HomeWorld Newsਅਮਰੀਕਾ ਦੇ ਆਯੋਵਾ 'ਚ ਖੂਨੀ ਕਾਂਡ: ਘਰੇਲੂ ਵਿਵਾਦ ਨੇ ਲਈ 7 ਜਾਨਾਂ,...

ਅਮਰੀਕਾ ਦੇ ਆਯੋਵਾ ‘ਚ ਖੂਨੀ ਕਾਂਡ: ਘਰੇਲੂ ਵਿਵਾਦ ਨੇ ਲਈ 7 ਜਾਨਾਂ, ਹਮਲਾਵਰ ਨੇ ਵੀ ਕੀਤੀ ਖੁਦਕੁਸ਼ੀ

ਅਯੋਵਾ: ਅਮਰੀਕਾ ਦੇ ਮਸਕੈਟੀਨ ਸ਼ਹਿਰ ਵਿੱਚ ਇੱਕ ਘਰੇਲੂ ਵਿਵਾਦ ਨੇ ਭਿਆਨਕ ਰੂਪ ਧਾਰ ਲਿਆ, ਜਿੱਥੇ ਇੱਕ ਵਿਅਕਤੀ ਨੇ ਕਥਿਤ ਤੌਰ ‘ਤੇ ਤਿੰਨ ਵੱਖ-ਵੱਖ ਥਾਵਾਂ ‘ਤੇ ਛੇ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਅਤੇ ਬਾਅਦ ਵਿੱਚ ਖੁਦ ਨੂੰ ਵੀ ਗੋਲੀ ਮਾਰ ਲਈ। ਇਸ ਘਟਨਾ ਵਿੱਚ ਕੁੱਲ ਸੱਤ ਲੋਕਾਂ ਦੀ ਮੌਤ ਹੋ ਗਈ।

ਪੁਲਿਸ ਨੇ ਹਮਲਾਵਰ ਦੀ ਪਛਾਣ ਰਿਆਨ ਵਿਲਿਸ ਮੈਕਫਾਰਲੈਂਡ (52) ਵਜੋਂ ਕੀਤੀ ਹੈ। ਅਧਿਕਾਰੀਆਂ ਅਨੁਸਾਰ ਘਟਨਾ ਦੀ ਸ਼ੁਰੂਆਤ ਦੁਪਹਿਰ ਕਰੀਬ 12:12 ਵਜੇ ਹੋਈ, ਜਦੋਂ ਗੋਲੀਬਾਰੀ ਦੀਆਂ ਸੂਚਨਾਵਾਂ ਮਿਲਣ ਤੋਂ ਬਾਅਦ ਪੁਲਿਸ ਅਤੇ ਐਮਰਜੈਂਸੀ ਮੈਡੀਕਲ ਟੀਮਾਂ ਮੌਕੇ ‘ਤੇ ਪਹੁੰਚੀਆਂ।

ਇੱਕ ਘਰ ਦੀ ਤਲਾਸ਼ੀ ਦੌਰਾਨ ਪੁਲਿਸ ਨੂੰ ਚਾਰ ਲੋਕਾਂ ਦੀਆਂ ਲਾਸ਼ਾਂ ਮਿਲੀਆਂ, ਜਿਨ੍ਹਾਂ ਦੇ ਸਰੀਰ ‘ਤੇ ਗੋਲੀਆਂ ਦੇ ਜ਼ਖ਼ਮ ਸਨ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਘਟਨਾ ਘਰੇਲੂ ਝਗੜੇ ਨਾਲ ਜੁੜੀ ਹੋ ਸਕਦੀ ਹੈ ਅਤੇ ਮਾਰੇ ਗਏ ਲੋਕ ਹਮਲਾਵਰ ਦੇ ਪਰਿਵਾਰਕ ਮੈਂਬਰ ਸਨ। ਪੁਲਿਸ ਨੇ ਹਾਲੇ ਤੱਕ ਪੀੜਤਾਂ ਦੇ ਨਾਮ ਅਤੇ ਉਮਰਾਂ ਜਨਤਕ ਨਹੀਂ ਕੀਤੀਆਂ।

ਜਾਂਚ ਦੌਰਾਨ ਅਧਿਕਾਰੀਆਂ ਨੂੰ ਇੱਕ ਹੋਰ ਘਰ ਵਿੱਚ ਇੱਕ ਬਾਲਗ ਪੁਰਸ਼ ਅਤੇ ਇੱਕ ਕਾਰੋਬਾਰੀ ਸਥਾਨ ‘ਤੇ ਇੱਕ ਹੋਰ ਵਿਅਕਤੀ ਮ੍ਰਿਤਕ ਮਿਲਿਆ। ਇਸ ਤਰ੍ਹਾਂ ਕੁੱਲ ਛੇ ਲੋਕਾਂ ਦੀ ਹੱਤਿਆ ਕੀਤੇ ਜਾਣ ਦੀ ਪੁਸ਼ਟੀ ਹੋਈ।

ਵਾਰਦਾਤ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ ਸੀ, ਪਰ ਬਾਅਦ ਵਿੱਚ ਉਸ ਨੂੰ ਸ਼ਹਿਰ ਦੇ ਰਿਵਰਫਰੰਟ ਟ੍ਰੇਲ ਨੇੜੇ ਇੱਕ ਪੈਦਲ ਪੁਲ ਕੋਲ ਆਪਣੇ ਆਪ ਨੂੰ ਗੋਲੀ ਲੱਗਣ ਦੇ ਜ਼ਖ਼ਮਾਂ ਨਾਲ ਪਾਇਆ ਗਿਆ। ਐਮਰਜੈਂਸੀ ਸੇਵਾਵਾਂ ਵੱਲੋਂ ਇਲਾਜ ਦੀ ਕੋਸ਼ਿਸ਼ ਕੀਤੀ ਗਈ, ਪਰ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ।

ਐਂਥਨੀ ਕੀਜ਼ ਨੇ ਦੱਸਿਆ ਕਿ ਇਹ ਇੱਕ ਗੰਭੀਰ ਅਪਰਾਧਿਕ ਘਟਨਾ ਹੈ ਅਤੇ ਸ਼ੱਕੀ ਦਾ ਪਹਿਲਾਂ ਵੀ ਅਪਰਾਧਿਕ ਰਿਕਾਰਡ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੇ ਹਰ ਪੱਖ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਘਟਨਾ ਦੇ ਪਿੱਛੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments