Thursday, July 16, 2026
Home Entertainment ਹੈਰੀ ਪੋਟਰ ਦੀ ਜਾਦੂਈ ਦੁਨੀਆ ਫਿਰ ਵਾਪਸ, HBO ਦੀ ਨਵੀਂ ਸੀਰੀਜ਼ ਦਾ...

ਹੈਰੀ ਪੋਟਰ ਦੀ ਜਾਦੂਈ ਦੁਨੀਆ ਫਿਰ ਵਾਪਸ, HBO ਦੀ ਨਵੀਂ ਸੀਰੀਜ਼ ਦਾ ਧਮਾਕੇਦਾਰ ਟ੍ਰੇਲਰ

0
47

ਨਵੀਂ ਦਿੱਲੀ: ਹੈਰੀ ਪੋਟਰ ਐੱਚ.ਬੀ.ਓ ਸੀਰੀਜ਼ ਦੀ ਜਾਦੂਈ ਦੁਨੀਆ ਇੱਕ ਵਾਰ ਫਿਰ ਨਵੇਂ ਅੰਦਾਜ਼ ਵਿੱਚ ਦਰਸ਼ਕਾਂ ਦੇ ਸਾਹਮਣੇ ਆਉਣ ਜਾ ਰਹੀ ਹੈ। ਇਸ ਵਾਰ ਇਹ ਪ੍ਰੋਜੈਕਟ HBO ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਹਾਲ ਹੀ ਵਿੱਚ ਜਾਰੀ ਹੋਏ ਟ੍ਰੇਲਰ ਨੇ ਫੈਨਜ਼ ਵਿੱਚ ਭਾਰੀ ਉਤਸ਼ਾਹ ਪੈਦਾ ਕਰ ਦਿੱਤਾ ਹੈ। ਸੀਰੀਜ਼ 2026 ਦੇ ਕ੍ਰਿਸਮਸ ਮੌਕੇ ਰਿਲੀਜ਼ ਹੋਣ ਦੀ ਉਮੀਦ ਹੈ, ਜਿਸ ਨਾਲ ਦਰਸ਼ਕਾਂ ਨੂੰ ਇਕ ਹੋਰ ਜਾਦੂਈ ਯਾਤਰਾ ਦਾ ਮੌਕਾ ਮਿਲੇਗਾ।

ਇਸ ਵਾਰ ਮੁੱਖ ਕਿਰਦਾਰਾਂ ਵਿੱਚ ਨਵੇਂ ਚਿਹਰੇ ਨਜ਼ਰ ਆਉਣਗੇ। ਡੋਮਿਨਿਕ ਮੈਕਲਾਫਲਿਨ ਹੈਰੀ ਪੋਟਰ ਦਾ ਕਿਰਦਾਰ ਨਿਭਾ ਰਹੇ ਹਨ, ਜਦਕਿ ਅਰਾਬੇਲਾ ਸਟੈਨਟਨ ਹਰਮਾਇਓਨ ਅਤੇ ਅਲਿਸਟੇਅਰ ਸਟਾਊਟ ਰੌਨ ਦੇ ਰੋਲ ਵਿੱਚ ਨਜ਼ਰ ਆਉਣਗੇ। ਟ੍ਰੇਲਰ ਵਿੱਚ ਪਹਿਲੀ ਵਾਰ ਇਹ ਨਵੀਂ ਤਿਕੜੀ ਇਕੱਠੇ ਦਿਖਾਈ ਦਿੱਤੀ ਹੈ, ਜਿਸ ਨੇ ਫੈਨਜ਼ ਦੀ ਉਤਸੁਕਤਾ ਹੋਰ ਵਧਾ ਦਿੱਤੀ ਹੈ।

ਟੀਜ਼ਰ ਵਿੱਚ ਕਈ ਯਾਦਗਾਰ ਦ੍ਰਿਸ਼ਾਂ ਦੀ ਝਲਕ ਵੀ ਵੇਖਣ ਨੂੰ ਮਿਲਦੀ ਹੈ—ਜਿਵੇਂ ਹੈਰੀ ਨੂੰ ਹੌਗਵਾਰਟਸ ਦਾ ਲੈਟਰ ਮਿਲਣਾ, ਰੂਬੀਅਸ ਹੈਗ੍ਰਿਡ ਨਾਲ ਮੁਲਾਕਾਤ ਅਤੇ ਪਹਿਲੀ ਵਾਰ ਸਕੂਲ ਪਹੁੰਚਣਾ। ਇਸ ਤੋਂ ਇਲਾਵਾ ਪਲੇਟਫਾਰਮ 9¾, ਗ੍ਰੇਟ ਹਾਲ ਅਤੇ ਗ੍ਰਿਫਿਨਡੋਰ ਕਾਮਨ ਰੂਮ ਵਰਗੇ ਮਸ਼ਹੂਰ ਸਥਾਨਾਂ ਨੂੰ ਵੀ ਨਵੇਂ ਅੰਦਾਜ਼ ਵਿੱਚ ਪੇਸ਼ ਕੀਤਾ ਗਿਆ ਹੈ, ਜੋ ਪੁਰਾਣੇ ਫੈਨਜ਼ ਲਈ ਨੋਸਟਾਲਜੀਆ ਅਤੇ ਨਵੇਂ ਦਰਸ਼ਕਾਂ ਲਈ ਤਾਜ਼ਾ ਅਨੁਭਵ ਲਿਆਉਂਦਾ ਹੈ।

ਕਾਸਟ ਦੀ ਗੱਲ ਕਰੀਏ ਤਾਂ ਪਾਪਾ ਏਸੀਡੂਸਨੈਪ ਦੇ ਕਿਰਦਾਰ ਵਿੱਚ, ਜੌਨ ਲਿਥਗੋ ਡੰਬਲਡੋਰ ਦੇ ਰੂਪ ਵਿੱਚ ਅਤੇ ਜੈਨੇਟ ਮੈਕਟੀਅਰ ਮੈਕਗੋਨਾਗਲ ਦੇ ਰੋਲ ਵਿੱਚ ਨਜ਼ਰ ਆਉਣਗੇ। ਨਿੱਕ ਫਰੌਸਟ ਹੈਗ੍ਰਿਡ ਦਾ ਕਿਰਦਾਰ ਨਿਭਾ ਰਹੇ ਹਨ। ਖਾਸ ਕਰਕੇ ਸਨੈਪ ਦੇ ਕਿਰਦਾਰ ਨੂੰ ਲੈ ਕੇ ਫੈਨਜ਼ ਵਿੱਚ ਚਰਚਾ ਚੱਲ ਰਹੀ ਹੈ, ਕੁਝ ਇਸਨੂੰ ਨਵਾਂ ਦ੍ਰਿਸ਼ਟੀਕੋਣ ਮੰਨ ਰਹੇ ਹਨ, ਜਦਕਿ ਕੁਝ ਪੁਰਾਣੀ ਕਾਸਟ ਨੂੰ ਯਾਦ ਕਰ ਰਹੇ ਹਨ।

ਇਹ ਸੀਰੀਜ਼ ਜੇ. ਕੇ. ਰੋਲਿੰਗ ਦੀਆਂ ਮਸ਼ਹੂਰ ਕਿਤਾਬਾਂ ‘ਤੇ ਆਧਾਰਿਤ ਹੈ ਅਤੇ ਇਸਨੂੰ ਲੰਬੇ ਫਾਰਮੈਟ ਵਿੱਚ ਤਿਆਰ ਕੀਤਾ ਜਾ ਰਿਹਾ ਹੈ। ਹਰ ਸੀਜ਼ਨ ਵਿੱਚ ਇੱਕ ਕਿਤਾਬ ਨੂੰ ਵਿਸਥਾਰ ਨਾਲ ਦਿਖਾਇਆ ਜਾਵੇਗਾ, ਜਿਸ ਨਾਲ ਕਹਾਣੀ ਅਤੇ ਕਿਰਦਾਰਾਂ ਨੂੰ ਹੋਰ ਡੂੰਘਾਈ ਨਾਲ ਸਮਝਣ ਦਾ ਮੌਕਾ ਮਿਲੇਗਾ। ਨਿਰਮਾਤਾਵਾਂ ਦਾ ਦਾਅਵਾ ਹੈ ਕਿ ਇਹ ਨਵਾਂ ਪ੍ਰੋਜੈਕਟ ਹੈਰੀ ਪੋਟਰ ਫਰੈਂਚਾਈਜ਼ੀ ਨੂੰ ਇੱਕ ਨਵੇਂ ਪੱਧਰ ‘ਤੇ ਲੈ ਜਾਵੇਗਾ।

LEAVE A REPLY

Please enter your comment!
Please enter your name here