Friday, September 11, 2026
Home Sport ਉਮਰ ਵਿਵਾਦ ਕਾਰਨ BCCI ਨੇ ਰੋਹਿਤ ਯਾਦਵ ਨੂੰ U-19 ਟੀਮ ਤੋਂ ਹਟਾਇਆ

ਉਮਰ ਵਿਵਾਦ ਕਾਰਨ BCCI ਨੇ ਰੋਹਿਤ ਯਾਦਵ ਨੂੰ U-19 ਟੀਮ ਤੋਂ ਹਟਾਇਆ

ਉਮਰ ਵਿਵਾਦ ਕਾਰਨ ਰੋਹਿਤ ਯਾਦਵ U-19 ਟੀਮ ਤੋਂ ਬਾਹਰ

0
8

ਆਸਟ੍ਰੇਲੀਆ ਅੰਡਰ-19 ਖ਼ਿਲਾਫ਼ ਹੋਣ ਵਾਲੀ ਸੀਰੀਜ਼ ਤੋਂ ਪਹਿਲਾਂ BCCI ਨੇ ਵੱਡਾ ਫ਼ੈਸਲਾ ਲੈਂਦਿਆਂ ਰੋਹਿਤ ਯਾਦਵ ਨੂੰ ਭਾਰਤ ਦੀ ਅੰਡਰ-19 ਟੀਮ ਤੋਂ ਬਾਹਰ ਕਰ ਦਿੱਤਾ ਹੈ। ਰੋਹਿਤ ਨੂੰ ਉਮਰ ਸਬੰਧੀ ਗੜਬੜ ਦੇ ਮਾਮਲੇ ਵਿੱਚ ਹਟਾਇਆ ਗਿਆ ਹੈ।

ਕ੍ਰਿਕਟ ਐਸੋਸੀਏਸ਼ਨ ਆਫ ਬੰਗਾਲ (CAB) ਦੀ ਜਾਂਚ ਵਿੱਚ ਰੋਹਿਤ ਦੀ ਉਮਰ ਵਿੱਚ 27 ਮਹੀਨਿਆਂ ਦਾ ਅੰਤਰ ਸਾਹਮਣੇ ਆਇਆ। ਰਿਪੋਰਟ ਮੁਤਾਬਕ ਉਸਦਾ ਜਨਮ ਸਾਲ ਤਿੰਨ ਵਾਰ ਬਦਲਿਆ ਗਿਆ ਸੀ। ਰੋਹਿਤ ਇਸ ਤੋਂ ਪਹਿਲਾਂ ਭਾਰਤੀ ਅੰਡਰ-19 ਟੀਮ ਨਾਲ ਸ਼੍ਰੀਲੰਕਾ ਦੌਰੇ ’ਤੇ ਵੀ ਗਿਆ ਸੀ।

BCCI ਨੇ ਦੱਸਿਆ ਕਿ ਰੋਹਿਤ ਦੀ ਜਗ੍ਹਾ ਵਨਡੇ ਟੀਮ ਵਿੱਚ ਸੌਰਾਸ਼ਟਰ ਦੇ ਆਰੀਅਨ ਸਵਾਸਨੀ ਅਤੇ ਮਲਟੀ-ਡੇ ਟੀਮ ਵਿੱਚ ਹਰਿਆਣਾ ਦੇ ਤਨਮਯ ਬਲੋਦਾ ਨੂੰ ਸ਼ਾਮਲ ਕੀਤਾ ਗਿਆ ਹੈ।

ਇਹ ਸੀਰੀਜ਼ ਭਾਰਤ ਅਤੇ ਆਸਟ੍ਰੇਲੀਆ ਦੀਆਂ ਅੰਡਰ-19 ਟੀਮਾਂ ਵਿਚਾਲੇ ਹੋਣੀ ਹੈ। BCCI ਦੇ ਇਸ ਫ਼ੈਸਲੇ ਨਾਲ ਜੂਨੀਅਰ ਕ੍ਰਿਕਟ ਵਿੱਚ ਉਮਰ ਦੀ ਸਹੀ ਜਾਣਕਾਰੀ ਨੂੰ ਲੈ ਕੇ ਸਖ਼ਤੀ ਦਾ ਸੰਕੇਤ ਮਿਲਦਾ ਹੈ।

LEAVE A REPLY

Please enter your comment!
Please enter your name here