Home Sport ਰਾਸ਼ਟਰਮੰਡਲ ਖੇਡਾਂ 2026: ਸ਼ਰਮਿਲਾ ਢਾਂਡਾ ਨੇ ਰਚਿਆ ਇਤਿਹਾਸ, ਪੈਰਾ ਐਥਲੈਟਿਕਸ ਵਿੱਚ ਭਾਰਤ...

ਰਾਸ਼ਟਰਮੰਡਲ ਖੇਡਾਂ 2026: ਸ਼ਰਮਿਲਾ ਢਾਂਡਾ ਨੇ ਰਚਿਆ ਇਤਿਹਾਸ, ਪੈਰਾ ਐਥਲੈਟਿਕਸ ਵਿੱਚ ਭਾਰਤ ਨੂੰ ਦਿਵਾਇਆ ਸੋਨ ਤਗ਼ਮਾ

ਸ਼ਰਮਿਲਾ ਢਾਂਡਾ ਨੇ ਪੈਰਾ ਐਥਲੈਟਿਕਸ ਵਿੱਚ ਭਾਰਤ ਲਈ ਜਿੱਤਿਆ ਇਤਿਹਾਸਕ ਸੋਨ ਤਗ਼ਮਾ।

0
7

ਗਲਾਸਗੋ ਵਿੱਚ ਚੱਲ ਰਹੀਆਂ Commonwealth Games 2026 ਦੌਰਾਨ ਭਾਰਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕਈ ਤਗ਼ਮੇ ਆਪਣੇ ਨਾਮ ਕੀਤੇ। ਇਸ ਵਿੱਚ ਸਭ ਤੋਂ ਵੱਡੀ ਉਪਲਬਧੀ ਪੈਰਾ ਐਥਲੀਟ ਸ਼ਰਮਿਲਾ ਢਾਂਡਾ ਦੀ ਰਹੀ, ਜਿਨ੍ਹਾਂ ਨੇ ਔਰਤਾਂ ਦੇ ਸ਼ਾਟਪੁੱਟ (F57) ਮੁਕਾਬਲੇ ਵਿੱਚ 9.81 ਮੀਟਰ ਦੀ ਸਰਵੋਤਮ ਥ੍ਰੋਅ ਨਾਲ ਸੋਨ ਤਗ਼ਮਾ ਜਿੱਤ ਕੇ ਇਤਿਹਾਸ ਰਚ ਦਿੱਤਾ। ਉਹ ਰਾਸ਼ਟਰਮੰਡਲ ਖੇਡਾਂ ਦੇ ਇਤਿਹਾਸ ਵਿੱਚ ਪੈਰਾ ਐਥਲੈਟਿਕਸ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਖਿਡਾਰਨ ਬਣ ਗਈ ਹੈ।

ਸ਼ਰਮਿਲਾ ਦੀ ਇਸ ਇਤਿਹਾਸਕ ਜਿੱਤ ਨਾਲ ਭਾਰਤ ਦਾ ਪੈਰਾ ਐਥਲੈਟਿਕਸ ਵਿੱਚ ਲਗਭਗ 20 ਸਾਲਾਂ ਦਾ ਤਗ਼ਮਾ ਇੰਤਜ਼ਾਰ ਵੀ ਖ਼ਤਮ ਹੋ ਗਿਆ ਹੈ। ਇਸ ਤੋਂ ਪਹਿਲਾਂ ਸਾਲ 2006 ਵਿੱਚ ਰਣਜੀਤ ਕੁਮਾਰ ਜੈਸੀਲਨ ਨੇ ਪੁਰਸ਼ਾਂ ਦੇ ਡਿਸਕਸ ਥ੍ਰੋਅ ਵਿੱਚ ਭਾਰਤ ਲਈ ਆਖਰੀ ਤਗ਼ਮਾ ਜਿੱਤਿਆ ਸੀ। F57 ਵਰਗ ਵਿੱਚ ਉਹ ਖਿਡਾਰੀ ਹਿੱਸਾ ਲੈਂਦੇ ਹਨ ਜੋ ਹੇਠਲੇ ਅੰਗਾਂ ਦੀ ਅਪਾਹਜਤਾ ਜਾਂ ਮਾਸਪੇਸ਼ੀਆਂ ਦੀ ਘੱਟ ਤਾਕਤ ਨਾਲ ਪ੍ਰਭਾਵਿਤ ਹੁੰਦੇ ਹਨ।

ਇਸ ਦੇ ਨਾਲ ਹੀ ਭਾਰਤ ਨੂੰ ਹੋਰ ਖੇਡਾਂ ਵਿੱਚ ਵੀ ਕਾਮਯਾਬੀ ਮਿਲੀ। ਉੱਚੀ ਛਾਲ (High Jump) ਵਿੱਚ ਸਰਵੇਸ਼ ਕੁਸ਼ਾਰੇ ਨੇ ਚਾਂਦੀ ਦਾ ਤਗ਼ਮਾ ਜਿੱਤਿਆ, ਜਦਕਿ ਵੇਟਲਿਫਟਿੰਗ ਵਿੱਚ ਵੱਲੂਰੀ ਅਜੇ ਬਾਬੂ ਅਤੇ ਗਿਆਨੇਸ਼ਵਰੀ ਯਾਦਵ ਨੇ ਵੀ ਚਾਂਦੀ ਦੇ ਤਗ਼ਮੇ ਹਾਸਲ ਕਰਕੇ ਦੇਸ਼ ਦਾ ਮਾਣ ਵਧਾਇਆ। ਭਾਰਤੀ ਖਿਡਾਰੀਆਂ ਦੇ ਇਸ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਸ਼ਟਰਮੰਡਲ ਖੇਡਾਂ ਵਿੱਚ ਦੇਸ਼ ਦੀ ਤਗ਼ਮਾ ਸੂਚੀ ਹੋਰ ਮਜ਼ਬੂਤ ਹੋਈ ਹੈ।

LEAVE A REPLY

Please enter your comment!
Please enter your name here