HomePunjabਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਰੈਪੀਡੋ ਸੇਵਾ ਦੀ ਸ਼ੁਰੂਆਤ, ਯਾਤਰੀਆਂ ਨੂੰ ਮਿਲੇਗੀ ਵੱਡੀ...

ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਰੈਪੀਡੋ ਸੇਵਾ ਦੀ ਸ਼ੁਰੂਆਤ, ਯਾਤਰੀਆਂ ਨੂੰ ਮਿਲੇਗੀ ਵੱਡੀ ਸਹੂਲਤ

ਫਿਰੋਜ਼ਪੁਰ: ਫਿਰੋਜ਼ਪੁਰ ਡਿਵੀਜ਼ਨ ਵੱਲੋਂ ਰੇਲਵੇ ਯਾਤਰੀਆਂ ਦੀ ਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਐਪ-ਅਧਾਰਤ ‘ਰੈਪੀਡੋ’ ਆਵਾਜਾਈ ਸੇਵਾ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਇਹ ਸੇਵਾ ਉੱਤਰੀ ਰੇਲਵੇ ਦੇ ਫਿਰੋਜ਼ਪੁਰ ਡਿਵੀਜ਼ਨ ਅਧੀਨ ਗੈਰ-ਕਿਰਾਇਆ ਮਾਲੀਆ ਮਾਡਲ ਤਹਿਤ ਤਿੰਨ ਸਾਲਾਂ ਲਈ ਸ਼ੁਰੂ ਕੀਤੀ ਗਈ ਹੈ।

ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਸ਼ਨ ਪ੍ਰੰਗਣ ਵਿੱਚ ਯਾਤਰੀਆਂ ਲਈ ਇੱਕ ਸਮਰਪਿਤ ਰੈਪੀਡੋ ਕਾਊਂਟਰ ਵੀ ਸਥਾਪਤ ਕੀਤਾ ਗਿਆ ਹੈ। ਇਸ ਕਾਊਂਟਰ ‘ਤੇ ਯਾਤਰੀਆਂ ਨੂੰ ਐਪ ਡਾਊਨਲੋਡ ਕਰਨ, ਰਾਈਡ ਬੁਕਿੰਗ ਪ੍ਰਕਿਰਿਆ ਸਮਝਣ ਅਤੇ ਹੋਰ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ। ਇਸ ਨਾਲ ਉਹਨਾਂ ਨੂੰ ਸਟੇਸ਼ਨ ਤੋਂ ਬਾਹਰ ਆਵਾਜਾਈ ਲੱਭਣ ਲਈ ਹੋਣ ਵਾਲੀ ਦਿਕਕਤ ਤੋਂ ਰਾਹਤ ਮਿਲੇਗੀ।

ਰੈਪੀਡੋ ਕੀ ਹੈ?

Rapido ਇੱਕ ਭਾਰਤੀ ਐਪ-ਅਧਾਰਤ ਟੈਕਸੀ ਸੇਵਾ ਪ੍ਰਦਾਤਾ ਕੰਪਨੀ ਹੈ, ਜੋ ਬਾਈਕ ਟੈਕਸੀ, ਆਟੋ ਰਿਕਸ਼ਾ, ਈ-ਰਿਕਸ਼ਾ ਅਤੇ ਕੈਬ ਸੇਵਾਵਾਂ ਦੀ ਬੁਕਿੰਗ ਦੀ ਸਹੂਲਤ ਦਿੰਦੀ ਹੈ। ਯਾਤਰੀ ਆਪਣੇ ਮੋਬਾਈਲ ਫੋਨ ਰਾਹੀਂ ਕੁਝ ਮਿੰਟਾਂ ਵਿੱਚ ਰਾਈਡ ਬੁਕ ਕਰ ਸਕਦੇ ਹਨ ਅਤੇ ਨਿਰਧਾਰਤ ਕਿਰਾਏ ‘ਤੇ ਆਪਣੀ ਮੰਜ਼ਿਲ ਤੱਕ ਪਹੁੰਚ ਸਕਦੇ ਹਨ।

ਰੇਲਵੇ ਅਧਿਕਾਰੀਆਂ ਮੁਤਾਬਕ, ਇਹ ਕਦਮ ਯਾਤਰੀਆਂ ਦੀ ਯਾਤਰਾ ਨੂੰ ਹੋਰ ਸੁਵਿਧਾਜਨਕ ਅਤੇ ਸੁਚਾਰੂ ਬਣਾਏਗਾ। ਖ਼ਾਸ ਕਰਕੇ ਉਹ ਯਾਤਰੀ ਜੋ ਬਾਹਰਲੇ ਸ਼ਹਿਰਾਂ ਤੋਂ ਆਉਂਦੇ ਹਨ, ਉਨ੍ਹਾਂ ਲਈ ਸਟੇਸ਼ਨ ਤੋਂ ਤੁਰੰਤ ਸਵਾਰੀ ਪ੍ਰਾਪਤ ਕਰਨਾ ਹੁਣ ਆਸਾਨ ਹੋਵੇਗਾ।

ਭਵਿੱਖ ਵਿੱਚ ਹੋਰ ਸਟੇਸ਼ਨਾਂ ‘ਤੇ ਵੀ ਵਧੇਗੀ ਸੇਵਾ

ਅਧਿਕਾਰੀਆਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਯਾਤਰੀਆਂ ਦੀ ਮੰਗ ਅਤੇ ਪ੍ਰਤੀਕਿਰਿਆ ਦੇ ਆਧਾਰ ‘ਤੇ ਇਸ ਸੇਵਾ ਨੂੰ ਫਿਰੋਜ਼ਪੁਰ ਡਿਵੀਜ਼ਨ ਦੇ ਹੋਰ ਰੇਲਵੇ ਸਟੇਸ਼ਨਾਂ ਤੱਕ ਵੀ ਵਧਾਇਆ ਜਾ ਸਕਦਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਸਿਰਫ ਯਾਤਰੀ ਸਹੂਲਤ ਵਧਾਉਣਾ ਹੀ ਨਹੀਂ, ਸਗੋਂ ਗੈਰ-ਕਿਰਾਇਆ ਮਾਲੀਆ ਦੇ ਸਰੋਤਾਂ ਨੂੰ ਮਜ਼ਬੂਤ ਕਰਨਾ ਵੀ ਹੈ।

ਇਸ ਤੋਂ ਇਲਾਵਾ, ਰੈਪੀਡੋ ਐਪ ਨੂੰ Indian Railway Catering and Tourism Corporation (ਆਈ.ਆਰ.ਸੀ.ਟੀ.ਸੀ.) ਦੇ ਰੇਲਵਨ ਐਪ ਨਾਲ ਜੋੜਨ ਲਈ ਪ੍ਰਸਤਾਵ ਭੇਜਿਆ ਗਿਆ ਹੈ, ਤਾਂ ਜੋ ਯਾਤਰੀ ਇੱਕ ਹੀ ਪਲੇਟਫਾਰਮ ‘ਤੇ ਟ੍ਰੇਨ ਟਿਕਟ ਅਤੇ ਟੈਕਸੀ ਸੇਵਾ ਦੋਵੇਂ ਬੁੱਕ ਕਰ ਸਕਣ। ਜੇਕਰ ਇਹ ਪ੍ਰਸਤਾਵ ਮਨਜ਼ੂਰ ਹੋ ਜਾਂਦਾ ਹੈ ਤਾਂ ਇਹ ਯਾਤਰੀਆਂ ਲਈ ਇੱਕ ਵੱਡੀ ਸਹੂਲਤ ਸਾਬਤ ਹੋਵੇਗਾ।

ਰੇਲਵੇ ਵਿਭਾਗ ਦਾ ਇਹ ਉਪਰਾਲਾ ਆਧੁਨਿਕ ਤਕਨੀਕ ਰਾਹੀਂ ਯਾਤਰੀ ਅਨੁਭਵ ਨੂੰ ਬਿਹਤਰ ਬਣਾਉਣ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI