Home World News ਜੰਗ ਦੀ ਅੱਗ ‘ਚ ਸੜ ਰਹੀਆਂ ਸਦੀਆਂ ਪੁਰਾਣੀਆਂ ਯਾਦਾਂ! ਲੇਬਨਾਨ ਦੇ ਇਸਾਈਆਂ...

ਜੰਗ ਦੀ ਅੱਗ ‘ਚ ਸੜ ਰਹੀਆਂ ਸਦੀਆਂ ਪੁਰਾਣੀਆਂ ਯਾਦਾਂ! ਲੇਬਨਾਨ ਦੇ ਇਸਾਈਆਂ ਨੂੰ ਆਪਣੇ ਵਤਨ ਤੋਂ ਵਿਛੋੜੇ ਦਾ ਡਰ

0
28

ਲੇਬਨਾਨ ਦੇ ਇਤਿਹਾਸਕ ਸਮੁੰਦਰੀ ਸ਼ਹਿਰ ਟਾਇਰ (Tyre) ਵਿੱਚ ਰਹਿੰਦੇ ਹਜ਼ਾਰਾਂ ਇਸਾਈ ਪਰਿਵਾਰ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਰੁਖ ਕਰ ਰਹੇ ਹਨ। ਉਨ੍ਹਾਂ ਨੂੰ ਡਰ ਹੈ ਕਿ ਇਜ਼ਰਾਈਲ ਅਤੇ ਹਿਜ਼ਬੁੱਲਾ ਵਿਚਾਲੇ ਜਾਰੀ ਟਕਰਾਅ ਕਾਰਨ ਉਹ ਸ਼ਾਇਦ ਕਦੇ ਵੀ ਆਪਣੇ ਪੁਰਖਿਆਂ ਦੀ ਧਰਤੀ ਅਤੇ ਸਦੀਆਂ ਪੁਰਾਣੇ ਚਰਚਾਂ ਵਿੱਚ ਵਾਪਸ ਨਾ ਆ ਸਕਣ। ਇਸ ਹਫ਼ਤੇ ਇਜ਼ਰਾਈਲੀ ਫੌਜ ਵੱਲੋਂ ਟਾਇਰ ਦੇ ਇਤਿਹਾਸਕ ਇਸਾਈ ਇਲਾਕੇ ਨੂੰ ਵੀ ਖਾਲੀ ਕਰਨ ਦੀ ਚੇਤਾਵਨੀ ਦਿੱਤੀ ਗਈ, ਜਿਸ ਨਾਲ ਲੋਕਾਂ ਵਿੱਚ ਹੋਰ ਦਹਿਸ਼ਤ ਫੈਲ ਗਈ।

ਸਥਾਨਕ ਧਾਰਮਿਕ ਆਗੂਆਂ ਦਾ ਕਹਿਣਾ ਹੈ ਕਿ ਇਹ ਸਿਰਫ਼ ਇੱਕ ਸੈਨਿਕ ਸੰਘਰਸ਼ ਨਹੀਂ, ਸਗੋਂ ਲੇਬਨਾਨ ਦੀ ਧਾਰਮਿਕ ਅਤੇ ਸੱਭਿਆਚਾਰਕ ਵਿਰਾਸਤ ਲਈ ਵੀ ਵੱਡਾ ਖ਼ਤਰਾ ਬਣ ਰਿਹਾ ਹੈ। ਕਈ ਇਤਿਹਾਸਕ ਚਰਚਾਂ ਅਤੇ ਵਿਰਾਸਤੀ ਥਾਵਾਂ ਨੂੰ ਨੁਕਸਾਨ ਪਹੁੰਚਣ ਦੀਆਂ ਰਿਪੋਰਟਾਂ ਸਾਹਮਣੇ ਆਈਆਂ ਹਨ, ਜਦਕਿ ਲੱਖਾਂ ਲੋਕ ਪਹਿਲਾਂ ਹੀ ਬੇਘਰ ਹੋ ਚੁੱਕੇ ਹਨ।

LEAVE A REPLY

Please enter your comment!
Please enter your name here