HomeSportਏਸ਼ੀਅਨ ਖੇਡਾਂ ਟਰਾਇਲਜ਼ ਵਿੱਚ ਵਿਨੇਸ਼ ਫੋਗਾਟ ਦੀ ਸ਼ਾਨਦਾਰ ਸ਼ੁਰੂਆਤ, ਪਹਿਲਾ ਮੁਕਾਬਲਾ 7-1...

ਏਸ਼ੀਅਨ ਖੇਡਾਂ ਟਰਾਇਲਜ਼ ਵਿੱਚ ਵਿਨੇਸ਼ ਫੋਗਾਟ ਦੀ ਸ਼ਾਨਦਾਰ ਸ਼ੁਰੂਆਤ, ਪਹਿਲਾ ਮੁਕਾਬਲਾ 7-1 ਨਾਲ ਜਿੱਤਿਆ

ਸਪੋਰਟਸ: ਭਾਰਤ ਦੀ ਓਲੰਪੀਅਨ ਪਹਿਲਵਾਨ ਵਿਨੇਸ਼ ਫੋਗਾਟ ਨੇ ਏਸ਼ੀਅਨ ਖੇਡਾਂ ਦੇ ਟਰਾਇਲਜ਼ ਵਿੱਚ ਜਿੱਤ ਨਾਲ ਸ਼ੁਰੂਆਤ ਕਰਦਿਆਂ ਪਹਿਲਾ ਦੌਰ ਆਪਣੇ ਨਾਮ ਕਰ ਲਿਆ ਹੈ। 53 ਕਿਲੋਗ੍ਰਾਮ ਭਾਰ ਵਰਗ ਵਿੱਚ ਮੁਕਾਬਲਾ ਕਰਦਿਆਂ ਵਿਨੇਸ਼ ਨੇ ਹਰਿਆਣਾ ਦੀ ਪਹਿਲਵਾਨ ਜਯੋਤੀ ਨੂੰ 7-1 ਦੇ ਸਕੋਰ ਨਾਲ ਹਰਾਇਆ।

ਮੁਕਾਬਲੇ ਦੌਰਾਨ ਵਿਨੇਸ਼ ਫੋਗਾਟ ਨੇ ਸ਼ੁਰੂ ਤੋਂ ਹੀ ਦਬਦਬਾ ਬਣਾਈ ਰੱਖਿਆ। ਉਨ੍ਹਾਂ ਨੇ ਲਗਾਤਾਰ ਦੋ ਟੇਕਡਾਊਨ ਕਰਕੇ ਛੇ ਮਹੱਤਵਪੂਰਨ ਅੰਕ ਹਾਸਲ ਕੀਤੇ ਅਤੇ ਜੋਤੀ ਨੂੰ ਵਾਪਸੀ ਦਾ ਕੋਈ ਮੌਕਾ ਨਹੀਂ ਦਿੱਤਾ। ਜੋਤੀ ਮੈਚ ਦੇ ਅੰਤਿਮ ਪੜਾਅ ਵਿੱਚ ਆਪਣਾ ਇਕਲੌਤਾ ਅੰਕ ਹਾਸਲ ਕਰਨ ਵਿੱਚ ਸਫਲ ਰਹੀ। ਜੋਤੀ ਜੂਨੀਅਰ ਵਿਸ਼ਵ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤ ਚੁੱਕੀ ਪਹਿਲਵਾਨ ਮੰਨੀ ਜਾਂਦੀ ਹੈ।

ਵਿਨੇਸ਼ ਦੀ ਇਸ ਜਿੱਤ ਨੂੰ ਖਾਸ ਇਸ ਲਈ ਵੀ ਮੰਨਿਆ ਜਾ ਰਿਹਾ ਹੈ ਕਿਉਂਕਿ ਟਰਾਇਲਜ਼ ਵਿੱਚ ਉਨ੍ਹਾਂ ਦੀ ਭਾਗੀਦਾਰੀ ਨੂੰ ਲੈ ਕੇ ਹਾਲ ਹੀ ਵਿੱਚ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਇੱਕ ਦਿਨ ਪਹਿਲਾਂ ਹੀ ਭਾਰਤੀ ਸੁਪਰੀਮ ਕੋਰਟ ਨੇ ਵਿਨੇਸ਼ ਨੂੰ ਟਰਾਇਲਜ਼ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਸੀ।

ਦਰਅਸਲ, 28 ਮਈ ਨੂੰ ਕੁਸ਼ਤੀ ਫੈਡਰੇਸ਼ਨ ਆਫ ਇੰਡੀਆ ਵੱਲੋਂ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਵਿਨੇਸ਼ ਦੇ ਟਰਾਇਲਜ਼ ਵਿੱਚ ਹਿੱਸਾ ਲੈਣ ’ਤੇ ਰੋਕ ਲਗਾਉਣ ਦੀ ਮੰਗ ਕੀਤੀ ਗਈ ਸੀ। ਹਾਲਾਂਕਿ ਜਸਟਿਸ ਪੀ.ਐੱਸ ਨਰਸਿਮਹਾ ਅਤੇ ਜਸਟਿਸ ਆਲੋਕ ਅਰਾਧੇ ਦੀ ਬੈਂਚ ਨੇ ਪਟੀਸ਼ਨ ਨੂੰ ਖਾਰਜ ਕਰ ਦਿੱਤਾ, ਜਿਸ ਤੋਂ ਬਾਅਦ ਵਿਨੇਸ਼ ਨੂੰ ਮੁਕਾਬਲੇ ਵਿੱਚ ਹਿੱਸਾ ਲੈਣ ਦਾ ਰਾਹ ਸਾਫ਼ ਹੋ ਗਿਆ।

ਵਿਨੇਸ਼ ਫੋਗਾਟ ਦੀ ਇਸ ਜਿੱਤ ਨਾਲ ਏਸ਼ੀਅਨ ਖੇਡਾਂ ਲਈ ਉਨ੍ਹਾਂ ਦੀ ਦਾਅਵੇਦਾਰੀ ਹੋਰ ਮਜ਼ਬੂਤ ਹੋ ਗਈ ਹੈ ਅਤੇ ਖੇਡ ਪ੍ਰੇਮੀਆਂ ਦੀਆਂ ਨਜ਼ਰਾਂ ਹੁਣ ਉਨ੍ਹਾਂ ਦੇ ਅਗਲੇ ਮੁਕਾਬਲਿਆਂ ’ਤੇ ਟਿਕੀਆਂ ਹੋਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments