Home World News ਲਗਾਤਾਰ ਮੀਂਹ ਬਣਿਆ ਕਹਿਰ, ਇੰਡੋਨੇਸ਼ੀਆ ‘ਚ ਲੈਂਡਸਲਾਈਡ ਨਾਲ ਕਈ ਘਰ ਤਬਾਹ

ਲਗਾਤਾਰ ਮੀਂਹ ਬਣਿਆ ਕਹਿਰ, ਇੰਡੋਨੇਸ਼ੀਆ ‘ਚ ਲੈਂਡਸਲਾਈਡ ਨਾਲ ਕਈ ਘਰ ਤਬਾਹ

0
76

ਇੰਡੋਨੇਸ਼ੀਆ: ਇੰਡੋਨੇਸ਼ੀਆ ਦੇ ਪੱਛਮੀ ਜਾਵਾ ਸੂਬੇ ਵਿੱਚ ਕੁਦਰਤ ਨੇ ਭਿਆਨਕ ਰੂਪ ਧਾਰ ਲਿਆ। ਬਾਂਡੁੰਗ ਸ਼ਹਿਰ ਦੇ ਪੱਛਮੀ ਇਲਾਕੇ ਵਿੱਚ ਸਥਿਤ ਪਾਸਿਰਲਾਂਗੂ ਪਿੰਡ ਵਿੱਚ ਤੜਕੇ ਸਵੇਰੇ ਆਈ ਭਿਆਨਕ ਲੈਂਡਸਲਾਈਡ ਨੇ ਹਰ ਪਾਸੇ ਤਬਾਹੀ ਮਚਾ ਦਿੱਤੀ। ਇਹ ਘਟਨਾ 24 ਜਨਵਰੀ ਨੂੰ ਸਥਾਨਕ ਸਮੇਂ ਅਨੁਸਾਰ ਕਰੀਬ 2 ਵਜੇ ਵਾਪਰੀ, ਜਦੋਂ ਪਿੰਡ ਦੇ ਜ਼ਿਆਦਾਤਰ ਲੋਕ ਗਹਿਰੀ ਨੀਂਦ ਵਿੱਚ ਸਨ।

ਅਚਾਨਕ ਜ਼ਮੀਨ ਖਿਸਕਣ ਨਾਲ ਮਿੱਟੀ ਅਤੇ ਵੱਡੀਆਂ ਚੱਟਾਨਾਂ ਘਰਾਂ ਉੱਤੇ ਡਿੱਗ ਪਈਆਂ, ਜਿਸ ਕਾਰਨ ਕਈ ਘਰ ਮਲਬੇ ਹੇਠ ਦੱਬ ਗਏ। ਇਸ ਹਾਦਸੇ ਵਿੱਚ ਹੁਣ ਤੱਕ ਘੱਟੋ-ਘੱਟ ਸੱਤ ਲੋਕਾਂ ਦੀ ਮੌਤ ਦੀ ਪੁਸ਼ਟੀ ਹੋ ਚੁੱਕੀ ਹੈ, ਜਦਕਿ 82 ਲੋਕਾਂ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਆਫ਼ਤ ਪ੍ਰਬੰਧਨ ਏਜੰਸੀ ਅਨੁਸਾਰ ਮੌਤਾਂ ਦੀ ਗਿਣਤੀ ਵਧ ਸਕਦੀ ਹੈ।

ਘਟਨਾ ਤੋਂ ਬਾਅਦ ਬਚਾਅ ਟੀਮਾਂ ਮੌਕੇ ‘ਤੇ ਤਾਇਨਾਤ ਕਰ ਦਿੱਤੀਆਂ ਗਈਆਂ ਹਨ ਅਤੇ ਲਾਪਤਾ ਲੋਕਾਂ ਦੀ ਭਾਲ ਲਈ ਰਾਹਤ ਕਾਰਜ ਜੰਗੀ ਪੱਧਰ ‘ਤੇ ਜਾਰੀ ਹਨ। ਹਾਲਾਂਕਿ, ਲਗਾਤਾਰ ਹੋ ਰਹੇ ਮੀਂਹ ਅਤੇ ਭਾਰੀ ਮਲਬੇ ਕਾਰਨ ਬਚਾਅ ਕਾਰਜਾਂ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਹਨ। ਕਈ ਇਲਾਕਿਆਂ ਵਿੱਚ ਹਾਲਾਤ ਅਜੇ ਵੀ ਖ਼ਤਰਨਾਕ ਬਣੇ ਹੋਏ ਹਨ, ਜਿਸ ਕਾਰਨ ਪ੍ਰਸ਼ਾਸਨ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

LEAVE A REPLY

Please enter your comment!
Please enter your name here