Thursday, July 16, 2026
Home Punjab ਵਿਆਹ ਸਮਾਗਮ ‘ਚ ਇਕੱਠੇ ਨਜ਼ਰ ਆਏ ਮਜੀਠੀਆ ਤੇ ਮਨਪ੍ਰੀਤ ਬਾਦਲ

ਵਿਆਹ ਸਮਾਗਮ ‘ਚ ਇਕੱਠੇ ਨਜ਼ਰ ਆਏ ਮਜੀਠੀਆ ਤੇ ਮਨਪ੍ਰੀਤ ਬਾਦਲ

0
47

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਇੱਕ-ਦੂਜੇ ਦੇ ਵਿਰੋਧੀ ਮੰਨੇ ਜਾਣ ਵਾਲੇ ਦੋ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਮਨਪ੍ਰੀਤ ਸਿੰਘ ਬਾਦਲ ਬੀਤੇ ਦਿਨੀਂ ਇੱਕ ਨਿੱਜੀ ਸਮਾਗਮ ਦੌਰਾਨ ਇਕੱਠੇ ਨਜ਼ਰ ਆਏ।

ਇਹ ਮੁਲਾਕਾਤ ਸੁਖਬੀਰ ਸਿੰਘ ਬਾਦਲ  ਦੇ ਸੁਰੱਖਿਆ ਇੰਚਾਰਜ ਏ.ਆਈ.ਜੀ. ਹਰਮੀਕ ਸਿੰਘ ਦਿਓਲ ਦੇ ਸਪੁੱਤਰ ਵਿਸ਼ਵਜੀਤ ਸਿੰਘ ਦਿਓਲ ਦੇ ਵਿਆਹ ਸਮਾਗਮ ਮੌਕੇ ਹੋਈ। ਦੋਵਾਂ ਆਗੂਆਂ ਨੇ ਇਕ-ਦੂਜੇ ਨਾਲ ਮੁਲਾਕਾਤ ਕਰਕੇ ਕਾਫ਼ੀ ਸਮਾਂ ਗੱਲਬਾਤ ਵੀ ਕੀਤੀ। ਇਸ ਮੌਕੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਹਾਲਾਂਕਿ ਇਹ ਇੱਕ ਪਰਿਵਾਰਕ ਅਤੇ ਸਮਾਜਿਕ ਪ੍ਰੋਗਰਾਮ ਸੀ, ਪਰ ਸਿਆਸੀ ਮਾਹਿਰ ਇਸ ਮਿਲਣੀ ਦੇ ਕਈ ਅਰਥ ਕੱਢ ਰਹੇ ਹਨ। ਮੌਜੂਦਾ ਸਿਆਸੀ ਹਾਲਾਤਾਂ ਅਤੇ ਪਾਰਟੀਆਂ ਵਿੱਚ ਚੱਲ ਰਹੀ ਉਥਲ-ਪੁਥਲ ਦੇ ਮੱਦੇਨਜ਼ਰ, ਇਸ ਤਰ੍ਹਾਂ ਦਾ ਮੇਲ-ਮਿਲਾਪ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।

ਜ਼ਿਕਰਯੋਗ ਹੈ ਕਿ ਸਮਾਗਮ ਵਿੱਚ ਸੂਬੇ ਦੀਆਂ ਕਈ ਹੋਰ ਪ੍ਰਮੁੱਖ ਹਸਤੀਆਂ ਵੀ ਸ਼ਾਮਲ ਸਨ, ਪਰ ਸਭ ਦੀ ਨਜ਼ਰ ਮਜੀਠੀਆ ਅਤੇ ਮਨਪ੍ਰੀਤ ਬਾਦਲ ਦੀ ਮੁਲਾਕਾਤ ‘ਤੇ ਹੀ ਟਿਕੀ ਰਹੀ।

LEAVE A REPLY

Please enter your comment!
Please enter your name here