਾ ਹੈ, ਜੋ ਕਿ ਬਿਨਾਂ ਨਿਗਰਾਨੀ ਖਤਰਨਾਕ ਹੋ ਸਕਦਾ ਹੈ।

ਸਰਕਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਹ ਦਵਾਈਆਂ ਸਿਰਫ਼ ਡਾਕਟਰ ਦੀ ਸਲਾਹ ਨਾਲ ਹੀ ਵਰਤਣ ਅਤੇ ਸਿਹਤ ਨਾਲ ਖੇਡਣ ਤੋਂ ਬਚਣ।

LEAVE A REPLY

Please enter your comment!
Please enter your name here