Thursday, July 16, 2026
Home Patiala Updates ਸਸਸਸ ਗੱਜੂਮਾਜਰਾ ਦੀਆਂ ਵਿਦਿਆਰਥਣਾਂ ਨੇ ਸਕੂਲ ਦਾ ਨਾਮ ਚਮਕਾਇਆ

ਸਸਸਸ ਗੱਜੂਮਾਜਰਾ ਦੀਆਂ ਵਿਦਿਆਰਥਣਾਂ ਨੇ ਸਕੂਲ ਦਾ ਨਾਮ ਚਮਕਾਇਆ

0
16

ਪਟਿਆਲਾ: ਪ੍ਰਿੰਸੀਪਲ ਦਿਆਲ ਸਿੰਘ ਨੇ ਦੱਸਿਆ ਕਿ  ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੇ ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਜੀਵ  ਸ਼ਰਮਾ,ਉਪ ਜ਼ਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਤਾਲਮੇਲ ਨਾਲ  ਸਕੂਲ ਦਾ ਨਤੀਜਾ 100℅ ਰਿਹਾ।ਅੱਠਵੀਂ ਜਮਾਤ ਵਿੱਚੋ  ਮਨਦੀਪ ਕੌਰ  92.33% ਨਾਲ ਪਹਿਲਾ ਸਥਾਨ,ਸਿਮਰਨਜੀਤ ਕੌਰ ਨੇ 89.6% ਨਾਲ ਦੂਜਾ ਸਥਾਨ ਤੇ ਅਮਨਦੀਪ ਸਿੰਘ ਨੇ 84.3% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ। ਦਸਵੀਂ ਜਮਾਤ ਵਿੱਚੋਂ ਮੰਨਤ ਨੇ 78% ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ,ਮਨਪ੍ਰੀਤ ਕੌਰ ਨੇ 77% ਨਾਲ ਦੂਜਾ ਸਥਾਨ,ਹਰਮਨਪ੍ਰੀਤ ਕੌਰ ਨੇ 75% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।ਬਾਰਵੀਂ ਜਮਾਤ ਆਰਟਸ ਗਰੁੱਪ ਵਿੱਚੋਂ ਰਮਨਦੀਪ ਕੌਰ ਨੇ 89.4% ਨਾਲ ਪਹਿਲਾ ਸਥਾਨ,ਪ੍ਰਭਜੋਤ ਕੌਰ ਨੇ 85.4% ਨਾਲ ਦੂਜਾ ਸਥਾਨ ਅਮਨਿੰੰਦਰ ਕੌਰ ਨੇ 79.6% ਨਾਲ ਤੀਜਾ ਸਥਾਨ,ਬਾਰਵੀਂ ਜਮਾਤ ਦੇ ਵੋਕੇਸ਼ਨਲ ਮਾਰਕੀਟਿੰਗ ਗਰੁੱਪ ਵਿੱਚੋਂ ਜਸਪ੍ਰੀਤ ਕੌਰ ਨੇ 85.2% ਨਾਲ ਪਹਿਲਾ ਸਥਾਨ,ਗੁਰਤਾਜ ਸਿੰਘ ਨੇ 84.4% ਨਾਲ ਦੂਜਾ ਸਥਾਨ ਤੇ ਲਖਵੀਰ ਕੌਰ ਨੇ 84.2% ਨਾਲ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਦੇ ਨਾਲ ਹੀ ਜਸ਼ਨਦੀਪ ਕੌਰ ਸਪੁੱਤਰੀ ਹੰਸਰਾਜ ਤੇ ਰਮਨਦੀਪ ਕੌਰ ਸਪੁੱਤਰੀ ਜੋਗਾ ਸਿੰਘ ਨੇ ਯੰਤਰ ਇੰਡੀਆ ਲਿਮਿਟਡ,ਭਾਰਤ ਸਰਕਾਰ ਦੇ ਉਦਯੋਗ ਜੋ ਕਿ ਰੱਖਿਆ ਮੰਤਰਾਲੇ ਦੇ ਅਧੀਨ ਹੈ ਵਿੱਚ ਨੌਕਰੀ ਪ੍ਰਾਪਤ ਕਰਕੇ ਸਕੂਲ ਦਾ  ਅਤੇ ਆਪਣੇ ਮਾਪਿਆਂ ਦਾ ਨਾਮ ਚਮਕਾਇਆ।ਸਕੂਲ ਦੇ ਪ੍ਰਿੰਸੀਪਲ ਦਿਆਲ ਸਿੰਘ ਤੇ ਐਸਐਮਸੀ ਚੇਅਰਮੈਨ ਗੁਰਮੀਤ ਰਾਮ,ਵਾਈਸ ਚੇਅਰਮੈਨ ਕੁਲਦੀਪ ਸਿੰਘ ਨੇ ਸਾਰੇ ਸਟਾਫ ਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।ਇਸ ਮੌਕੇ ਤੇ ਰਣਵੀਰ ਸਿੰਘ,ਸੁਖਰਾਜ ਕੁਮਾਰ, ਕਮਲਪ੍ਰੀਤ,ਗੁਰਪਿੰਦਰ ਕੌਰ, ਪੁਨੀਤ ਸਿੰਗਲਾ,ਹਰਵਿੰਦਰ ਸਿੰਘ,ਬਲਵਿੰਦਰ ਕੌਰ, ਜਸਪ੍ਰਿੰਸ ਸਿੰਘ,ਰਾਜਵੀਰ ਕੌਰ,ਅਮਨਦੀਪ ਕੌਰ,ਪ੍ਰਭਜੋਤ ਕੌਰ,ਜਸਵਿੰਦਰ ਕੌਰ,ਮਨਪ੍ਰੀਤ ਕੌਰ,ਮਨਵਿੰਦਰ ਕੌਰ,ਸ਼ੁਭਪ੍ਰੀਤ ਕੌਰ,ਚੈਰੀ ਰਾਣੀ,ਅਜੇ ਸ਼ਰਮਾ, ਕੁਲਦੀਪ ਸਿੰਘ,ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here