Monday, August 17, 2026
Home World News ਅਮਰੀਕਾ ਦਾ ਰਵੱਈਆ ਸੁਧਰਨ ਤੋਂ ਬਾਅਦ ਹੀ ਖੁੱਲ੍ਹੇਗਾ ਹਰਮੁਜ਼ ਜਲ ਮਾਰਗ: ਇਰਾਨ

ਅਮਰੀਕਾ ਦਾ ਰਵੱਈਆ ਸੁਧਰਨ ਤੋਂ ਬਾਅਦ ਹੀ ਖੁੱਲ੍ਹੇਗਾ ਹਰਮੁਜ਼ ਜਲ ਮਾਰਗ: ਇਰਾਨ

ਹਰਮੁਜ਼ ਜਲ ਮਾਰਗ ਖੋਲ੍ਹਣ ਲਈ ਇਰਾਨ ਨੇ ਅਮਰੀਕਾ ਅੱਗੇ ਰੱਖੀਆਂ ਕਈ ਸ਼ਰਤਾਂ।

0
6
Hormuz

ਇਰਾਨ ਨੇ ਸਪੱਸ਼ਟ ਕੀਤਾ ਹੈ ਕਿ ਅਮਰੀਕਾ ਵੱਲੋਂ ਆਪਣਾ ਰਵੱਈਆ ਬਦਲਣ ਤੱਕ ਹਰਮੁਜ਼ ਜਲ ਮਾਰਗ ਨਹੀਂ ਖੋਲ੍ਹਿਆ ਜਾਵੇਗਾ। ਇਰਾਨ ਦੀ ਸੁਪਰੀਮ ਨੈਸ਼ਨਲ ਸਕਿਉਰਿਟੀ ਕੌਂਸਲ ਨੇ ਅਮਰੀਕਾ ਤੋਂ ਧਮਕੀਆਂ ਬੰਦ ਕਰਨ, ਖੇਤਰ ਵਿੱਚੋਂ ਫੌਜ ਵਾਪਸ ਬੁਲਾਉਣ, ਇਰਾਨ ’ਤੇ ਲੱਗੀਆਂ ਪਾਬੰਦੀਆਂ ਹਟਾਉਣ ਅਤੇ ਜੰਗੀ ਨੁਕਸਾਨ ਦੀ ਭਰਪਾਈ ਸਮੇਤ ਕਈ ਮੰਗਾਂ ਰੱਖੀਆਂ ਹਨ।

ਇਸ ਦੇ ਨਾਲ ਹੀ ਇਰਾਨ ਅਤੇ ਓਮਾਨ ਵਿਚਕਾਰ ਹਰਮੁਜ਼ ਜਲ ਮਾਰਗ ਦੇ ਪ੍ਰਬੰਧਨ ਨੂੰ ਲੈ ਕੇ ਗੱਲਬਾਤ ਜਾਰੀ ਹੈ। ਇਸ ਦੌਰਾਨ ਜਲ ਮਾਰਗ ਵਿੱਚ ਵਪਾਰਕ ਜਹਾਜ਼ਾਂ ’ਤੇ ਹਮਲਿਆਂ ਦੀਆਂ ਘਟਨਾਵਾਂ ਨੇ ਸਮੁੰਦਰੀ ਆਵਾਜਾਈ ਅਤੇ ਤੇਲ ਸਪਲਾਈ ਨੂੰ ਲੈ ਕੇ ਅੰਤਰਰਾਸ਼ਟਰੀ ਚਿੰਤਾਵਾਂ ਵਧਾ ਦਿੱਤੀਆਂ ਹਨ।

LEAVE A REPLY

Please enter your comment!
Please enter your name here