ਮੈਸਾਚੁਸਟਸ: ਅਮਰੀਕਾ ਦੇ ਮੈਸਾਚੁਸਟਸ ਸੂਬੇ ਵਿੱਚ 17 ਸਾਲਾ ਭਾਰਤੀ ਮੂਲ ਦੇ ਨੌਜਵਾਨ ਅਰਜੁਨ ਅਰਵਿੰਦ ’ਤੇ ਆਪਣੀ ਮਾਂ ਅਤੇ 14 ਸਾਲਾ ਛੋਟੇ ਭਰਾ ਦੇ ਕਤਲ ਦੇ ਦੋਸ਼ ਲੱਗੇ ਹਨ। ਦੋਵੇਂ ਦੀਆਂ ਲਾਸ਼ਾਂ ਐਕਟਨ ਸਥਿਤ ਪਰਿਵਾਰਕ ਘਰ ਵਿੱਚੋਂ ਮਿਲੀਆਂ।
ਮਾਮਲੇ ਦੀ ਜਾਂਚ ਜਾਰੀ ਹੈ ਅਤੇ ਮੌਤ ਦੇ ਅਸਲ ਕਾਰਨ ਅਤੇ ਹਥਿਆਰ ਸਬੰਧੀ ਜਾਣਕਾਰੀ ਅਜੇ ਜਾਰੀ ਨਹੀਂ ਕੀਤੀ ਗਈ। ਅਰਜੁਨ ਨੂੰ ਕਤਲ ਅਤੇ ਹੋਰ ਦੋਸ਼ਾਂ ਤਹਿਤ ਅਦਾਲਤ ਵਿੱਚ ਪੇਸ਼ ਕੀਤਾ ਜਾਣਾ ਹੈ।
ਪੁਲੀਸ ਮੁਤਾਬਕ ਘਟਨਾ ਤੋਂ ਬਾਅਦ ਅਰਜੁਨ ਆਪਣੀ ਮਾਂ ਦੀ ਕਾਰ ਲੈ ਕੇ ਫਰਾਰ ਹੋ ਗਿਆ ਸੀ, ਜਿਸ ਨੂੰ ਬਾਅਦ ਵਿੱਚ ਵੇਲੈਂਡ ਵਿੱਚ ਪੁਲੀਸ ਨੇ ਕਾਬੂ ਕਰ ਲਿਆ। ਅਧਿਕਾਰੀਆਂ ਨੇ ਕਿਹਾ ਕਿ ਜਾਂਚ ਦੌਰਾਨ ਅਰਜੁਨ ਵੱਲੋਂ ਪਰਿਵਾਰ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਵਿਚਾਰਾਂ ਲਈ ਇੰਟਰਨੈੱਟ ਅਤੇ ChatGPT ਦੀ ਵਰਤੋਂ ਕਰਨ ਦੀ ਜਾਣਕਾਰੀ ਸਾਹਮਣੇ ਆਈ ਹੈ।






