Google search engine
HomePunjabਪਤਨੀ ਗਨੀਵ ਕੌਰ, ਨਾਭਾ ਜੇਲ੍ਹ ਤੋਂ ਬਿਕਰਮ ਮਜੀਠੀਆ ਨੂੰ ਲੈਣ ਪਹੁੰਚੇ

ਪਤਨੀ ਗਨੀਵ ਕੌਰ, ਨਾਭਾ ਜੇਲ੍ਹ ਤੋਂ ਬਿਕਰਮ ਮਜੀਠੀਆ ਨੂੰ ਲੈਣ ਪਹੁੰਚੇ

ਨਾਭਾ: ਸਾਬਕਾ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਬੀਤੇ ਦਿਨ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਮਿਲਣ ਤੋਂ ਬਾਅਦ ਅੱਜ ਨਾਭਾ ਜੇਲ੍ਹ ਤੋਂ ਰਿਹਾਈ ਮਿਲੀ। ਇਸ ਮੌਕੇ ‘ਤੇ ਉਨ੍ਹਾਂ ਦੀ ਪਤਨੀ ਅਤੇ ਮਜੀਠੀਆ ਤੋਂ ਵਿਧਾਇਕ ਗਨੀਵ ਕੌਰ ਮਜੀਠੀਆ ਲਗਜ਼ਰੀ SUV ਰੂਬੀਕਨ ਵਿੱਚ ਪਤੀ ਨੂੰ ਲੈਣ ਨਾਭਾ ਜੇਲ੍ਹ ਪਹੁੰਚੇ।

ਗਨੀਵ ਕੌਰ ਨੇ ਮੌਕੇ ‘ਤੇ ਤਿੱਖੇ ਟਿੱਪਣੀਆਂ ਕਰਦਿਆਂ ਕਿਹਾ ਕਿ “ਮੁੱਖ ਮੰਤਰੀ ਮਹਾਪੁਰਸ਼ਾਂ ‘ਤੇ ਤੰਜ ਕੱਸਦੇ ਹਨ, ਪਰ ਉਹ ਘਬਰਾ ਗਏ ਤੇ ਰੱਬ ਦਾ ਭੁੱਲ ਗਏ। ਸੁਪਰੀਮ ਕੋਰਟ ਦਾ ਬਹੁਤ ਧੰਨਵਾਦ, ਅੱਜ ਸੰਘਰਸ਼ ਦੀ ਜਿੱਤ ਹੋਈ ਹੈ।”

ਉਨ੍ਹਾਂ ਨੇ ਵਿਰੋਧੀਆਂ ਵੱਲੋਂ ਰਿਹਾਈ ‘ਤੇ ਕੱਸੇ ਜਾ ਰਹੇ ਤੰਜ ਨੂੰ ਲੈ ਕੇ ਕਿਹਾ, “ਦੇਖੋ, ਜਦੋਂ ਸ਼ੇਰ ਬਾਹਰ ਨਿਕਲ ਕੇ ਆਉਂਦਾ ਹੈ ਤਾਂ ਕੀ ਬਣਦਾ ਹੈ।” ਗਨੀਵ ਕੌਰ ਨੇ ਸਰਕਾਰ ਦੀਆਂ ਦਾਅਵੇਬਾਜ਼ੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਕਿਹਾ, “ਮੇਰੇ 546 ਕਰੋੜ ਰੁਪਏ ਵਾਪਸ ਕਰੋ, ਹਜ਼ਾਰ ਏਕੜ ਜ਼ਮੀਨ ਅਤੇ 546 ਕਰੋੜ ਰੁਪਏ ਵਿਖਾਓ ਅਤੇ ਸਾਨੂੰ ਵਾਪਸ ਕਰੋ। ਸਰਕਾਰ ਨੇ ਜਿੰਨਾਂ ਧੱਕਾ ਕਰਨਾ ਸੀ ਕਰ ਲਿਆ, ਆਖਿਰ ਜਿੱਤ ਸੱਚ ਦੀ ਹੋਈ ਹੈ।”

ਮਜੀਠੀਆ ਦੀ ਰਿਹਾਈ ਨੇ ਸਿਆਸੀ ਮਾਹੌਲ ਵਿੱਚ ਗਰਮਾਹਟ ਪੈਦਾ ਕਰ ਦਿੱਤੀ ਹੈ ਅਤੇ ਅਕਾਲੀ ਦਲ ਕੈਂਪ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।


RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments