Tuesday, July 14, 2026
Home Entertainment ਅਕਸ਼ੈ ਕੁਮਾਰ ਦੀ “ਭੂਤ ਬੰਗਲਾ” ਹੁਣ 10 ਅਪ੍ਰੈਲ 2026 ਨੂੰ ਹੋਵੇਗੀ ਰਿਲੀਜ਼

ਅਕਸ਼ੈ ਕੁਮਾਰ ਦੀ “ਭੂਤ ਬੰਗਲਾ” ਹੁਣ 10 ਅਪ੍ਰੈਲ 2026 ਨੂੰ ਹੋਵੇਗੀ ਰਿਲੀਜ਼

0
46

ਮੁੰਬਈ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਆਉਣ ਵਾਲੀ ਹੌਰਰ ਕਾਮੇਡੀ ਫਿਲਮ “ਭੂਤ ਬੰਗਲਾ” ਦੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰ ਦਿੱਤਾ ਗਿਆ ਹੈ। ਫਿਲਮ ਜੋ ਪਹਿਲਾਂ 15 ਮਈ 2026 ਨੂੰ ਸਿਨੇਮਾਘਰਾਂ ਵਿੱਚ ਆਉਣੀ ਸੀ, ਹੁਣ 10 ਅਪ੍ਰੈਲ 2026 ਨੂੰ ਰਿਲੀਜ਼ ਕੀਤੀ ਜਾਵੇਗੀ।

ਰਿਲੀਜ਼ ਡੇਟ ਵਿੱਚ ਤਬਦੀਲੀ ਦਾ ਫੈਸਲਾ ਅਕਸ਼ੈ ਕੁਮਾਰ ਦੇ ਵੱਡੇ ਥੀਏਟਰ ਲਾਈਨਅੱਪ ਅਤੇ ਦਰਸ਼ਕਾਂ ਦੀ ਵਧੀਆ ਭਾਗੀਦਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਲਿਆ ਗਿਆ ਹੈ। ਨਿਰਮਾਤਾਵਾਂ ਦਾ ਮੰਨਣਾ ਹੈ ਕਿ ਨਵੀਂ ਤਾਰੀਖ ਫਿਲਮ ਲਈ ਹੋਰ ਲਾਭਕਾਰੀ ਸਾਬਤ ਹੋ ਸਕਦੀ ਹੈ।

ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਲਗਭਗ 14 ਸਾਲਾਂ ਬਾਅਦ ਅਕਸ਼ੈ ਕੁਮਾਰ ਅਤੇ ਪ੍ਰਸਿੱਧ ਨਿਰਦੇਸ਼ਕ ਪ੍ਰਿਯਦਰਸ਼ਨ ਦੀ ਜੋੜੀ ਮੁੜ ਇਕੱਠੇ ਕੰਮ ਕਰ ਰਹੀ ਹੈ। ਦੋਵੇਂ ਪਹਿਲਾਂ “ਹੇਰਾ ਫੇਰੀ,” “ਗਰਮ ਮਸਾਲਾ,” ਅਤੇ “ਖੱਟਾ ਮੀਠਾ” ਵਰਗੀਆਂ ਕਾਮਯਾਬ ਫਿਲਮਾਂ ਦੇ ਨਾਲ ਦਰਸ਼ਕਾਂ ਨੂੰ ਹੱਸਾ ਚੁੱਕੇ ਹਨ।

ਹੁਣ ਦੇਖਣਾ ਇਹ ਹੈ ਕਿ ਇਹ ਨਵੀਂ ਹੌਰਰ ਕਾਮੇਡੀ ਫਿਲਮ ਬਾਕਸ ਆਫਿਸ ‘ਤੇ ਕਿੰਨਾ ਧਮਾਲ ਮਚਾਉਂਦੀ ਹੈ।


,

LEAVE A REPLY

Please enter your comment!
Please enter your name here