Home Punjab Malerkotla ਜਾਗਰੂਕ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਡਿਜੀਟਲ ਜਨਗਣਨਾ-2027 ਮੁਹਿੰਮ ਵਿੱਚ ਨਿਭਾ ਰਹੇ ਅਹਿਮ ਭੂਮਿਕਾ

ਜਾਗਰੂਕ ਸਰਕਾਰੀ ਅਧਿਕਾਰੀ ਤੇ ਕਰਮਚਾਰੀ ਡਿਜੀਟਲ ਜਨਗਣਨਾ-2027 ਮੁਹਿੰਮ ਵਿੱਚ ਨਿਭਾ ਰਹੇ ਅਹਿਮ ਭੂਮਿਕਾ

0
34

ਮਾਲੇਰਕੋਟਲਾ : ਡਿਜੀਟਲ ਜਨਗਣਨਾ-2027 ਤਹਿਤ ਚੱਲ ਰਹੀ ਸਵੈ-ਗਣਨਾ ਮੁਹਿੰਮ ਨੂੰ ਜ਼ਿਲ੍ਹਾ ਮਾਲੇਰਕੋਟਲਾ ਵਿੱਚ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭਰਪੂਰ ਹੁੰਗਾਰਾ ਮਿਲ ਰਿਹਾ ਹੈ। ਇਸੇ ਕੜੀ ਤਹਿਤ ਐਸ.ਡੀ.ਐਮ. ਅਹਿਮਦਗੜ੍ਹ ਦਫ਼ਤਰ ਦੇ ਕਰਮਚਾਰੀ ਜਤਿਨ ਕੁਮਾਰ (ਡੀ.ਪੀ.ਆਰ.ਓ ਦਫਤਰ ਵਿਖੇ ਤਾਇਨਾਤ) ਵੱਲੋਂ ਆਪਣੇ ਪਰਿਵਾਰ ਦੀ ਸਵੈ-ਗਣਨਾ ਆਨਲਾਈਨ ਪੋਰਟਲ ’ਤੇ ਸਫਲਤਾਪੂਰਵਕ ਪੂਰੀ ਕਰਕੇ ਹੋਰਨਾਂ ਲਈ ਪ੍ਰੇਰਣਾਦਾਇਕ ਮਿਸਾਲ ਪੇਸ਼ ਕੀਤੀ ਗਈ।

                   ਜਤਿਨ ਕੁਮਾਰ ਨੇ ਇਸ ਮੌਕੇ ਸਮੂਹ ਸਰਕਾਰੀ ਅਧਿਕਾਰੀਆਂ, ਕਰਮਚਾਰੀਆਂ ਅਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਡਿਜੀਟਲ ਜਨਗਣਨਾ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਅਤੇ ਆਪਣੇ ਪਰਿਵਾਰਾਂ ਦੀ ਜਾਣਕਾਰੀ ਖੁਦ ਆਨਲਾਈਨ ਦਰਜ ਕਰਨ। ਉਨ੍ਹਾਂ ਕਿਹਾ ਕਿ ਸਵੈ-ਗਣਨਾ ਪ੍ਰਕਿਰਿਆ ਨਾ ਸਿਰਫ਼ ਆਸਾਨ ਅਤੇ ਸੁਵਿਧਾਜਨਕ ਹੈ, ਸਗੋਂ ਇਸ ਨਾਲ ਗਿਣਤੀਕਾਰਾਂ ਦਾ ਕੀਮਤੀ ਸਮਾਂ ਅਤੇ ਮਿਹਨਤ ਵੀ ਬਚਦੀ ਹੈ। ਉਨ੍ਹਾਂ ਦੱਸਿਆ ਕਿ ਜਨਗਣਨਾ ਦੇ ਅੰਕੜੇ ਸਰਕਾਰ ਦੀਆਂ ਭਵਿੱਖੀ ਯੋਜਨਾਵਾਂ, ਸਮਾਜਿਕ ਭਲਾਈ ਸਕੀਮਾਂ ਅਤੇ ਵਿਕਾਸ ਨੀਤੀਆਂ ਦੀ ਬੁਨਿਆਦ ਹੁੰਦੇ ਹਨ। ਇਸ ਲਈ ਹਰ ਨਾਗਰਿਕ ਦੀ ਜਿੰਮੇਵਾਰੀ ਬਣਦੀ ਹੈ ਕਿ ਉਹ ਸਹੀ ਅਤੇ ਸਟੀਕ ਜਾਣਕਾਰੀ ਦਰਜ ਕਰਕੇ ਦੇਸ਼ ਦੇ ਵਿਕਾਸ ਵਿੱਚ ਆਪਣਾ ਯੋਗਦਾਨ ਪਾਏ।

                   ਉਨ੍ਹਾਂ ਲੋਕਾਂ ਨੂੰ ਆਨਲਾਈਨ ਪੋਰਟਲ https://se.census.gov.in ਰਾਹੀਂ ਸਵੈ-ਗਣਨਾ ਕਰਨ ਲਈ ਉਤਸ਼ਾਹਿਤ ਕੀਤਾ ਅਤੇ ਕਿਹਾ ਕਿ ਜਾਗਰੂਕ ਨਾਗਰਿਕ ਹੀ ਮਜ਼ਬੂਤ ਅਤੇ ਵਿਕਸਿਤ ਭਾਰਤ ਦੀ ਨੀਂਹ ਹੁੰਦੇ ਹਨ

LEAVE A REPLY

Please enter your comment!
Please enter your name here