Google search engine
HomeEntertainment1971 ਦੀ ਜੰਗ ’ਤੇ ਆਧਾਰਿਤ ਫਿਲਮ ‘ਬਾਰਡਰ-2’ ਨੇ ਬਾਕਸ ਆਫਿਸ ’ਤੇ ਮਚਾਈ...

1971 ਦੀ ਜੰਗ ’ਤੇ ਆਧਾਰਿਤ ਫਿਲਮ ‘ਬਾਰਡਰ-2’ ਨੇ ਬਾਕਸ ਆਫਿਸ ’ਤੇ ਮਚਾਈ ਧੂਮ, ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਵਖਰੀ ਛਾਪ ਛੱਡਦਾ

ਕੁਝ ਮਹੀਨਿਆਂ ਦੌਰਾਨ ਜੰਗ ’ਤੇ ਬਣੀਆਂ ਕਈ ਹਿੰਦੀ ਫਿਲਮਾਂ ਵਿੱਚੋਂ, ‘ਬਾਰਡਰ-2’ ਨੇ ਖਾਸ ਧਿਆਨ ਖਿੱਚਿਆ ਹੈ। ਇਸ ਫਿਲਮ ਵਿੱਚ ਸਨੀ ਦਿਓਲ ਨੇ ਮੇਜਰ ਜਨਰਲ ਹਰਦੇਵ ਸਿੰਘ ਕਲੇਰ, ਵਰੁਣ ਧਵਨ ਨੇ ਮੇਜਰ ਹੋਸ਼ਿਆਰ ਸਿੰਘ ਦਹੀਆ ਅਤੇ ਦਿਲਜੀਤ ਦੋਸਾਂਝ ਨੇ ਨਿਰਮਲਜੀਤ ਸਿੰਘ ਸੇਖੋਂ ਦਾ ਕਿਰਦਾਰ ਨਿਭਾਇਆ ਹੈ।

ਫਿਲਮ ਵਿੱਚ ਨਿਰਮਲਜੀਤ ਸਿੰਘ ਸੇਖੋਂ ਦੀ 1971 ਦੀ ਜੰਗ ’ਚ ਦਿਖਾਈ ਗਈ ਬਹਾਦਰੀ ਨੂੰ ਸੱਚੇ ਜਜ਼ਬੇ ਨਾਲ ਦਰਸਾਇਆ ਗਿਆ ਹੈ। ਨਿਰਮਲਜੀਤ ਸਿੰਘ ਸੇਖੋਂ ਭਾਰਤੀ ਹਵਾਈ ਫੌਜ ਦੇ ਇੱਕਲੌਤੇ ਪਰਮਵੀਰ ਚੱਕਰ ਜੇਤੂ ਸਨ। ਲੁਧਿਆਣਾ ਜ਼ਿਲ੍ਹੇ ਦੇ ਈਸੇਵਾਲ ਪਿੰਡ ਵਿੱਚ ਜਨਮੇ ਸੇਖੋਂ 14 ਦਸੰਬਰ, 1971 ਨੂੰ ਸ਼੍ਰੀਨਗਰ ਏਅਰਫੀਲਡ ’ਤੇ ਪਾਕਿਸਤਾਨੀ ਏਅਰ ਫੋਰਸ ਦੇ ਹਮਲੇ ਦੌਰਾਨ ਸ਼ਹੀਦ ਹੋ ਗਏ।

ਉਸ ਦਿਨ ਪਾਕਿਸਤਾਨ ਦੇ ਛੇ ਜਹਾਜ਼ ਹਮਲਾ ਕਰ ਰਹੇ ਸਨ। ਸੇਖੋਂ ਨੇ ਬਿਨਾਂ ਡਰੇ, ਜਹਾਜ਼ ਚੁਕਿਆ ਅਤੇ ਦੁਸ਼ਮਣ ਦੇ ਜਹਾਜ਼ਾਂ ਨੂੰ ਘੇਰ ਲਿਆ, ਜਿਸ ਨਾਲ ਪਾਕਿਸਤਾਨੀ ਜਹਾਜ਼ ਹਟਣ ਨੂੰ ਮਜਬੂਰ ਹੋਏ। ਹਾਲਾਂਕਿ, ਇਸ ਹਮਲੇ ਦੌਰਾਨ ਸੇਖੋਂ ਦਾ ਜਹਾਜ਼ ਕਰੈਸ਼ ਹੋ ਗਿਆ ਅਤੇ ਉਹ ਸ਼ਹੀਦ ਹੋ ਗਏ।

ਬਾਰਡਰ-2 ਨੇ ਬਾਕਸ ਆਫਿਸ ’ਤੇ ਸ਼ੁਰੂਆਤੀ ਦਿਨ ਹੀ ਕਮਾਲ ਦਿਖਾਇਆ। ਪਹਿਲੇ ਦਿਨ ਹੀ ਫਿਲਮ ਨੇ 32.10 ਕਰੋੜ ਰੁਪਏ ਦੀ ਕਮਾਈ ਕਰਕੇ 2026 ਦੀ ਪਹਿਲੀ ਦਿਨ ਦੀ ਵੱਧ ਕਮਾਈ ਵਾਲੀ ਫਿਲਮ ਬਣ ਗਈ। ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ‘ਤੇ ਆਧਾਰਿਤ ਹੈ ਅਤੇ ਦਰਸਾਉਂਦੀ ਹੈ ਕਿ ਕਿਸ ਤਰ੍ਹਾਂ ਭਾਰਤੀ ਥਲ, ਜਲ ਅਤੇ ਹਵਾਈ ਫੌਜਾਂ ਨੇ ਇਕਠੇ ਹੋ ਕੇ ਦੇਸ਼ ਦੀ ਰੱਖਿਆ ਕੀਤੀ।

ਫਿਲਮ ਨੇ ਨਿਰਮਲਜੀਤ ਸਿੰਘ ਸੇਖੋਂ ਜਿਹੇ ਬਹਾਦਰ ਯੋਧਿਆਂ ਦੇ ਕਿਰਦਾਰਾਂ ਨੂੰ ਦਰਸਾ ਕੇ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments