Home Entertainment ਹਰਿਆਣਵੀ ਗੀਤ ‘ਟਟੀਰੀ’ ‘ਤੇ ਵਿਵਾਦ: ਬਾਦਸ਼ਾਹ ਖ਼ਿਲਾਫ਼ ਕੇਸ ਦਰਜ, ਯੂਟਿਊਬ ਤੋਂ ਗਾਣਾ...

ਹਰਿਆਣਵੀ ਗੀਤ ‘ਟਟੀਰੀ’ ‘ਤੇ ਵਿਵਾਦ: ਬਾਦਸ਼ਾਹ ਖ਼ਿਲਾਫ਼ ਕੇਸ ਦਰਜ, ਯੂਟਿਊਬ ਤੋਂ ਗਾਣਾ ਹਟਾਇਆ

0
39

ਚੰਡੀਗੜ੍ਹ/ਪੰਚਕੂਲਾ: ਮਸ਼ਹੂਰ ਰੈਪਰ ਅਤੇ ਗਾਇਕ ਬਾਦਸ਼ਾਹ ਇੱਕ ਵਾਰ ਫਿਰ ਵਿਵਾਦਾਂ ਵਿੱਚ ਘਿਰ ਗਏ ਹਨ। ਉਨ੍ਹਾਂ ਦੇ ਨਵੇਂ ਹਰਿਆਣਵੀ ਗੀਤ “ਟਟੀਰੀ” ਨੂੰ ਲੈ ਕੇ ਹਰਿਆਣਾ ਵਿੱਚ ਮਾਮਲਾ ਦਰਜ ਹੋਣ ਮਗਰੋਂ ਹੁਣ ਯੂਟਿਊਬ ਨੇ ਵੀ ਸਖ਼ਤ ਰੁਖ ਅਪਣਾਉਂਦਿਆਂ ਗਾਣੇ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।

ਗੀਤ ਵਿੱਚ ਕਥਿਤ ਤੌਰ ‘ਤੇ ਅਸ਼ਲੀਲ ਸ਼ਬਦਾਵਲੀ ਅਤੇ ਇਤਰਾਜਯੋਗ ਦ੍ਰਿਸ਼ਾਂ ਦੀ ਵਰਤੋਂ ਦੇ ਦੋਸ਼ ਲੱਗੇ ਹਨ। ਇਸ ਸਬੰਧੀ ਪੁਲਿਸ ਵੱਲੋਂ ਐਫ.ਆਈ.ਆਰ. ਦਰਜ ਕੀਤੀ ਗਈ ਹੈ।

ਪੰਚਕੂਲਾ ਦੇ ਇੱਕ ਨਿਵਾਸੀ ਦੀ ਸ਼ਿਕਾਇਤ ‘ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ। ਸ਼ਿਕਾਇਤ ਅਨੁਸਾਰ:

  • ਗੀਤ ਦੇ ਵੀਡੀਓ ਵਿੱਚ “ਪਾਠਸ਼ਾਲਾ” ਸ਼ਬਦ ਨੂੰ ਬਦਲ ਕੇ “ਬਾਦਸ਼ਾਲਾ” ਦਰਸਾਇਆ ਗਿਆ।

  • ਸਕੂਲ ਵਰਦੀ ਵਿੱਚ ਕੁੜੀਆਂ ਨੂੰ ਕਥਿਤ ਤੌਰ ‘ਤੇ ਇਤਰਾਜ਼ਯੋਗ ਢੰਗ ਨਾਲ ਪੇਸ਼ ਕੀਤਾ ਗਿਆ।

ਸ਼ਿਕਾਇਤਕਰਤਾ ਦਾ ਦਾਅਵਾ ਹੈ ਕਿ ਇਸ ਤਰ੍ਹਾਂ ਦੀ ਪੇਸ਼ਕਾਰੀ ਸਕੂਲ ਵਰਗੇ ਪਵਿੱਤਰ ਸਥਾਨ ਦੀ ਛਵੀ ਨੂੰ ਖਰਾਬ ਕਰਦੀ ਹੈ ਅਤੇ ਬੱਚਿਆਂ ‘ਤੇ ਨਕਾਰਾਤਮਕ ਪ੍ਰਭਾਵ ਪਾ ਸਕਦੀ ਹੈ। ਨਾਲ ਹੀ ਇਹ ਔਰਤਾਂ ਬਾਰੇ ਗਲਤ ਸੰਦੇਸ਼ ਭੇਜਦੀ ਹੈ।

ਕਾਨੂੰਨੀ ਧਾਰਾਵਾਂ ਹੇਠ ਕਾਰਵਾਈ

ਪੁਲਿਸ ਨੇ ਬਾਦਸ਼ਾਹ ਵਿਰੁੱਧ ਔਰਤਾਂ ਦੀ ਅਸ਼ਲੀਲ ਪ੍ਰਤੀਨਿਧਤਾ (ਮਨਾਹੀ) ਐਕਟ, 1986 ਦੀ ਧਾਰਾ 3 ਅਤੇ 4 ਅਤੇ ਭਾਰਤੀ ਦੰਡ ਸਹਿਤਾ ਦੀ ਸੰਬੰਧਿਤ ਧਾਰਾਵਾਂ ਹੇਠ ਕੇਸ ਦਰਜ ਕੀਤਾ ਹੈ। ਮਾਮਲੇ ਦੀ ਜਾਂਚ ਜਾਰੀ ਹੈ।

ਵਿਵਾਦ ਤੋਂ ਬਾਅਦ ਗਾਣੇ ਨੂੰ ਯੂਟਿਊਬ ਤੋਂ ਹਟਾਇਆ ਜਾਣਾ ਇਸ ਮਾਮਲੇ ਨੂੰ ਹੋਰ ਗੰਭੀਰ ਬਣਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਅਗਲੇ ਦਿਨਾਂ ਵਿੱਚ ਇਸ ਮਾਮਲੇ ‘ਚ ਕੀ ਕਾਨੂੰਨੀ ਕਾਰਵਾਈ ਹੁੰਦੀ ਹੈ।

LEAVE A REPLY

Please enter your comment!
Please enter your name here