ਪਟਿਆਲਾ : ਪੰਜਾਬ ਹੋਮ ਗਾਰਡਜ ਦੇ ਡੀਜੀਪੀ ਅਤੇ ਸਿਵਲ ਡਿਫੈਂਸ ਪੰਜਾਬ ਦੇ ਡਾਇਰੈਕਟਰ ਸੰਜੀਵ ਕਾਲੜਾ ਦੇ ਨਿਰਦੇਸ਼ਾਂ ਅਨੁਸਾਰ 07 ਰੋਜਾ ਸਿਵਲ ਡਿਫੈਂਸ ਦੀ ਸਿਖਲਾਈ ਅਤੇ ਸਮਰੱਥਾ ਨਿਰਮਾਣ ਯੋਜਨਾ ਤਹਿਤ ਕੈਂਪ ਦੀ ਸ਼ੁਰੂਆਤ ਪੰਜਾਬੀ ਯੂਨੀਵਰਸਿਟੀ ਦੇ ਕਲਾ ਭਵਨ ਵਿਖੇ ਹੋਈ।ਇਸ ਕੈਂਪ ਦੀ ਸ਼ੁਰੂਆਤ ਜ਼ਿਲ੍ਹਾ ਕਮਾਂਡਰ ਗਗਨਪ੍ਰੀਤ ਸਿੰਘ ਢਿੱਲੋ ਨੇ ਦੀਪ ਜਲਾ ਕੇ ਕੀਤੀ।
ਗਗਨਪ੍ਰੀਤ ਸਿੰਘ ਢਿੱਲੋ ਨੇ ਦੱਸਿਆ ਕਿ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਨਾਗਰਿਕ ਸੁੱਰਖਿਆ ਦੀਆਂ 12 ਸਰਵਿਸਸ, ਵਾਰਡਨ ਸਰਵਿਸ ਤੇ, ਫਾਇਰ ਸੇਫਟੀ, ਮੁਢਲੀ ਸਹਾਇਤਾ, ਸੀਪੀਆਰ, ਡੁੱਬਦੇ ਨੂੰ ਬਚਾਉਣਾ, ਕੁਦਰਤੀ ਆਫਤਾਂ, ਰੋਡ ਸੈਫਟੀ, ਲਿਫਟਿੰਗ-ਸਿਫਟਿੰਗ, ਸੁਰੱਖਿਆ ਕਰਦੇ ਹੋਏ ਰਾਹਤ ਕਾਰਜਾਂ ਵਿੱਚ ਹਿੱਸਾ ਲੈਣਾ ਆਦਿ ਬਾਰੇ ਦੱਸਿਆ ਜਾਵੇਗਾ ਤੇ ਅਭਿਆਸ ਕਰਵਾਇਆ ਜਾਵੇਗਾ।
ਇਸ ਮੌਕੇ ਡਾਇਰੈਕਟਰ ਯੂਥ ਸਰਵਿਸਸ ਡਾ ਭੀਮ ਇੰਦਰ ਸਿੰਘ, ਚੀਫ਼ ਵਾਰਡਨ ਸਿਵਲ ਡਿਫੈਂਸ ਪਟਿਆਲਾ ਕਮਰਜੀਤ ਸਿੰਘ ਸੇਖੋਂ ਅਤੇ ਸਿਵਿਲ ਡਿਫੈਂਸ ਦੇ ਨੋਡਲ ਅਫਸਰ ਕੰਪਨੀ ਕਮਾਂਡਰ ਮੋਹਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।ਕਮਰਜੀਤ ਸਿੰਘ ਅਤੇ ਪਲਟੂਨ ਕਮਾਂਡਰ ਤਰਵਿੰਦਰ ਸਿੰਘ ਨਾਲ 120 ਵਲੰਟੀਅਰਜ ਹਾਜਰ ਹੋਏ। ਚੀਫ਼ ਵਾਰਡਨ ਸਿਵਲ ਡਿਫੈਂਸ ਪਟਿਆਲਾ ਕਮਰਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਇਨ੍ਹਾਂ ਸਾਰੇ ਵਲੰਟੀਅਰਜ ਨੂੰ ਆਖਿਰ ਵਿੱਚ ਸਰਟੀਫਿਕੇਟ, ਟਰੈਕ ਸੂਟ, ਟੀ-ਸਰਟ, ਸਿਵਲ ਡਿਫੈਂਸ ਦੀਆਂ ਕਿਤਾਬਾਂ ਵੰਡੀਆਂ ਜਾਣਗੀਆਂ।







