Google search engine
HomeWorld Newsਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਥਰੀਨ ਓ’ਹਾਰਾ ਦਾ ਦੇਹਾਂਤ

ਹਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕੈਥਰੀਨ ਓ’ਹਾਰਾ ਦਾ ਦੇਹਾਂਤ

ਲਾਸ ਏਂਜਲਸ: ਹਾਲੀਵੁੱਡ ਦੀ ਪ੍ਰਸਿੱਧ ਅਦਾਕਾਰਾ ਅਤੇ ਕਾਮੇਡੀ ਕਵੀਨ ਕੈਥਰੀਨ ਓ’ਹਾਰਾ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 71 ਸਾਲ ਦੀ ਉਮਰ ਵਿੱਚ ਲਾਸ ਏਂਜਲਸ ਸਥਿਤ ਆਪਣੇ ਨਿਵਾਸ ‘ਤੇ ਆਖਰੀ ਸਾਹ ਲਿਆ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਨਾਲ ਹਾਲੀਵੁੱਡ ਸਮੇਤ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਕੈਥਰੀਨ ਓ’ਹਾਰਾ ‘ਹੋਮ ਅਲੋਨ’ ਅਤੇ ‘ਸ਼ਿਟਸ ਕ੍ਰੀਕ’ ਵਰਗੀਆਂ ਲੋਕਪ੍ਰਿਯ ਫਿਲਮਾਂ ਅਤੇ ਟੈਲੀਵਿਜ਼ਨ ਸੀਰੀਜ਼ ਲਈ ਵਿਸ਼ੇਸ਼ ਤੌਰ ‘ਤੇ ਜਾਣੀ ਜਾਂਦੀ ਸੀ। ਆਪਣੀ ਬੇਮਿਸਾਲ ਅਦਾਕਾਰੀ ਅਤੇ ਸ਼ਾਨਦਾਰ ਕਾਮਿਕ ਟਾਈਮਿੰਗ ਕਾਰਨ ਉਨ੍ਹਾਂ ਨੇ ਦਰਸ਼ਕਾਂ ਦੇ ਦਿਲਾਂ ਵਿੱਚ ਖਾਸ ਥਾਂ ਬਣਾਈ। ਜਾਣਕਾਰੀ ਮੁਤਾਬਕ, ਉਹ ਪਿਛਲੇ ਕੁਝ ਸਮੇਂ ਤੋਂ ਬੀਮਾਰ ਚੱਲ ਰਹੀ ਸੀ, ਹਾਲਾਂਕਿ ਉਨ੍ਹਾਂ ਦੀ ਬਿਮਾਰੀ ਸਬੰਧੀ ਹੋਰ ਵੇਰਵੇ ਸਾਹਮਣੇ ਨਹੀਂ ਆਏ ਹਨ।

ਹਾਲੀਵੁੱਡ ਅਤੇ ਪ੍ਰਸ਼ੰਸਕਾਂ ਵੱਲੋਂ ਸ਼ਰਧਾਂਜਲੀ

ਕੈਥਰੀਨ ਓ’ਹਾਰਾ ਦੇ ਦੇਹਾਂਤ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਉਨ੍ਹਾਂ ਲਈ ਸ਼ਰਧਾਂਜਲੀਆਂ ਦਾ ਸਿਲਸਿਲਾ ਜਾਰੀ ਹੈ। ‘ਹੋਮ ਅਲੋਨ’ ਵਿੱਚ ਉਨ੍ਹਾਂ ਦੇ ਪੁੱਤਰ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਮੈਕਾਲੇ ਕੁਲਕਿਨ ਨੇ ਵੀ ਇੰਸਟਾਗ੍ਰਾਮ ‘ਤੇ ਇਕ ਭਾਵੁਕ ਪੋਸਟ ਸਾਂਝੀ ਕਰਦੇ ਹੋਏ ਲਿਖਿਆ, “ਮੰਮੀ… ਮੈਨੂੰ ਲੱਗਿਆ ਸਾਡੇ ਕੋਲ ਹੋਰ ਸਮਾਂ ਸੀ। ਮੈਂ ਤੁਹਾਨੂੰ ਹੋਰ ਬਹੁਤ ਕੁਝ ਦੱਸਣਾ ਚਾਹੁੰਦਾ ਸੀ। ਮੈਂ ਤੁਹਾਨੂੰ ਪਿਆਰ ਕਰਦਾ ਹਾਂ।”

ਪੰਜ ਦਹਾਕਿਆਂ ਤੋਂ ਵੱਧ ਦਾ ਸ਼ਾਨਦਾਰ ਕਰੀਅਰ

ਕੈਥਰੀਨ ਓ’ਹਾਰਾ ਦਾ ਜਨਮ ਕੈਨੇਡਾ ਦੇ ਟੋਰਾਂਟੋ ਵਿੱਚ ਹੋਇਆ ਸੀ। ਉਨ੍ਹਾਂ ਨੇ 1970 ਦੇ ਦਹਾਕੇ ਵਿੱਚ ‘ਸੈਕਿੰਡ ਸਿਟੀ’ ਕਾਮੇਡੀ ਗਰੁੱਪ ਨਾਲ ਆਪਣੇ ਅਦਾਕਾਰੀ ਕਰੀਅਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾਂ ਦੀ ਮੁਲਾਕਾਤ ਯੂਜੀਨ ਲੇਵੀ ਨਾਲ ਹੋਈ, ਜੋ ਬਾਅਦ ਵਿੱਚ ਉਨ੍ਹਾਂ ਦੇ ਘਣਿਸ਼ਟ ਦੋਸਤ ਬਣੇ ਅਤੇ ‘ਸ਼ਿਟਸ ਕ੍ਰੀਕ’ ਵਿੱਚ ਉਨ੍ਹਾਂ ਦੇ ਪਤੀ ਜੌਨੀ ਰੋਜ਼ ਦੇ ਕਿਰਦਾਰ ਵਿੱਚ ਨਜ਼ਰ ਆਏ।

ਫਿਲਮ ਅਤੇ ਟੈਲੀਵਿਜ਼ਨ ‘ਚ ਯਾਦਗਾਰ ਭੂਮਿਕਾਵਾਂ

ਕੈਥਰੀਨ ਓ’ਹਾਰਾ ਨੇ ਫਿਲਮ ਅਤੇ ਟੈਲੀਵਿਜ਼ਨ ਦੋਵਾਂ ਮਾਧਿਅਮਾਂ ਵਿੱਚ ਕਈ ਯਾਦਗਾਰ ਕਿਰਦਾਰ ਨਿਭਾਏ। ‘ਹੋਮ ਅਲੋਨ’ (1990, 1992) ਵਿੱਚ ਕੇਟ ਮੈਕਕਲਿਸਟਰ ਅਤੇ ‘ਬੀਟਲਜੂਸ’ (1988) ਵਿੱਚ ਡੇਲੀਆ ਡੀਟਜ਼ ਦੇ ਰੂਪ ਵਿੱਚ ਉਨ੍ਹਾਂ ਦੀ ਅਦਾਕਾਰੀ ਅੱਜ ਵੀ ਦਰਸ਼ਕਾਂ ਨੂੰ ਯਾਦ ਹੈ। ਉਨ੍ਹਾਂ ਦਾ ਜਾਣਾ ਹਾਲੀਵੁੱਡ ਲਈ ਇੱਕ ਨਾ ਭਰਨ ਯੋਗ ਘਾਟ ਮੰਨਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments