Friday, August 14, 2026
Home National ਚਮੋਲੀ ਸੁਰੰਗ ਹਾਦਸਾ: 22 ਕਾਮੇ ਸੁਰੱਖਿਅਤ ਬਾਹਰ ਕੱਢੇ, 7 ਦੀ ਮੌਤ ਦੀ...

ਚਮੋਲੀ ਸੁਰੰਗ ਹਾਦਸਾ: 22 ਕਾਮੇ ਸੁਰੱਖਿਅਤ ਬਾਹਰ ਕੱਢੇ, 7 ਦੀ ਮੌਤ ਦੀ ਖ਼ਬਰ

0
2

ਚਮੋਲੀ: ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਪਿਪਲਕੋਟੀ ਵਿਖੇ ਉਸਾਰੀ ਅਧੀਨ ਕਰੀਬ 3 ਕਿਲੋਮੀਟਰ ਲੰਬੀ ਸੁਰੰਗ ਵਿੱਚ ਵੀਰਵਾਰ ਸ਼ਾਮ ਜ਼ਮੀਨ ਖਿਸਕਣ ਤੋਂ ਬਾਅਦ ਪਾਣੀ ਰਿਸਣਾ ਸ਼ੁਰੂ ਹੋ ਗਿਆ। ਪਾਣੀ ਅਤੇ ਮਲਬਾ ਸੁਰੰਗ ਵਿੱਚ ਦਾਖਲ ਹੋਣ ਕਾਰਨ ਉੱਥੇ ਕੰਮ ਕਰ ਰਹੇ 22 ਕਾਮੇ ਅੰਦਰ ਫਸ ਗਏ। ਬਚਾਅ ਕਾਰਜ ਦੌਰਾਨ ਸਾਰੇ 22 ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ।

ਹਾਦਸੇ ਵਿੱਚ ਕਥਿਤ ਤੌਰ ’ਤੇ ਸੱਤ ਕਾਮਿਆਂ ਦੀ ਮੌਤ ਹੋਣ ਦੀ ਖ਼ਬਰ ਹੈ। ਬਚਾਏ ਗਏ ਕਾਮਿਆਂ ਵਿੱਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਦੱਸੇ ਜਾ ਰਹੇ ਮ੍ਰਿਤਕਾਂ ਵਿੱਚ ਮੁਕੇਸ਼, ਪ੍ਰਦੀਪ ਪੰਵਾਰ, ਦੁਰਲਭ ਸ਼ਰਮਾ, ਵਿਜੇ, ਜਿਤੇਂਦਰ, ਲਕੇਸ਼ਵਰ ਅਤੇ ਘੁਨੇਸ਼ਵਰ ਦੇ ਨਾਮ ਸ਼ਾਮਲ ਹਨ।

ਅਧਿਕਾਰੀਆਂ ਮੁਤਾਬਕ ਇਹ ਹਾਦਸਾ ਵੀਰਵਾਰ, 13 ਅਗਸਤ ਨੂੰ ਸ਼ਾਮ ਕਰੀਬ 7 ਵਜੇ ਪਿਪਲਕੋਟੀ ਦੇ ਮਾਇਆਪੁਰ ਵਿਖੇ ਨਿਰਮਾਣ ਅਧੀਨ THDC ਸੁਰੰਗ ਵਿੱਚ ਵਾਪਰਿਆ। ਜ਼ਮੀਨ ਖਿਸਕਣ ਅਤੇ ਪਾਣੀ ਦੇ ਤੇਜ਼ੀ ਨਾਲ ਰਿਸਣ ਕਾਰਨ ਸੁਰੰਗ ਦੇ ਅੰਦਰ ਮਲਬਾ ਅਤੇ ਪਾਣੀ ਇਕੱਠਾ ਹੋ ਗਿਆ, ਜਿਸ ਕਾਰਨ ਕਾਮੇ ਫਸ ਗਏ।

ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬਚਾਅ ਦਲਾਂ ਵੱਲੋਂ ਤੁਰੰਤ ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ। ਸੁਰੰਗ ਦੇ ਅੰਦਰ ਪਾਣੀ ਅਤੇ ਮਲਬਾ ਜਮ੍ਹਾਂ ਹੋਣ ਕਾਰਨ ਬਚਾਅ ਟੀਮਾਂ ਲਈ ਅੰਦਰ ਪਹੁੰਚਣਾ ਚੁਣੌਤੀਪੂਰਨ ਰਿਹਾ। ਕਾਮਿਆਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਟੀਮਾਂ ਵੱਲੋਂ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਗਈਆਂ।

ਫਿਲਹਾਲ ਹਾਦਸੇ ਦੇ ਕਾਰਨਾਂ ਅਤੇ ਨੁਕਸਾਨ ਸਬੰਧੀ ਵਿਸਥਾਰਪੂਰਵਕ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਵੱਲੋਂ ਘਟਨਾ ਨਾਲ ਜੁੜੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ।

 

LEAVE A REPLY

Please enter your comment!
Please enter your name here