ਦਿੱਲੀ, 5 ਅਕਤੂਬਰ
ਪ੍ਰਧਾਨ ਮੰਤਰੀ ਨੇ ਪਦਮਸ੍ਰੀ ਦਰਦੀ ਬਾਰੇ ਰਾਸ਼ਟਰਪਤੀ ਨੂੰ ਕਰਾਇਆ ਜਾਣੂੰ
ਅੱਜ ਇੱਥੇ ਹੈਦਰਾਬਾਦ ਹਾਊਸ ਵਿਖੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ
ਗਾਏ ਪਾਰਮੇਲਿਨ ਪੁੱਜੇ। ਜਿੱਥੇ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਵੱਲੋਂ ਉਹਨਾਂ ਦਾ ਤਹਿ ਦਿਲੋਂ ਸਵਾਗਤ ਕੀਤਾ ਗਿਆ ਇਸ ਮੌਕੇ ਰਾਸ਼ਟਰਪਤੀ ਦੇ ਧਰਮ ਪਤਨੀ ਵੀ ਉਹਨਾਂ ਦੇ ਨਾਲ ਮੌਜੂਦ ਸਨ। ਅੱਜ ਇਸ ਸਵਾਗਤ ਸਮਾਰੋਹ ਮੌਕੇ ਦੇਸ਼ ਦੇ ਵੱਖ ਵੱਖ ਹਿੱਸਿਆਂ ਚੋਂ ਦੋ ਦਰਜਨ ਦੇ ਕਰੀਬ ਮੀਡੀਆ ਹਾਊਸ ਨਾਲ ਸੰਬੰਧਿਤ ਮਾਲਕਾਂ ਨੇ ਵੀ ਸ਼ਿਰਕਤ ਕੀਤੀ। ਇਸ ਮੌਕੇ ਸਵਾਗਤ ਦੌਰਾਨ ਚੜਦੀਕਲਾ ਟਾਈਮ ਟੀਵੀ ਦੇ ਚੇਅਰਮੈਨ ਪਦਮਸ਼੍ਰੀ ਡਾ ਜਗਜੀਤ ਸਿੰਘ ਦਰਦੀ ਵੀ ਵਿਸ਼ੇਸ਼ ਤੌਰ ਤੇ ਪ੍ਰਧਾਨ ਮੰਤਰੀ ਵੱਲੋਂ ਮਿਲੇ ਸੱਦੇ ਤੇ ਸ਼ਾਮਿਲ ਹੋਏ। ਇਸ ਮੌਕੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਡਾਕਟਰ ਜਗਜੀਤ ਸਿੰਘ ਦਰਦੀ ਬਾਰੇ ਸਿਵਟਜਾਰਲੈਂਡ ਦੇ ਰਾਸ਼ਟਰਪਤੀ ਨੂੰ ਜਾਣੂ ਕਰਵਾਇਆ ਅਤੇ ਉਨਾਂ ਨੇ ਡਾਕਟਰ ਦਰਦੀ ਦੀਆਂ ਪ੍ਰਾਪਤੀਆਂ ਸੁਣ ਕੇ ਖੁਸ਼ੀ ਮਹਿਸੂਸ ਕੀਤੀ
ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਸਵਿਟਜ਼ਰ ਲੈਂਡ ਦੇ ਰਾਸ਼ਟਰਪਤੀ ਦਾ ਸਵਾਗਤ ਕਰਨ ਉਪਰੰਤ ਸੰਬੋਧਨ ਕਰਦਿਆਂ ਕਿਹਾ ਕਿ
ਸਭ ਤੋਂ ਪਹਿਲਾਂ, ਮੈਂ ਭਾਰਤ-ਸਵਿਟਜ਼ਰਲੈਂਡ ਸਬੰਧਾਂ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦੀ ਸ਼ਲਾਘਾ ਕਰਦਾ ਹਾਂ। ਪਿਛਲੇ ਸਾਲ ਅਕਤੂਬਰ ਵਿੱਚ, ਉਨ੍ਹਾਂ ਦੇ ਨਿੱਜੀ ਸਮਰਥਨ ਨਾਲ, ਅਸੀਂ ਭਾਰਤ ਅਤੇ ਯੂਰਪੀ ਮੁਕਤ ਵਪਾਰ ਸੰਘ, ਯਾਨੀ “ਈਐੱਫਟੀਏ” ਦੇਸ਼ਾਂ ਵਿਚਕਾਰ, ਇੱਕ ਇਤਿਹਾਸਕ ਵਪਾਰ ਅਤੇ ਆਰਥਿਕ ਭਾਈਵਾਲੀ ਸਮਝੌਤਾ ਲਾਗੂ ਕੀਤਾ। ਇਹ ਯੂਰਪ ਦੇ ਕਿਸੇ ਵੀ ਆਰਥਿਕ ਸਮੂਹ ਨਾਲ ਭਾਰਤ ਦਾ ਪਹਿਲਾ ਐੱਫਟੀਏ ਹੈ।
ਇਹ ਨਿਵੇਸ਼, ਨਵੀਨਤਾ, ਰੁਜ਼ਗਾਰ ਅਤੇ ਸਾਂਝੀ ਖੁਸ਼ਹਾਲੀ ਲਈ ਇੱਕ ਅਭਿਲਾਸ਼ੀ ਖਰੜਾ ਵੀ ਹੈ। ਇਸ ਨਾਲ ਅਸੀਂ ਅਗਲੇ 15 ਸਾਲਾਂ ਵਿੱਚ ਭਾਰਤ ਵਿੱਚ 100 ਬਿਲੀਅਨ ਡਾਲਰ ਦੇ ਨਿਵੇਸ਼ ਅਤੇ 10 ਲੱਖ ਪ੍ਰਤੱਖ ਨੌਕਰੀਆਂ ਦੇ ਟੀਚਿਆਂ ਨੂੰ ਪੂਰਾ ਕਰਾਂਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ
ਭਾਰਤ ਅਤੇ ਸਵਿਟਜ਼ਰਲੈਂਡ ਦੀ ਦੋਸਤੀ ਸਦੀਆਂ ਪੁਰਾਣੀ ਹੈ। 19ਵੀਂ ਸਦੀ ਵਿੱਚ ਸਵਾਮੀ ਵਿਵੇਕਾਨੰਦ ਨੇ ਸਵਿਸ ਆਲਪਸ ਵਿੱਚ ਹਿਮਾਲਿਆ ਦੀ ਝਲਕ ਦੇਖੀ ਸੀ। ਮਹਾਤਮਾ ਗਾਂਧੀ ਨੇ ਵੀ ਸਵਿਟਜ਼ਰਲੈਂਡ ਵਿੱਚ ਸਮਾਂ ਬਿਤਾਇਆ ਅਤੇ ਉੱਥੋਂ ਦੇ ਲੋਕਾਂ ਨਾਲ ਸੰਵਾਦ ਕੀਤਾ। ਇਨ੍ਹਾਂ ਇਤਿਹਾਸਕ ਯਾਤਰਾਵਾਂ ਦੀਆਂ ਯਾਦਾਂ ਅੱਜ ਵੀ ਸਾਡੀ ਦੋਸਤੀ ਵਿੱਚ ਗੂੰਜਦੀਆਂ ਹਨ।






