Tuesday, October 6, 2026
Home National ਤਿਉਹਾਰਾਂ ਤੋਂ ਪਹਿਲਾਂ ਹਵਾਈ ਯਾਤਰੀਆਂ ਨੂੰ ਝਟਕਾ

ਤਿਉਹਾਰਾਂ ਤੋਂ ਪਹਿਲਾਂ ਹਵਾਈ ਯਾਤਰੀਆਂ ਨੂੰ ਝਟਕਾ

0
4

ਨਵੀਂ ਦਿੱਲੀ: ਤਿਉਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਹਵਾਈ ਯਾਤਰੀਆਂ ਲਈ ਵੱਡੀ ਖ਼ਬਰ ਹੈ। ਦੇਸ਼ ਦੀ ਪ੍ਰਮੁੱਖ ਏਅਰਲਾਈਨ ਇੰਡੀਗੋ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਲਈ ਫਿਊਲ ਚਾਰਜ ਵਿੱਚ ਵਾਧਾ ਕਰ ਦਿੱਤਾ ਹੈ। ਨਵੇਂ ਚਾਰਜ 6 ਅਕਤੂਬਰ 2026 ਨੂੰ ਰਾਤ 12:01 ਵਜੇ ਤੋਂ ਕੀਤੀਆਂ ਜਾਣ ਵਾਲੀਆਂ ਨਵੀਆਂ ਬੁਕਿੰਗਾਂ ’ਤੇ ਲਾਗੂ ਹੋਣਗੇ।

ਏਅਰਲਾਈਨ ਮੁਤਾਬਕ ਇਹ ਫੈਸਲਾ ਏਵੀਏਸ਼ਨ ਟਰਬਾਈਨ ਫਿਊਲ (ATF) ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਲਿਆ ਗਿਆ ਹੈ। ਏਅਰਲਾਈਨਾਂ ਦੇ ਕੁੱਲ ਸੰਚਾਲਨ ਖਰਚਿਆਂ ਵਿੱਚ ਈਂਧਨ ਦੀ ਹਿੱਸੇਦਾਰੀ ਕਾਫ਼ੀ ਜ਼ਿਆਦਾ ਹੁੰਦੀ ਹੈ। ਇਸ ਲਈ ATF ਦੀਆਂ ਕੀਮਤਾਂ ਵਧਣ ਦਾ ਸਿੱਧਾ ਅਸਰ ਹਵਾਈ ਕਿਰਾਏ ’ਤੇ ਪੈਂਦਾ ਹੈ।

ਘਰੇਲੂ ਉਡਾਣਾਂ ਲਈ ਨਵੇਂ ਫਿਊਲ ਚਾਰਜ

ਇੰਡੀਗੋ ਨੇ ਘਰੇਲੂ ਉਡਾਣਾਂ ਲਈ ਯਾਤਰਾ ਦੀ ਦੂਰੀ ਦੇ ਆਧਾਰ ’ਤੇ ਨਵਾਂ ਫਿਊਲ ਚਾਰਜ ਢਾਂਚਾ ਲਾਗੂ ਕੀਤਾ ਹੈ। 500 ਕਿਲੋਮੀਟਰ ਤੱਕ ਦੀ ਉਡਾਣ ਲਈ ₹375, 501 ਤੋਂ 1,000 ਕਿਲੋਮੀਟਰ ਲਈ ₹600, 1,001 ਤੋਂ 1,500 ਕਿਲੋਮੀਟਰ ਲਈ ₹900, 1,501 ਤੋਂ 2,000 ਕਿਲੋਮੀਟਰ ਲਈ ₹1,150 ਅਤੇ 2,000 ਕਿਲੋਮੀਟਰ ਤੋਂ ਵੱਧ ਦੀ ਦੂਰੀ ਲਈ ₹1,300 ਫਿਊਲ ਚਾਰਜ ਲਿਆ ਜਾਵੇਗਾ।

ਇਸ ਤੋਂ ਪਹਿਲਾਂ ਇਨ੍ਹਾਂ ਦੂਰੀਆਂ ਲਈ ਫਿਊਲ ਚਾਰਜ ਕ੍ਰਮਵਾਰ ₹275, ₹400, ₹600, ₹800 ਅਤੇ ₹950 ਸੀ। ਇਸ ਤਰ੍ਹਾਂ ਘਰੇਲੂ ਉਡਾਣਾਂ ’ਤੇ ਫਿਊਲ ਚਾਰਜ ਵਿੱਚ ₹100 ਤੋਂ ₹350 ਤੱਕ ਦਾ ਵਾਧਾ ਕੀਤਾ ਗਿਆ ਹੈ।

ਅੰਤਰਰਾਸ਼ਟਰੀ ਉਡਾਣਾਂ ਵੀ ਮਹਿੰਗੀਆਂ

ਅੰਤਰਰਾਸ਼ਟਰੀ ਰੂਟਾਂ ’ਤੇ ਵੀ ਨਵੇਂ ਫਿਊਲ ਚਾਰਜ ਲਾਗੂ ਕੀਤੇ ਗਏ ਹਨ। ਸਾਰਕ ਦੇਸ਼ਾਂ ਲਈ 500 ਕਿਲੋਮੀਟਰ ਤੱਕ ਦੀ ਯਾਤਰਾ ’ਤੇ ₹1,000 ਅਤੇ ਇਸ ਤੋਂ ਵੱਧ ਦੂਰੀ ਲਈ ₹3,000 ਫਿਊਲ ਚਾਰਜ ਹੋਵੇਗਾ।

ਇਸੇ ਤਰ੍ਹਾਂ ਦੱਖਣ-ਪੂਰਬੀ ਏਸ਼ੀਆ, ਖਾੜੀ ਦੇਸ਼ਾਂ, ਮੱਧ ਪੂਰਬ ਅਤੇ ਉੱਤਰੀ ਤੇ ਪੂਰਬੀ ਏਸ਼ੀਆ ਦੇ ਰੂਟਾਂ ਲਈ ₹5,500, ਅਫਰੀਕਾ ਲਈ ₹6,000 ਅਤੇ ਯੂਰਪ ਦੀਆਂ ਉਡਾਣਾਂ ਲਈ ₹10,000 ਫਿਊਲ ਚਾਰਜ ਤੈਅ ਕੀਤਾ ਗਿਆ ਹੈ।

ATF ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਦੌਰਾਨ ਹੋਏ ਵਾਧੇ ਨੂੰ ਦੇਖਦਿਆਂ ਇੰਡੀਗੋ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ। ਦੀਵਾਲੀ ਸਮੇਤ ਤਿਉਹਾਰਾਂ ਦੇ ਸੀਜ਼ਨ ਵਿੱਚ ਹਵਾਈ ਯਾਤਰਾ ਦੀ ਮੰਗ ਵਧਣ ਦੀ ਉਮੀਦ ਹੈ। ਅਜਿਹੇ ਵਿੱਚ ਵਧੇ ਹੋਏ ਫਿਊਲ ਚਾਰਜ ਕਾਰਨ ਯਾਤਰੀਆਂ ਨੂੰ ਆਪਣੀ ਹਵਾਈ ਯਾਤਰਾ ਲਈ ਪਹਿਲਾਂ ਨਾਲੋਂ ਵੱਧ ਬਜਟ ਰੱਖਣਾ ਪੈ ਸਕਦਾ ਹੈ।

 

LEAVE A REPLY

Please enter your comment!
Please enter your name here