Sunday, July 19, 2026
Home Punjab ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਰਾਹਤ, 4 ਵਿਸ਼ੇਸ਼ ਰੇਲਗੱਡੀਆਂ ਚਲਾਏਗਾ ਰੇਲਵੇ...

ਡੇਰਾ ਬਿਆਸ ਦੇ ਸ਼ਰਧਾਲੂਆਂ ਲਈ ਵੱਡੀ ਰਾਹਤ, 4 ਵਿਸ਼ੇਸ਼ ਰੇਲਗੱਡੀਆਂ ਚਲਾਏਗਾ ਰੇਲਵੇ ਵਿਭਾਗ

0
49

ਅੰਮ੍ਰਿਤਸਰ: ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਸੁਖਦਾਈ ਖ਼ਬਰ ਸਾਹਮਣੇ ਆਈ ਹੈ। ਰੇਲਵੇ ਵਿਭਾਗ ਵੱਲੋਂ ਫਰਵਰੀ ਅਤੇ ਮਾਰਚ ਮਹੀਨੇ ਦੌਰਾਨ ਡੇਰਾ ਬਿਆਸ ਲਈ ਚਾਰ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਇਹ ਰੇਲਗੱਡੀਆਂ ਸ਼ਰਧਾਲੂਆਂ ਦੀ ਵਧਦੀ ਭੀੜ ਅਤੇ ਉਨ੍ਹਾਂ ਦੀ ਯਾਤਰਾ ਨੂੰ ਆਸਾਨ ਬਣਾਉਣ ਦੇ ਮੱਦੇਨਜ਼ਰ ਚਲਾਈਆਂ ਜਾ ਰਹੀਆਂ ਹਨ।

ਰੇਲਵੇ ਵਿਭਾਗ ਮੁਤਾਬਕ ਇਹ ਵਿਸ਼ੇਸ਼ ਰੇਲਗੱਡੀਆਂ ਦਿੱਲੀ, ਲਖਨਊ, ਸਹਾਰਨਪੁਰ ਅਤੇ ਅੰਬਾਲਾ ਵਰਗੇ ਵੱਡੇ ਸ਼ਹਿਰਾਂ ਤੋਂ ਡੇਰਾ ਬਿਆਸ ਲਈ ਚੱਲਣਗੀਆਂ। ਨਿਜ਼ਾਮੂਦੀਨ-ਬਿਆਸ ਵਿਸ਼ੇਸ਼ ਰੇਲਗੱਡੀ ਦਿੱਲੀ ਤੋਂ ਬਿਆਸ ਲਈ ਰਵਾਨਾ ਹੋਵੇਗੀ। ਇਹ ਗੱਡੀ 26 ਮਾਰਚ ਨੂੰ ਦਿੱਲੀ ਦੇ ਨਿਜ਼ਾਮੂਦੀਨ ਰੇਲਵੇ ਸਟੇਸ਼ਨ ਤੋਂ ਚੱਲੇਗੀ ਅਤੇ 29 ਮਾਰਚ ਨੂੰ ਵਾਪਸੀ ਕਰੇਗੀ।

ਇਸ ਤੋਂ ਇਲਾਵਾ, 20 ਮਾਰਚ ਨੂੰ ਸਹਾਰਨਪੁਰ ਤੋਂ ਰਵਾਨਾ ਹੋਣ ਵਾਲੀ ਵਿਸ਼ੇਸ਼ ਰੇਲਗੱਡੀ ਅੰਬਾਲਾ ਵਿੱਚ ਰੁਕਾਵਟ ਕਰਦਿਆਂ ਬਿਆਸ ਪਹੁੰਚੇਗੀ ਅਤੇ 22 ਮਾਰਚ ਨੂੰ ਵਾਪਸ ਆਵੇਗੀ। ਇਸੇ ਤਰ੍ਹਾਂ 27 ਮਾਰਚ ਨੂੰ ਸਹਾਰਨਪੁਰ ਤੋਂ ਚੱਲਣ ਵਾਲੀ ਦੂਜੀ ਵਿਸ਼ੇਸ਼ ਰੇਲਗੱਡੀ 29 ਮਾਰਚ ਨੂੰ ਵਾਪਸੀ ਕਰੇਗੀ। ਨਾਲ ਹੀ ਬਿਆਸ ਤੋਂ ਲਖਨਊ ਲਈ ਵੀ ਇੱਕ ਵਿਸ਼ੇਸ਼ ਰੇਲਗੱਡੀ 24 ਫਰਵਰੀ ਨੂੰ ਚਲਾਈ ਜਾਵੇਗੀ।

ਰੇਲਵੇ ਵਿਭਾਗ ਦਾ ਕਹਿਣਾ ਹੈ ਕਿ ਹਰ ਸਾਲ ਫਰਵਰੀ ਅਤੇ ਮਾਰਚ ਮਹੀਨਿਆਂ ਦੌਰਾਨ ਡੇਰਾ ਬਿਆਸ ਵਿਖੇ ਵੱਡੇ ਧਾਰਮਿਕ ਸਮਾਗਮ ਅਤੇ ਮੇਲੇ ਲੱਗਦੇ ਹਨ, ਜਿਸ ਕਾਰਨ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਲੱਖਾਂ ਸ਼ਰਧਾਲੂ ਇੱਥੇ ਪਹੁੰਚਦੇ ਹਨ। ਭੀੜ ਅਤੇ ਆਵਾਜਾਈ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫ਼ੈਸਲਾ ਲਿਆ ਗਿਆ ਹੈ, ਤਾਂ ਜੋ ਸ਼ਰਧਾਲੂਆਂ ਨੂੰ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।

LEAVE A REPLY

Please enter your comment!
Please enter your name here