HomeWorld Newsਸਪੇਨ ਵਿੱਚ ਭਿਆਨਕ ਰੇਲ ਹਾਦਸਾ: ਤੇਜ਼ ਰਫ਼ਤਾਰ ਟਰੇਨਾਂ ਦੀ ਟੱਕਰ, ਘੱਟੋ-ਘੱਟ 21...

ਸਪੇਨ ਵਿੱਚ ਭਿਆਨਕ ਰੇਲ ਹਾਦਸਾ: ਤੇਜ਼ ਰਫ਼ਤਾਰ ਟਰੇਨਾਂ ਦੀ ਟੱਕਰ, ਘੱਟੋ-ਘੱਟ 21 ਮੌਤਾ

ਸਪੇਨ ਦੇ ਦੱਖਣੀ ਹਿੱਸੇ ਵਿੱਚ ਐਤਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ, ਜਿਸ ਵਿੱਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਯਾਤਰੀ ਜ਼ਖ਼ਮੀ ਹੋ ਗਏ। ਅਧਿਕਾਰੀਆਂ ਅਨੁਸਾਰ ਮੌਤਾਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ।

ਰੇਲ ਸੰਚਾਲਕ ADIF ਮੁਤਾਬਕ, ਮਾਲਾਗਾ ਤੋਂ ਮੈਡ੍ਰਿਡ ਜਾ ਰਹੀ ਇੱਕ ਤੇਜ਼ ਰਫ਼ਤਾਰ ਰੇਲਗੱਡੀ ਕੋਰਡੋਬਾ ਦੇ ਨੇੜੇ ਪਟੜੀ ਤੋਂ ਉਤਰ ਗਈ। ਪਟੜੀ ਤੋਂ ਉਤਰਨ ਮਗਰੋਂ ਰੇਲਗੱਡੀ ਦੂਜੇ ਟਰੇਕ ’ਤੇ ਚਲੀ ਗਈ, ਜਿੱਥੇ ਉਸਦੀ ਸਾਹਮਣੇ ਤੋਂ ਆ ਰਹੀ ਮੈਡ੍ਰਿਡ ਤੋਂ ਹੁਏਲਵਾ ਜਾ ਰਹੀ ਦੂਜੀ ਰੇਲਗੱਡੀ ਨਾਲ ਜ਼ੋਰਦਾਰ ਟੱਕਰ ਹੋ ਗਈ। ਦੋਵਾਂ ਰੇਲਗੱਡੀਆਂ ਵਿੱਚ ਮਿਲਾ ਕੇ ਲਗਭਗ 500 ਯਾਤਰੀ ਸਵਾਰ ਸਨ।

ਅੰਦਾਲੂਸੀਆ ਖੇਤਰ ਦੇ ਸਿਹਤ ਮੰਤਰੀ ਐਂਟੋਨੀਓ ਸੈਨਜ਼ ਨੇ ਦੱਸਿਆ ਕਿ ਬਚਾਅ ਕਾਰਜ ਜਾਰੀ ਹਨ ਅਤੇ 73 ਜ਼ਖ਼ਮੀ ਯਾਤਰੀਆਂ ਨੂੰ ਇਲਾਜ ਲਈ ਛੇ ਵੱਖ-ਵੱਖ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਹਾਦਸੇ ਦੌਰਾਨ ਘੱਟੋ-ਘੱਟ ਇੱਕ ਯਾਤਰੀ ਡੱਬਾ ਕਰੀਬ 4 ਮੀਟਰ ਦੀ ਢਲਾਣ ਤੋਂ ਹੇਠਾਂ ਡਿੱਗ ਗਿਆ।

ਕੋਰਡੋਬਾ ਦੇ ਫਾਇਰ ਚੀਫ਼ ਫ੍ਰਾਂਸਿਸਕੋ ਕਾਰਮੋਨਾ ਨੇ ਕਿਹਾ ਕਿ ਇੱਕ ਰੇਲਗੱਡੀ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਘੱਟੋ-ਘੱਟ ਚਾਰ ਡੱਬੇ ਪਟੜੀ ਤੋਂ ਉਤਰ ਗਏ। ਸਿਵਲ ਪ੍ਰੋਟੈਕਸ਼ਨ ਅਧਿਕਾਰੀਆਂ ਮੁਤਾਬਕ, ਹਾਦਸਾ ਇੱਕ ਅਜਿਹੇ ਖੇਤਰ ਵਿੱਚ ਹੋਇਆ ਜਿੱਥੇ ਪਹੁੰਚਣਾ ਮੁਸ਼ਕਿਲ ਸੀ, ਫਿਰ ਵੀ ਸਥਾਨਕ ਲੋਕਾਂ ਨੇ ਤੁਰੰਤ ਮਦਦ ਕਰਦਿਆਂ ਪੀੜਤਾਂ ਲਈ ਕੰਬਲ ਅਤੇ ਪਾਣੀ ਉਪਲਬਧ ਕਰਵਾਇਆ।

ਹਾਦਸੇ ਤੋਂ ਬਾਅਦ ਸਪੇਨ ਦੀਆਂ ਫੌਜੀ ਐਮਰਜੈਂਸੀ ਰਾਹਤ ਇਕਾਈਆਂ, ਰੈੱਡ ਕਰਾਸ ਅਤੇ ਹੋਰ ਬਚਾਅ ਦਲ ਮੌਕੇ ’ਤੇ ਤਾਇਨਾਤ ਕਰ ਦਿੱਤੇ ਗਏ ਹਨ। ਯੂਰਪੀਅਨ ਕਮਿਸ਼ਨ ਦੀ ਪ੍ਰਧਾਨ ਉਰਸੁਲਾ ਵਾਨ ਡੇਰ ਲੇਅਨ ਨੇ ਵੀ ਇਸ ਘਟਨਾ ’ਤੇ ਦੁੱਖ ਜਤਾਇਆ ਹੈ ਅਤੇ ਕੋਰਡੋਬਾ ਤੋਂ ਆ ਰਹੀਆਂ ਭਿਆਨਕ ਖ਼ਬਰਾਂ ’ਤੇ ਨਿਗਰਾਨੀ ਰੱਖਣ ਦੀ ਗੱਲ ਕਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI