Sunday, September 20, 2026
Home Punjab ਸੋਨੇ-ਚਾਂਦੀ ਨੇ ਫਿਰ ਫੜੀ ਰਫ਼ਤਾਰ, ਜਲੰਧਰ ਵਿੱਚ ਕੀਮਤਾਂ ਨਵੇਂ ਉੱਚ ਪੱਧਰ ‘ਤੇ...

ਸੋਨੇ-ਚਾਂਦੀ ਨੇ ਫਿਰ ਫੜੀ ਰਫ਼ਤਾਰ, ਜਲੰਧਰ ਵਿੱਚ ਕੀਮਤਾਂ ਨਵੇਂ ਉੱਚ ਪੱਧਰ ‘ਤੇ ਪਹੁੰਚੀਆਂ

0
32

ਜਲੰਧਰ: ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਲਗਾਤਾਰ ਉਤਰਾਅ-ਚੜ੍ਹਾਅ ਦੇ ਦਰਮਿਆਨ ਅੱਜ ਇੱਕ ਵਾਰ ਫਿਰ ਵੱਡਾ ਉਛਾਲ ਦੇਖਣ ਨੂੰ ਮਿਲਿਆ ਹੈ। ਜਲੰਧਰ ਸਰਾਫਾ ਐਸੋਸੀਏਸ਼ਨ ਵੱਲੋਂ ਜਾਰੀ ਤਾਜ਼ਾ ਦਰਾਂ ਅਨੁਸਾਰ 24 ਕੈਰੇਟ ਸੋਨੇ ਦੀ ਕੀਮਤ 1,54,500 ਰੁਪਏ ਤੱਕ ਪਹੁੰਚ ਗਈ ਹੈ, ਜਦਕਿ 22 ਕੈਰੇਟ ਸੋਨਾ 1,43,690 ਰੁਪਏ ਦੇ ਪੱਧਰ ‘ਤੇ ਵਿਕ ਰਿਹਾ ਹੈ।

ਇਸੇ ਤਰ੍ਹਾਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਦਰਜ ਕੀਤੀ ਗਈ ਹੈ। ਅੱਜ ਚਾਂਦੀ ਦੀ ਕੀਮਤ 2,59,200 ਰੁਪਏ ਤੱਕ ਪਹੁੰਚ ਗਈ, ਜਿਸ ਨਾਲ ਨਿਵੇਸ਼ਕਾਂ ਅਤੇ ਗਹਿਣੇ ਖਰੀਦਣ ਵਾਲਿਆਂ ਦੀ ਨਜ਼ਰ ਬਾਜ਼ਾਰ ਉੱਤੇ ਟਿਕੀ ਹੋਈ ਹੈ।

ਉੱਥੇ ਹੀ ਘਰੇਲੂ ਫਿਊਚਰਜ਼ ਮਾਰਕੀਟ ਮਲਟੀ ਕਮੋਡਿਟੀ ਐਕਸਚੇਂਜ (MCX) ਵਿੱਚ ਵੀ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਮਜ਼ਬੂਤੀ ਦੇਖੀ ਗਈ। MCX ‘ਤੇ 24 ਕੈਰੇਟ ਸੋਨਾ 2,574 ਰੁਪਏ ਜਾਂ 1.71 ਫ਼ੀਸਦੀ ਦੇ ਵਾਧੇ ਨਾਲ 1,53,102 ਰੁਪਏ ਦੇ ਪੱਧਰ ‘ਤੇ ਵਪਾਰ ਕਰਦਾ ਨਜ਼ਰ ਆਇਆ।

ਚਾਂਦੀ ਨੇ ਸੋਨੇ ਨਾਲੋਂ ਵੀ ਵੱਧ ਤੇਜ਼ੀ ਦਰਜ ਕੀਤੀ। MCX ‘ਤੇ ਚਾਂਦੀ 5,717 ਰੁਪਏ ਜਾਂ 2.32 ਫ਼ੀਸਦੀ ਵਧ ਕੇ 2,51,903 ਰੁਪਏ ਦੇ ਪੱਧਰ ‘ਤੇ ਪਹੁੰਚ ਗਈ। ਮਾਹਿਰਾਂ ਦਾ ਮੰਨਣਾ ਹੈ ਕਿ ਅੰਤਰਰਾਸ਼ਟਰੀ ਬਾਜ਼ਾਰਾਂ ਵਿੱਚ ਅਨਿਸ਼ਚਿਤਤਾ, ਡਾਲਰ ਦੀਆਂ ਚਾਲਾਂ ਅਤੇ ਸੁਰੱਖਿਅਤ ਨਿਵੇਸ਼ ਦੀ ਮੰਗ ਕਾਰਨ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਇਹ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ।

ਬਾਜ਼ਾਰ ਵਿਸ਼ਲੇਸ਼ਕਾਂ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਉਤਾਰ-ਚੜ੍ਹਾਅ ਜਾਰੀ ਰਹਿ ਸਕਦਾ ਹੈ, ਜਿਸ ਕਾਰਨ ਨਿਵੇਸ਼ਕਾਂ ਨੂੰ ਸਾਵਧਾਨੀ ਨਾਲ ਫ਼ੈਸਲੇ ਲੈਣ ਦੀ ਸਲਾਹ ਦਿੱਤੀ ਜਾ ਰਹੀ ਹੈ।

LEAVE A REPLY

Please enter your comment!
Please enter your name here