Sunday, July 19, 2026
Home Punjab ਚਾਈਨਾ ਡੋਰ ਦਾ ਕਹਿਰ, 10ਵੀਂ ਦੇ ਵਿਦਿਆਰਥੀ ਦੀ ਦਰਦਨਾਕ ਮੌਤ

ਚਾਈਨਾ ਡੋਰ ਦਾ ਕਹਿਰ, 10ਵੀਂ ਦੇ ਵਿਦਿਆਰਥੀ ਦੀ ਦਰਦਨਾਕ ਮੌਤ

0
65

ਸਮਰਾਲਾ ਵਿੱਚ ਚਾਈਨਾ ਡੋਰ ‘ਤੇ ਪਾਬੰਦੀ ਦੇ ਦਾਅਵਿਆਂ ਦੇ ਬਾਵਜੂਦ ਇੱਕ ਹੋਰ ਮਾਸੂਮ ਜਾਨ ਚਲੀ ਗਈ। ਸ਼ਨੀਵਾਰ ਨੂੰ ਸਕੂਲ ਤੋਂ ਘਰ ਪਰਤ ਰਹੇ 10ਵੀਂ ਕਲਾਸ ਦੇ 15 ਸਾਲਾ ਵਿਦਿਆਰਥੀ ਤਰਨਜੋਤ ਸਿੰਘ ਦੀ ਚਾਈਨਾ ਡੋਰ ਦੀ ਚਪੇਟ ‘ਚ ਆਉਣ ਨਾਲ ਗਰਦਨ ਕੱਟਣ ਕਾਰਨ ਮੌਤ ਹੋ ਗਈ। ਤਰਨਜੋਤ ਪਿੰਡ ਰੋਹਲੇ ਦਾ ਰਹਿਣ ਵਾਲਾ ਅਤੇ ਪਰਿਵਾਰ ਦਾ ਇਕਲੌਤਾ ਪੁੱਤਰ ਸੀ।

ਮਿਲੀ ਜਾਣਕਾਰੀ ਅਨੁਸਾਰ ਤਰਨਜੋਤ ਆਪਣੇ ਚਚੇਰੇ ਭਰਾ ਪ੍ਰਭਜੋਤ ਸਿੰਘ ਨਾਲ ਮੋਟਰਸਾਈਕਲ ‘ਤੇ ਸਮਰਾਲਾ ਤੋਂ ਘਰ ਵਾਪਸ ਆ ਰਿਹਾ ਸੀ। ਜਿਵੇਂ ਹੀ ਉਹ ਲੁਧਿਆਣਾ-ਚੰਡੀਗੜ੍ਹ ਮੁੱਖ ਮਾਰਗ ‘ਤੇ ਪਿੰਡ ਚਹਿਲਾਂ ਨੇੜੇ ਪਹੁੰਚੇ ਤਾਂ ਸੜਕ ‘ਤੇ ਫਸੀ ਚਾਈਨਾ ਡੋਰ ਨੇ ਤਰਨਜੋਤ ਦੀ ਗਰਦਨ ਨੂੰ ਕੱਟ ਦਿੱਤਾ। ਭਾਰੀ ਖੂਨ ਵਹਿਣ ਕਾਰਨ ਉਸਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਪ੍ਰਭਜੋਤ ਸਿੰਘ ਗੰਭੀਰ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਸਮਰਾਲਾ ‘ਚ ਦਾਖਲ ਕਰਵਾਇਆ ਗਿਆ ਹੈ।

ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚੀ। ਐਸ.ਐਚ.ਓ. ਹਰਵਿੰਦਰ ਸਿੰਘ ਨੇ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਡੋਰ ਪਹਿਲਾਂ ਤੋਂ ਹੀ ਉੱਥੇ ਫਸੀ ਹੋਈ ਸੀ। ਪਰਿਵਾਰਕ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਇਸ ਦੁਖਦਾਈ ਹਾਦਸੇ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਚਾਈਨਾ ਡੋਰ ‘ਤੇ ਪੂਰੀ ਤਰ੍ਹਾਂ ਸਖ਼ਤ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

LEAVE A REPLY

Please enter your comment!
Please enter your name here