Friday, August 14, 2026
Home World News ਔਕਲੈਂਡ ਦੇ ਸਿਲਵੀਆ ਪਾਰਕ ਮਾਲ ਦੇ ਬਾਹਰ ਹਥਿਆਰਬੰਦ ਵਿਅਕਤੀ ਵੱਲੋਂ ਗੋਲੀਬਾਰੀ

ਔਕਲੈਂਡ ਦੇ ਸਿਲਵੀਆ ਪਾਰਕ ਮਾਲ ਦੇ ਬਾਹਰ ਹਥਿਆਰਬੰਦ ਵਿਅਕਤੀ ਵੱਲੋਂ ਗੋਲੀਬਾਰੀ

0
2

ਔਕਲੈਂਡ: ਨਿਊਜ਼ੀਲੈਂਡ ਦੇ ਔਕਲੈਂਡ ਸਥਿਤ ਸਿਲਵੀਆ ਪਾਰਕ ਮਾਲ ਦੇ ਬਾਹਰ ਬੀਤੇ ਕੱਲ੍ਹ ਪੁਲਿਸ ਨੇ ਇੱਕ ਹਥਿਆਰਬੰਦ ਵਿਅਕਤੀ ਨੂੰ ਗੋਲੀ ਮਾਰ ਦਿੱਤੀ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਵਿਅਕਤੀ ਬੰਦੂਕ ਲੈ ਕੇ ਭੀੜ-ਭੜੱਕੇ ਵਾਲੇ ਸ਼ਾਪਿੰਗ ਮਾਲ ਵੱਲ ਵਧ ਰਿਹਾ ਸੀ। ਗੋਲੀਬਾਰੀ ਕਾਰਨ ਮਾਲ ਵਿੱਚ ਮੌਜੂਦ ਖਰੀਦਦਾਰਾਂ ਅਤੇ ਦੁਕਾਨਦਾਰਾਂ ਵਿੱਚ ਦਹਿਸ਼ਤ ਫੈਲ ਗਈ।

ਪੁਲਿਸ ਮੰਤਰੀ ਮਾਰਕ ਮਿਸ਼ੇਲ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਲੋਕਾਂ ਨਾਲ ਭਰੇ ਮਾਲ ਵੱਲ ਇੱਕ ਹਥਿਆਰਬੰਦ ਵਿਅਕਤੀ ਨੂੰ ਵਧਦਾ ਦੇਖਣਾ ਪੁਲਿਸ ਲਈ ਬਹੁਤ ਗੰਭੀਰ ਸਥਿਤੀ ਸੀ। ਉਨ੍ਹਾਂ ਕਿਹਾ ਕਿ ਪੁਲਿਸ ਅਧਿਕਾਰੀਆਂ ਨੇ ਬਹੁਤ ਔਖੇ ਹਾਲਾਤਾਂ ਵਿੱਚ ਤੇਜ਼ੀ ਨਾਲ ਫੈਸਲਾ ਲੈਂਦਿਆਂ ਜਨਤਾ ਦੀ ਸੁਰੱਖਿਆ ਨੂੰ ਪਹਿਲ ਦਿੱਤੀ। ਮਾਮਲੇ ਦੀ ਜਾਂਚ ਸੁਤੰਤਰ ਪੁਲਿਸ ਆਚਰਣ ਅਥਾਰਟੀ ਅਤੇ ਪੁਲਿਸ ਦੀਆਂ ਅੰਦਰੂਨੀ ਟੀਮਾਂ ਵੱਲੋਂ ਕੀਤੀ ਜਾ ਰਹੀ ਹੈ।

ਜਾਣਕਾਰੀ ਮੁਤਾਬਕ ਘਟਨਾ ਦੁਪਹਿਰ ਕਰੀਬ 2 ਵਜੇ ਸ਼ੁਰੂ ਹੋਈ, ਜਦੋਂ ਪੈਨਰੋਜ਼ ਸਥਿਤ ਗਨ ਸਿਟੀ ਦੁਕਾਨ ਤੋਂ ਇੱਕ ਏਅਰ ਰਾਈਫਲ ਚੋਰੀ ਹੋਣ ਦੀ ਸੂਚਨਾ ਮਿਲੀ। ਸ਼ੱਕੀ ਵਿਅਕਤੀ ਸੁਜ਼ੂਕੀ ਸਵਿਫਟ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਦੇ ਈਗਲ ਹੈਲੀਕਾਪਟਰ ਅਤੇ ਗੱਡੀਆਂ ਨੇ ਉਸ ਦਾ ਪਿੱਛਾ ਕੀਤਾ। ਪਾਕੁਰੰਗਾ ਅਤੇ ਪੈਨਮੂਰ ਰਾਹੀਂ ਪਿੱਛਾ ਕਰਦਿਆਂ ਕਾਰ ਸਿਲਵੀਆ ਪਾਰਕ ਦੇ ਬਾਹਰ ਇੱਕ ਚੌਰਾਹੇ ’ਤੇ ਹਾਦਸਾਗ੍ਰਸਤ ਹੋ ਕੇ ਰੁਕ ਗਈ।

ਇਸ ਤੋਂ ਬਾਅਦ ਕਰੀਬ 2:50 ਵਜੇ ਵਿਅਕਤੀ ਰਾਈਫਲ ਲੈ ਕੇ ਸ਼ਾਪਿੰਗ ਮਾਲ ਦੇ ਪ੍ਰਵੇਸ਼ ਦੁਆਰ ਵੱਲ ਦੌੜਿਆ। ਪੁਲਿਸ ਨੇ ਓਵਰਪਾਸ ਦੇ ਹੇਠਾਂ ਉਸ ਨੂੰ ਘੇਰ ਲਿਆ ਅਤੇ ਗੋਲੀਆਂ ਚਲਾਈਆਂ। ਗੋਲੀ ਲੱਗਣ ਕਾਰਨ ਉਹ ਗੰਭੀਰ ਜ਼ਖਮੀ ਹੋ ਗਿਆ ਅਤੇ ਮੌਕੇ ’ਤੇ ਹੀ ਉਸ ਦੀ ਮੌਤ ਹੋ ਗਈ।

ਗੋਲੀਆਂ ਦੀ ਆਵਾਜ਼ ਸੁਣਦਿਆਂ ਹੀ ਮਾਲ ਵਿੱਚ ਹੜਕੰਪ ਮਚ ਗਿਆ। ਕਈ ਦੁਕਾਨਦਾਰਾਂ ਅਤੇ ਗਾਹਕਾਂ ਨੇ ਆਪਣੀ ਸੁਰੱਖਿਆ ਲਈ ਦੁਕਾਨਾਂ ਦੇ ਅੰਦਰ ਲੁਕ ਕੇ ਸਮਾਂ ਬਿਤਾਇਆ। ਕਰੀਬ ਇੱਕ ਘੰਟੇ ਤੱਕ ਸਥਿਤੀ ਸਬੰਧੀ ਪੂਰੀ ਜਾਣਕਾਰੀ ਨਾ ਮਿਲਣ ਕਾਰਨ ਲੋਕਾਂ ਵਿੱਚ ਡਰ ਬਣਿਆ ਰਿਹਾ। ਕੀਵੀ ਪ੍ਰਾਪਰਟੀ ਦੇ ਬੁਲਾਰੇ ਨੇ ਕਿਹਾ ਕਿ ਪੁਲਿਸ ਵੱਲੋਂ ਸਥਿਤੀ ਕਾਬੂ ਹੇਠ ਹੋਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਅਧਿਕਾਰਤ ਜਾਣਕਾਰੀ ਸਾਂਝੀ ਕੀਤੀ ਗਈ, ਤਾਂ ਜੋ ਅਫਵਾਹਾਂ ਨਾ ਫੈਲਣ।

LEAVE A REPLY

Please enter your comment!
Please enter your name here