HomeWorld Newsਲੈਸਟਰ ਵਿੱਚ ਇਤਿਹਾਸ ਰਚਿਆ, ਅੰਮ੍ਰਿਤਧਾਰੀ ਪੰਜਾਬੀ ਸਿੱਖ ਬਣੇ ਪਹਿਲੇ ਲਾਰਡ ਮੇਅਰ

ਲੈਸਟਰ ਵਿੱਚ ਇਤਿਹਾਸ ਰਚਿਆ, ਅੰਮ੍ਰਿਤਧਾਰੀ ਪੰਜਾਬੀ ਸਿੱਖ ਬਣੇ ਪਹਿਲੇ ਲਾਰਡ ਮੇਅਰ

ਲੈਸਟਰ: ਇੰਗਲੈਂਡ ਦੇ “ਮਿੰਨੀ ਇੰਡੀਆ” ਵਜੋਂ ਮਸ਼ਹੂਰ ਲੈਸਟਰ ਦੇ ਰਾਜਨੀਤਿਕ ਇਤਿਹਾਸ ਵਿੱਚ ਇੱਕ ਨਵਾਂ ਅਧਿਆਇ ਲਿਖਿਆ ਗਿਆ ਹੈ। ਕੁਲਵਿੰਦਰ ਸਿੰਘ ਜੌਹਲ ਨੇ ਅਧਿਕਾਰਤ ਤੌਰ ‘ਤੇ ਲੈਸਟਰ ਦੇ ਪਹਿਲੇ ਪੂਰੀ ਤਰ੍ਹਾਂ ਦਸਤਾਰਧਾਰੀ ਅਤੇ ਅੰਮ੍ਰਿਤਧਾਰੀ ਸਿੱਖ ਲਾਰਡ ਮੇਅਰ ਵਜੋਂ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦਾ ਸਹੁੰ ਚੁੱਕ ਸਮਾਗਮ ਲੈਸਟਰ ਟਾਊਨ ਹਾਲ ਵਿਖੇ ਭਾਈਚਾਰਕ ਆਗੂਆਂ, ਪਤਵੰਤਿਆਂ ਅਤੇ ਪੰਜਾਬੀ-ਸਿੱਖ ਭਾਈਚਾਰੇ ਦੀ ਮੌਜੂਦਗੀ ਵਿੱਚ ਹੋਇਆ।

ਕੁਲਵਿੰਦਰ ਸਿੰਘ ਜੌਹਲ ਮੂਲ ਰੂਪ ਵਿੱਚ ਜਲੰਧਰ ਜ਼ਿਲ੍ਹੇ ਦੇ ਫਿਲੌਰ ਨੇੜਲੇ ਪਿੰਡ ਤੇਹੰਗ ਨਾਲ ਸੰਬੰਧਿਤ ਹਨ। ਛੋਟੀ ਉਮਰ ਵਿੱਚ ਉਹ ਆਪਣੇ ਪਰਿਵਾਰ ਨਾਲ ਇੰਗਲੈਂਡ ਚਲੇ ਗਏ ਸਨ। ਉਨ੍ਹਾਂ ਨੇ ਲੈਸਟਰ ਵਿੱਚ ਸਿੱਖਿਆ ਪ੍ਰਾਪਤ ਕੀਤੀ ਅਤੇ ਲਗਭਗ 25 ਸਾਲ ਰਸਲ ਕਾਸਟਿੰਗਜ਼ ਲਿਮਿਟੇਡ ਵਿੱਚ ਸੇਵਾਵਾਂ ਨਿਭਾਈਆਂ।

ਧਾਰਮਿਕ ਅਤੇ ਸਮਾਜਿਕ ਖੇਤਰ ਵਿੱਚ ਵੀ ਉਨ੍ਹਾਂ ਦਾ ਯੋਗਦਾਨ ਮਹੱਤਵਪੂਰਨ ਰਿਹਾ ਹੈ। ਉਹ ਲੰਮੇ ਸਮੇਂ ਤੱਕ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਰਲ ਸਕੱਤਰ ਰਹੇ। 2002 ਵਿੱਚ ਕੁਈਨ ਏਲਿਜ਼ਾਬੈਥ II ਦੇ ਗੁਰਦੁਆਰੇ ਦੌਰੇ ਦੌਰਾਨ ਵੀ ਉਨ੍ਹਾਂ ਨੇ ਅਹਿਮ ਭੂਮਿਕਾ ਨਿਭਾਈ।

2015 ਵਿੱਚ ਉਹ ਲੇਬਰ ਪਾਰਟੀ ਵੱਲੋਂ ਕੌਂਸਲਰ ਚੁਣੇ ਗਏ ਅਤੇ ਤਦੋਂ ਤੋਂ ਲਗਾਤਾਰ ਲੋਕ ਸੇਵਾ ਕਰ ਰਹੇ ਹਨ। ਲਾਰਡ ਮੇਅਰ ਵਜੋਂ ਉਹ ਮਿਡਲੈਂਡ ਲੰਗਰ ਸੇਵਾ ਸੋਸਾਇਟੀ ਅਤੇ ਲੈਸਟਰ ਹਸਪਤਾਲ ਚੈਰਿਟੀ ਵਰਗੀਆਂ ਸਮਾਜਿਕ ਸੰਸਥਾਵਾਂ ਦੇ ਕੰਮ ਨੂੰ ਹੋਰ ਮਜ਼ਬੂਤ ਕਰਨ ਲਈ ਕੰਮ ਕਰਨਗੇ।

ਉਨ੍ਹਾਂ ਦੀ ਇਸ ਇਤਿਹਾਸਕ ਨਿਯੁਕਤੀ ਨਾਲ ਲੈਸਟਰ ਹੀ ਨਹੀਂ, ਸਗੋਂ ਪੂਰੇ ਬ੍ਰਿਟੇਨ ਵਿੱਚ ਪੰਜਾਬੀ ਅਤੇ ਸਿੱਖ ਭਾਈਚਾਰੇ ਵਿੱਚ ਮਾਣ ਅਤੇ ਖੁਸ਼ੀ ਦੀ ਲਹਿਰ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments