Google search engine
HomeNationalਵਪਾਰਕ LPG ਸਿਲੰਡਰ ₹993 ਮਹਿੰਗਾ, ਕਾਰੋਬਾਰੀਆਂ ‘ਤੇ ਵਧੇਗਾ ਬੋਝ

ਵਪਾਰਕ LPG ਸਿਲੰਡਰ ₹993 ਮਹਿੰਗਾ, ਕਾਰੋਬਾਰੀਆਂ ‘ਤੇ ਵਧੇਗਾ ਬੋਝ

ਚੰਡੀਗੜ੍ਹ/ਨਵੀਂ ਦਿੱਲੀ: ਕੇਂਦਰ ਸਰਕਾਰ ਅਤੇ ਤੇਲ ਮਾਰਕੀਟਿੰਗ ਕੰਪਨੀਆਂ ਵੱਲੋਂ ਵਪਾਰਕ LPG ਸਿਲੰਡਰ ਦੀਆਂ ਕੀਮਤਾਂ ਵਿੱਚ ਵੱਡਾ ਵਾਧਾ ਕੀਤਾ ਗਿਆ ਹੈ। 19 ਕਿਲੋ ਵਾਲੇ ਕਮਰਸ਼ੀਅਲ LPG ਸਿਲੰਡਰ ਦੀ ਕੀਮਤ ਵਿੱਚ ₹993 ਦਾ ਵਾਧਾ ਕੀਤਾ ਗਿਆ ਹੈ, ਜਿਸ ਤੋਂ ਬਾਅਦ ਰਾਜਧਾਨੀ ਦਿੱਲੀ ਵਿੱਚ ਇਸ ਦੀ ਨਵੀਂ ਕੀਮਤ ₹3,071.50 ਹੋ ਗਈ ਹੈ।

ਇਹ 28 ਫਰਵਰੀ ਤੋਂ ਬਾਅਦ ਤੀਜਾ ਵੱਡਾ ਵਾਧਾ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ₹144 ਅਤੇ 1 ਅਪ੍ਰੈਲ ਨੂੰ ਲਗਭਗ ₹200 ਦਾ ਵਾਧਾ ਕੀਤਾ ਗਿਆ ਸੀ। ਅੰਤਰਰਾਸ਼ਟਰੀ ਕੱਚੇ ਤੇਲ ਦੀਆਂ ਕੀਮਤਾਂ ਅਤੇ ਮੱਧ-ਪੂਰਬ ਤਣਾਅ ਨੂੰ ਇਸ ਵਾਧੇ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ।

ਹਾਲਾਂਕਿ ਘਰੇਲੂ 14.2 ਕਿਲੋ LPG ਸਿਲੰਡਰ ਦੀ ਕੀਮਤ ਵਿੱਚ ਇਸ ਵੇਲੇ ਕੋਈ ਤਬਦੀਲੀ ਨਹੀਂ ਕੀਤੀ ਗਈ।

 

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI