Tuesday, September 15, 2026
Home World News ਕੈਨੇਡਾ ’ਚ ਜਬਰੀ ਵਸੂਲੀ ਮਾਮਲਿਆਂ ’ਤੇ ਸਖ਼ਤੀ, 4 ਪੰਜਾਬੀ ਨੌਜਵਾਨ ਡਿਪੋਰਟ

ਕੈਨੇਡਾ ’ਚ ਜਬਰੀ ਵਸੂਲੀ ਮਾਮਲਿਆਂ ’ਤੇ ਸਖ਼ਤੀ, 4 ਪੰਜਾਬੀ ਨੌਜਵਾਨ ਡਿਪੋਰਟ

ਕੈਨੇਡਾ ’ਚ ਜਬਰੀ ਵਸੂਲੀ ਅਤੇ ਗੰਭੀਰ ਅਪਰਾਧਾਂ ਦੇ ਮਾਮਲਿਆਂ ’ਚ 4 ਪੰਜਾਬੀ ਨੌਜਵਾਨ ਡਿਪੋਰਟ।

0
4

ਕੈਨੇਡਾ: ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (CBSA) ਨੇ ਜਬਰੀ ਵਸੂਲੀ, ਗੋਲੀਬਾਰੀ ਅਤੇ ਸੰਗਠਿਤ ਅਪਰਾਧਿਕ ਗਤੀਵਿਧੀਆਂ ਨਾਲ ਜੁੜੇ ਚਾਰ ਪੰਜਾਬੀ ਨੌਜਵਾਨਾਂ ਨੂੰ ਕੈਨੇਡਾ ਤੋਂ ਡਿਪੋਰਟ ਕਰ ਦਿੱਤਾ ਹੈ। ਇਨ੍ਹਾਂ ਦੀ ਪਛਾਣ ਪਲਵਿੰਦਰ ਸਿੰਘ, ਜਸਮੇਰ ਸਿੰਘ, ਅਮਿਤੋਜ਼ ਬਾਜਵਾ ਅਤੇ ਸਾਹਿਬਜੋਤ ਸਿੰਘ ਵਜੋਂ ਦੱਸੀ ਗਈ ਹੈ।

CBSA ਮੁਤਾਬਕ ਇਨ੍ਹਾਂ ਨੂੰ Immigration and Refugee Protection Act (IRPA) ਤਹਿਤ ਅਪਰਾਧਿਕ ਸੰਗਠਨਾਂ ਨਾਲ ਸਬੰਧ ਅਤੇ ਗੰਭੀਰ ਅਪਰਾਧਾਂ ਕਾਰਨ ਅਯੋਗ ਪਾਇਆ ਗਿਆ ਸੀ। Immigration and Refugee Board ਦੇ ਹੁਕਮਾਂ ਤੋਂ ਬਾਅਦ ਡਿਪੋਰਟੇਸ਼ਨ ਦੀ ਕਾਰਵਾਈ ਕੀਤੀ ਗਈ।

ਏਜੰਸੀ ਨੇ ਦੱਸਿਆ ਕਿ ਇਸ ਸਾਲ ਹੁਣ ਤੱਕ ਫਿਰੌਤੀ ਅਤੇ ਗੋਲੀਬਾਰੀ ਨਾਲ ਜੁੜੇ 111 ਸ਼ੱਕੀਆਂ ਨੂੰ ਡਿਪੋਰਟ ਕੀਤਾ ਜਾ ਚੁੱਕਾ ਹੈ। 2025 ਵਿੱਚ 23,160 ਲੋਕਾਂ ਨੂੰ ਉਨ੍ਹਾਂ ਦੇ ਦੇਸ਼ ਵਾਪਸ ਭੇਜਿਆ ਗਿਆ ਸੀ, ਜਿਨ੍ਹਾਂ ਵਿੱਚ 1,010 ਗੰਭੀਰ ਅਪਰਾਧਾਂ ਨਾਲ ਸਬੰਧਤ ਸਨ।

ਕੈਨੇਡਾ ਸਰਕਾਰ ਨੇ ਕਿਹਾ ਹੈ ਕਿ ਅਪਰਾਧਿਕ ਗਤੀਵਿਧੀਆਂ ’ਤੇ ਨਕੇਲ ਕੱਸਣ ਲਈ CBSA ਦੀ ਸਮਰੱਥਾ ਵਧਾਈ ਜਾ ਰਹੀ ਹੈ ਅਤੇ 1,000 ਨਵੇਂ ਅਧਿਕਾਰੀ ਭਰਤੀ ਕੀਤੇ ਜਾ ਰਹੇ ਹਨ। ਸਰਕਾਰ ਨੇ ਦੱਖਣੀ ਏਸ਼ਿਆਈ ਮੂਲ ਦੇ ਗਿਰੋਹਾਂ ਨਾਲ ਜੁੜੀ ਫਿਰੌਤੀ ਅਤੇ ਹਿੰਸਾ ਖ਼ਿਲਾਫ਼ ਸਖ਼ਤ ਕਾਰਵਾਈ ਦਾ ਭਰੋਸਾ ਦਿੱਤਾ ਹੈ।

LEAVE A REPLY

Please enter your comment!
Please enter your name here