Home Entertainment ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ 31ਵਾਂ ਜਨਮਦਿਨ ਮਨਾ ਰਹੀ, ਭਰਾ ਸ਼ਹਿਬਾਜ਼ ਨੇ ਪਾਈ...

ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ 31ਵਾਂ ਜਨਮਦਿਨ ਮਨਾ ਰਹੀ, ਭਰਾ ਸ਼ਹਿਬਾਜ਼ ਨੇ ਪਾਈ ਭਾਵੁਕ ਪੋਸਟ

0
75

ਪੰਜਾਬ: ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਅਦਾਕਾਰਾ ਸ਼ਹਿਨਾਜ਼ ਗਿੱਲ ਅੱਜ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਇਸ ਖਾਸ ਮੌਕੇ ‘ਤੇ ਉਨ੍ਹਾਂ ਦੇ ਭਰਾ ਸ਼ਹਿਬਾਜ਼ ਬਦੇਸ਼ਾ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਭਾਵੁਕ ਪੋਸਟ ਨੇ ਫੈਨਜ਼ ਦਾ ਧਿਆਨ ਖਿੱਚ ਲਿਆ ਹੈ।

ਸ਼ਹਿਬਾਜ਼ ਨੇ ਆਪਣੀ ਭੈਣ ਸ਼ਹਿਨਾਜ਼ ਲਈ ਇੰਸਟਾਗ੍ਰਾਮ ‘ਤੇ ਦਿਲੋਂ ਭਰੀਆਂ ਸ਼ੁਭਕਾਮਨਾਵਾਂ ਦਿੰਦਿਆਂ ਲਿਖਿਆ ਕਿ ਉਹਨਾਂ ਦੀ ਜ਼ਿੰਦਗੀ ਵਿੱਚ ਸ਼ਹਿਨਾਜ਼ ਦੀ ਭੂਮਿਕਾ ਬੇਹੱਦ ਮਹੱਤਵਪੂਰਨ ਹੈ। ਉਨ੍ਹਾਂ ਨੇ ਲਿਖਿਆ, “ਮੇਰੀ ਭੈਣ, ਮੇਰੀ ਤਾਕਤ ਅਤੇ ਮੇਰਾ ਸਦੀਵੀ ਸਹਾਰਾ, ਤੁਹਾਨੂੰ ਜਨਮਦਿਨ ਮੁਬਾਰਕ। ਮੈਂ ਅੱਜ ਜੋ ਕੁਝ ਵੀ ਹਾਂ, ਉਹ ਤੁਹਾਡੇ ਪਿਆਰ ਅਤੇ ਸਹਿਯੋਗ ਕਾਰਨ ਹਾਂ।”

ਸ਼ਹਿਬਾਜ਼ ਨੇ ਆਪਣੀ ਪੋਸਟ ਵਿੱਚ ਇਹ ਵੀ ਕਿਹਾ ਕਿ ਮੁਸ਼ਕਲ ਸਮਿਆਂ ਵਿੱਚ ਸ਼ਹਿਨਾਜ਼ ਨੇ ਹਮੇਸ਼ਾ ਉਸਦਾ ਸਾਥ ਦਿੱਤਾ ਅਤੇ ਜਦੋਂ ਉਹ ਆਪਣੇ ਆਪ ‘ਤੇ ਵਿਸ਼ਵਾਸ ਨਹੀਂ ਕਰਦਾ ਸੀ, ਤਦ ਵੀ ਉਸ ‘ਤੇ ਭਰੋਸਾ ਕੀਤਾ। ਉਨ੍ਹਾਂ ਨੇ ਅੱਗੇ ਲਿਖਿਆ ਕਿ ਉਹ ਹਮੇਸ਼ਾ ਆਪਣੀ ਭੈਣ ਦੇ ਨਾਲ ਖੜ੍ਹੇ ਰਹਿਣਗੇ।

ਇਸ ਦੇ ਨਾਲ ਹੀ, ਸ਼ਹਿਬਾਜ਼ ਵੱਲੋਂ ਇੱਕ ਭਾਵੁਕ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਹ ਪੰਜਾਬੀ ਵਿੱਚ ਸ਼ਹਿਨਾਜ਼ ਨੂੰ ਜਨਮਦਿਨ ਦੀਆਂ ਮੁਬਾਰਕਾਂ ਦਿੰਦੇ ਨਜ਼ਰ ਆ ਰਹੇ ਹਨ। ਵੀਡੀਓ ਵਿੱਚ ਉਹ ਕਹਿੰਦੇ ਹਨ ਕਿ ਸ਼ਹਿਨਾਜ਼ ਨੇ ਆਪਣੇ ਪਰਿਵਾਰ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਯਕੀਨ ਰੱਖਦੇ ਹਨ ਕਿ ਉਹ ਭਵਿੱਖ ਵਿੱਚ ਹੋਰ ਵੱਡੀਆਂ ਉਚਾਈਆਂ ਹਾਸਲ ਕਰੇਗੀ।

ਸ਼ਹਿਨਾਜ਼ ਗਿੱਲ ਦੇ ਜਨਮਦਿਨ ਮੌਕੇ ‘ਤੇ ਫੈਨਜ਼ ਅਤੇ ਸੈਲੀਬ੍ਰਿਟੀਜ਼ ਵੱਲੋਂ ਵੀ ਸੋਸ਼ਲ ਮੀਡੀਆ ‘ਤੇ ਵਧਾਈਆਂ ਦਾ ਤਾਂਤਾ ਲੱਗਿਆ ਹੋਇਆ ਹੈ।

LEAVE A REPLY

Please enter your comment!
Please enter your name here