Monday, August 10, 2026
Home World News ਤਹਿਰਾਨ ‘ਚ ਧਮਾਕਿਆਂ ਨਾਲ ਦਹਿਸ਼ਤ, ਪਾਕਿਸਤਾਨੀ ਦੂਤਾਵਾਸ ਨੇੜੇ ਹਮਲੇ ਦੀਆਂ ਆਵਾਜ਼ਾਂ

ਤਹਿਰਾਨ ‘ਚ ਧਮਾਕਿਆਂ ਨਾਲ ਦਹਿਸ਼ਤ, ਪਾਕਿਸਤਾਨੀ ਦੂਤਾਵਾਸ ਨੇੜੇ ਹਮਲੇ ਦੀਆਂ ਆਵਾਜ਼ਾਂ

0
47

ਈਰਾਨ: ਰਾਜਧਾਨੀ ਤੈਹਰਾਨ ਵਿੱਚ ਸ਼ੁੱਕਰਵਾਰ ਨੂੰ ਉਸ ਵੇਲੇ ਦਹਿਸ਼ਤ ਫੈਲ ਗਈ ਜਦੋਂ ਪਾਕਿਸਤਾਨੀ ਦੂਤਾਵਾਸ ਅਤੇ ਰਾਜਦੂਤ ਦੇ ਨਿਵਾਸ ਦੇ ਨੇੜੇ ਜ਼ੋਰਦਾਰ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ।

ਕੂਟਨੀਤਕ ਸੂਤਰਾਂ ਮੁਤਾਬਕ, ਤੇਹਰਾਨ ਪਿਛਲੇ 28 ਦਿਨਾਂ ਤੋਂ ਲਗਾਤਾਰ ਹਵਾਈ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ ਅਤੇ ਤਾਜ਼ਾ ਧਮਾਕੇ ਵੀ ਉਸੇ ਤਣਾਅ ਦਾ ਹਿੱਸਾ ਮੰਨੇ ਜਾ ਰਹੇ ਹਨ।

ਪਾਸਦਰਨ ਜ਼ਿਲ੍ਹੇ ਵਿੱਚ ਵਾਪਰੀ ਘਟਨਾ

ਧਮਾਕੇ ਤਹਿਰਾਨ ਦੇ ਪਾਸਦਰਨ ਇਲਾਕੇ ਵਿੱਚ ਕਰੀਬ ਰਾਤ 8 ਵਜੇ ਸੁਣੇ ਗਏ। ਜਾਣਕਾਰੀ ਅਨੁਸਾਰ, ਦੂਤਾਵਾਸ ਦੇ ਸਾਹਮਣੇ ਸਥਿਤ ਇੱਕ ਫੌਜੀ ਅੱਡਾ ਸੰਭਾਵਿਤ ਨਿਸ਼ਾਨਾ ਸੀ, ਜਿਸ ਕਾਰਨ ਆਲੇ-ਦੁਆਲੇ ਦੇ ਖੇਤਰ ਵਿੱਚ ਭਾਰੀ ਧਮਾਕੇ ਹੋਏ।

ਦੂਤਾਵਾਸ ਸੁਰੱਖਿਅਤ, ਪਰ ਡਰ ਦਾ ਮਾਹੌਲ

ਇੱਕ ਸੀਨੀਅਰ ਡਿਪਲੋਮੈਟ ਦੇ ਅਨੁਸਾਰ, ਧਮਾਕੇ ਇੰਨੇ ਤੀਬਰ ਸਨ ਕਿ ਪੂਰਾ ਇਲਾਕਾ ਹਿੱਲ ਗਿਆ। ਹਾਲਾਂਕਿ ਦੂਤਾਵਾਸ ਦੀ ਇਮਾਰਤ ਅਤੇ ਸਟਾਫ ਕੁਆਰਟਰ ਸੁਰੱਖਿਅਤ ਰਹੇ।
ਉਨ੍ਹਾਂ ਦੱਸਿਆ ਕਿ ਖਿੜਕੀਆਂ ਨਹੀਂ ਟੁੱਟੀਆਂ, ਪਰ ਕਰਮਚਾਰੀ ਇਸ ਘਟਨਾ ਨਾਲ ਕਾਫੀ ਸਹਿਮ ਗਏ ਹਨ।

ਟਰੰਪ ਦਾ ਬਿਆਨ ਵੀ ਚਰਚਾ ‘ਚ

ਇਹ ਘਟਨਾ ਉਸ ਵੇਲੇ ਸਾਹਮਣੇ ਆਈ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਨੂੰ ਲੈ ਕੇ ਇੱਕ ਨਵੀਂ “ਮਹੋਲਤ” ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਈਰਾਨ ਦੇ ਊਰਜਾ ਢਾਂਚਿਆਂ ‘ਤੇ ਹੁਣ “10 ਦਿਨਾਂ ਤੱਕ ਕੋਈ ਹਮਲਾ ਨਹੀਂ ਹੋਵੇਗਾ।”

ਇਸ ਘਟਨਾ ਨੇ ਖੇਤਰ ਵਿੱਚ ਸੁਰੱਖਿਆ ਅਤੇ ਤਣਾਅ ਨੂੰ ਲੈ ਕੇ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ।

LEAVE A REPLY

Please enter your comment!
Please enter your name here