HomeEntertainmentਜੋਗੀ’ ਗੀਤ ਯੂਟਿਊਬ ‘ਤੇ ਵਾਪਸ ਆਉਣ ਮਗਰੋਂ ਭਾਵੁਕ ਹੋਈ ਸੁਨੰਦਾ ਸ਼ਰਮਾ, ਕੁੜੀਆਂ...

ਜੋਗੀ’ ਗੀਤ ਯੂਟਿਊਬ ‘ਤੇ ਵਾਪਸ ਆਉਣ ਮਗਰੋਂ ਭਾਵੁਕ ਹੋਈ ਸੁਨੰਦਾ ਸ਼ਰਮਾ, ਕੁੜੀਆਂ ਦੇ ਸੁਪਨਿਆਂ ਨੂੰ ਨਾ ਰੋਕਣ ਦੀ ਕੀਤੀ ਅਪੀਲ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦਾ ਚਰਚਿਤ ਗੀਤ ‘ਜੋਗੀ’ ਯੂਟਿਊਬ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਦੁਬਾਰਾ ਪਲੇਟਫਾਰਮ ‘ਤੇ ਅਪਲੋਡ ਕਰ ਦਿੱਤਾ ਗਿਆ ਹੈ। ਗੀਤ ਦੀ ਵਾਪਸੀ ਤੋਂ ਬਾਅਦ ਸੁਨੰਦਾ ਸ਼ਰਮਾ ਭਾਵੁਕ ਨਜ਼ਰ ਆਈ ਅਤੇ ਉਨ੍ਹਾਂ ਨੇ ਇੱਕ ਵੀਡੀਓ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਦਿਲ ਦੀ ਗੱਲ ਸਾਂਝੀ ਕੀਤੀ।

ਸੁਨੰਦਾ ਨੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਕੁੜੀਆਂ ਨੂੰ ਆਪਣੀ ਪਸੰਦ ਦਾ ਕਰੀਅਰ ਚੁਣਨ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੀ ਆਜ਼ਾਦੀ ਬਹੁਤ ਮੁਸ਼ਕਲ ਨਾਲ ਮਿਲੀ ਹੈ। ਅਜਿਹੇ ਵਿੱਚ ਜੋ ਲੜਕੀਆਂ ਆਪਣੀ ਮਿਹਨਤ ਅਤੇ ਕਾਬਲੀਅਤ ਦੇ ਬਲਬੂਤੇ ਅੱਗੇ ਵੱਧ ਰਹੀਆਂ ਹਨ, ਉਨ੍ਹਾਂ ਦੇ ਰਾਹ ਵਿੱਚ ਰੁਕਾਵਟਾਂ ਪੈਦਾ ਕਰਨ ਦੀ ਬਜਾਏ ਉਨ੍ਹਾਂ ਨੂੰ ਹੌਸਲਾ ਦਿੱਤਾ ਜਾਣਾ ਚਾਹੀਦਾ ਹੈ।

ਗਾਇਕਾ ਨੇ ਆਪਣੇ ਗੀਤਾਂ ‘ਤੇ ਕਾਪੀਰਾਈਟ ਦਾਅਵੇ ਕਰਨ ਵਾਲਿਆਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਕਿਸੇ ਕਲਾਕਾਰ ਦੀ ਮਿਹਨਤ ਨੂੰ ਨਿਸ਼ਾਨਾ ਬਣਾਉਣ ਨਾਲ ਸਿਰਫ਼ ਉਸ ਦਾ ਹੀ ਨਹੀਂ, ਸਗੋਂ ਉਸ ਦੀ ਪੂਰੀ ਟੀਮ ਅਤੇ ਪਰਿਵਾਰ ਦਾ ਮਨੋਬਲ ਵੀ ਪ੍ਰਭਾਵਿਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਕਲਾਕਾਰਾਂ ਨੂੰ ਆਪਣੀ ਕਲਾ ਪੇਸ਼ ਕਰਨ ਲਈ ਖੁੱਲ੍ਹਾ ਮਾਹੌਲ ਮਿਲਣਾ ਚਾਹੀਦਾ ਹੈ ਤਾਂ ਜੋ ਉਹ ਹੋਰ ਵਧੀਆ ਕੰਮ ਕਰ ਸਕਣ।

ਸੁਨੰਦਾ ਸ਼ਰਮਾ ਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ‘ਜੋਗੀ’ ਗੀਤ ਨੂੰ ਪਿਆਰ ਅਤੇ ਸਮਰਥਨ ਦੇਣ ਦੀ ਅਪੀਲ ਵੀ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ੰਸਕਾਂ ਦਾ ਸਾਥ ਹੀ ਕਿਸੇ ਵੀ ਕਲਾਕਾਰ ਦੀ ਸਭ ਤੋਂ ਵੱਡੀ ਤਾਕਤ ਹੁੰਦਾ ਹੈ।

ਇਸ ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਵੀ ਸੁਨੰਦਾ ਸ਼ਰਮਾ ਦੇ ਸਮਰਥਨ ਵਿੱਚ ਕਈ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ ਅਤੇ ਪ੍ਰਸ਼ੰਸਕ ‘ਜੋਗੀ’ ਗੀਤ ਦੀ ਵਾਪਸੀ ਦਾ ਸਵਾਗਤ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments