Saturday, September 5, 2026
Home National ਬੈਂਗਲੁਰੂ ਵਿੱਚ ਕਰਜਾ ਵਾਪਸੀ ਨੂੰ ਲੈ ਕੇ ਮਹਿਲਾ ਨੂੰ ਬਣਾਇਆ ਬੰਧਕ

ਬੈਂਗਲੁਰੂ ਵਿੱਚ ਕਰਜਾ ਵਾਪਸੀ ਨੂੰ ਲੈ ਕੇ ਮਹਿਲਾ ਨੂੰ ਬਣਾਇਆ ਬੰਧਕ

0
2

ਬੈਂਗਲੁਰੂ: ਬੈਂਗਲੁਰੂ ਵਿੱਚ ਇੱਕ 30 ਸਾਲਾ ਮਹਿਲਾ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਦੋ ਦਿਨ ਤੱਕ ਬੰਧਕ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤਾ ਨੇ ਦੋਸ਼ ਲਗਾਇਆ ਹੈ ਕਿ ਮੁਲਜ਼ਮਾਂ ਨੇ ਉਸ ਨਾਲ ਕੁੱਟਮਾਰ ਕੀਤੀ ਅਤੇ ਉਸ ਦੀ ਵੀਡੀਓ ਬਣਾਕੇ ਕਰਜ਼ੇ ਦੀ ਰਕਮ ਵਾਪਸ ਕਰਨ ਲਈ ਧਮਕਾਇਆ।

ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਮਹਿਲਾ ਦੀ ਮਾਂ ਨੇ ਚੰਦਰ ਲੇਆਉਟ ਪੁਲਿਸ ਥਾਣੇ ਵਿੱਚ ਉਸ ਦੇ ਲਾਪਤਾ ਹੋਣ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਜਾਂਚ ਦੌਰਾਨ ਮਹਿਲਾ ਨੂੰ ਲੱਭ ਕੇ ਸੁਰੱਖਿਅਤ ਬਚਾ ਲਿਆ।

ਤਿੰਨ ਮੁਲਜ਼ਮ ਗ੍ਰਿਫ਼ਤਾਰ

ਇਸ ਮਾਮਲੇ ਵਿੱਚ ਪੁਲਿਸ ਨੇ ਰੇਸ਼ਮਾ ਬਾਨੂ, ਨਜ਼ਾਤ ਅਤੇ ਰੇਸ਼ਮਾ ਦੇ ਪਤੀ ਸੁਹੇਲ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਘਟਨਾ 27 ਅਗਸਤ ਤੋਂ 31 ਅਗਸਤ ਦੇ ਵਿਚਕਾਰ ਚੰਦਰ ਲੇਆਉਟ ਥਾਣਾ ਖੇਤਰ ਵਿੱਚ ਵਾਪਰੀ।

ਜਾਣਕਾਰੀ ਅਨੁਸਾਰ ਮਹਿਲਾ ਨੇ ਕਰੀਬ ਦੋ ਸਾਲ ਪਹਿਲਾਂ ਨਜ਼ਾਤ ਤੋਂ 50 ਹਜ਼ਾਰ ਰੁਪਏ ਅਤੇ ਰੇਸ਼ਮਾ ਬਾਨੂ ਤੋਂ 1 ਲੱਖ ਰੁਪਏ ਉਧਾਰ ਲਏ ਸਨ। ਆਰਥਿਕ ਪਰੇਸ਼ਾਨੀਆਂ ਕਾਰਨ ਉਹ ਪਿਛਲੇ ਕੁਝ ਸਮੇਂ ਤੋਂ ਕਰਜ਼ੇ ਦੀਆਂ ਕਿਸ਼ਤਾਂ ਅਤੇ ਵਿਆਜ ਦੀ ਅਦਾਇਗੀ ਨਹੀਂ ਕਰ ਪਾ ਰਹੀ ਸੀ।

ਕੰਮ ਦਿਵਾਉਣ ਦੇ ਬਹਾਨੇ ਬੁਲਾਉਣ ਦਾ ਦੋਸ਼

ਪੀੜਤਾ ਦੇ ਬਿਆਨ ਅਨੁਸਾਰ, 27 ਅਗਸਤ ਨੂੰ ਉਸ ਨੂੰ ਕੰਮ ਦਿਵਾਉਣ ਦੇ ਬਹਾਨੇ ਨਜ਼ਾਤ ਦੇ ਘਰ ਬੁਲਾਇਆ ਗਿਆ। ਇਸ ਤੋਂ ਬਾਅਦ ਰੇਸ਼ਮਾ, ਉਸ ਦਾ ਪਤੀ ਸੁਹੇਲ ਅਤੇ ਦੋ ਹੋਰ ਵਿਅਕਤੀ ਉੱਥੇ ਪਹੁੰਚੇ।

ਦੋਸ਼ ਹੈ ਕਿ ਮੁਲਜ਼ਮਾਂ ਨੇ ਮਹਿਲਾ ਨਾਲ ਕੁੱਟਮਾਰ ਕੀਤੀ, ਉਸ ਦਾ ਮੋਬਾਈਲ ਫੋਨ ਤੋੜ ਦਿੱਤਾ ਅਤੇ ਉਸ ਨੂੰ ਉਸ ਦੇ ਛੋਟੇ ਪੁੱਤਰ ਸਮੇਤ ਜ਼ਬਰਦਸਤੀ ਆਟੋ-ਰਿਕਸ਼ਾ ਰਾਹੀਂ ਕੁੰਬਲਗੋਡੂ ਲਿਜਾਇਆ।

ਵੀਡੀਓ ਬਣਾਕੇ ਧਮਕਾਉਣ ਦਾ ਦੋਸ਼

ਪੁਲਿਸ ਮੁਤਾਬਕ ਮਹਿਲਾ ਨੂੰ ਉੱਥੇ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਉਸ ਦੀ ਵੀਡੀਓ ਬਣਾਈ ਗਈ। ਮੁਲਜ਼ਮਾਂ ਨੇ ਕਥਿਤ ਤੌਰ ’ਤੇ ਧਮਕੀ ਦਿੱਤੀ ਕਿ ਜੇਕਰ ਕਰਜ਼ੇ ਦੀ ਰਕਮ ਵਾਪਸ ਨਾ ਕੀਤੀ ਗਈ ਤਾਂ ਵੀਡੀਓ ਜਨਤਕ ਕਰ ਦਿੱਤੀ ਜਾਵੇਗੀ।

ਫਿਲਹਾਲ ਚੰਦਰ ਲੇਆਉਟ ਪੁਲਿਸ ਥਾਣੇ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਕਥਿਤ ਅਗਵਾ, ਕੁੱਟਮਾਰ ਅਤੇ ਧਮਕੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਤੋਂ ਇਲਾਵਾ ਘਟਨਾ ਵਿੱਚ ਸ਼ਾਮਲ ਹੋਰ ਵਿਅਕਤੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here