Monday, August 17, 2026
Home National ਦੇਸ਼ ਦੇ 19 ਰਾਜਾਂ ’ਚ ਮੀਂਹ ਦਾ ਅਲਰਟ, ਦਿੱਲੀ-ਯੂਪੀ ਤੋਂ ਬਿਹਾਰ ਤੱਕ...

ਦੇਸ਼ ਦੇ 19 ਰਾਜਾਂ ’ਚ ਮੀਂਹ ਦਾ ਅਲਰਟ, ਦਿੱਲੀ-ਯੂਪੀ ਤੋਂ ਬਿਹਾਰ ਤੱਕ ਭਾਰੀ ਬਾਰਿਸ਼ ਦੀ ਚੇਤਾਵਨੀ

0
1

ਬੰਗਾਲ ਦੀ ਖਾੜੀ ’ਚ ਬਣਿਆ ਘੱਟ ਦਬਾਅ ਵਾਲਾ ਖੇਤਰ, ਹਿਮਾਚਲ ’ਚ ਵੀ ਭਾਰੀ ਮੀਂਹ ਦੇ ਆਸਾਰ

ਨਵੀਂ ਦਿੱਲੀ: ਦੇਸ਼ ਦੇ ਕਈ ਹਿੱਸਿਆਂ ਵਿੱਚ ਮਾਨਸੂਨ ਸਰਗਰਮ ਹੋਣ ਕਾਰਨ ਲਗਾਤਾਰ ਮੀਂਹ ਦਾ ਦੌਰ ਜਾਰੀ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਬੰਗਾਲ ਦੀ ਖਾੜੀ ਦੇ ਉੱਤਰ-ਪੱਛਮੀ ਹਿੱਸੇ ਅਤੇ ਪੱਛਮੀ ਬੰਗਾਲ-ਉੱਤਰੀ ਓਡੀਸ਼ਾ ਦੇ ਤੱਟੀ ਇਲਾਕਿਆਂ ਨੇੜੇ ਘੱਟ ਦਬਾਅ ਵਾਲਾ ਖੇਤਰ ਬਣਿਆ ਹੈ, ਜੋ ਅਗਲੇ ਦਿਨਾਂ ਦੌਰਾਨ ਉੱਤਰ-ਪੱਛਮ ਵੱਲ ਵਧ ਸਕਦਾ ਹੈ। ਇਸ ਦੇ ਪ੍ਰਭਾਵ ਕਾਰਨ ਪੂਰਬੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਗਤੀਵਿਧੀ ਵਧਣ ਦੀ ਸੰਭਾਵਨਾ ਹੈ।

ਦਿੱਲੀ-ਐਨਸੀਆਰ ਅਤੇ ਹਰਿਆਣਾ: ਦਿੱਲੀ-ਐਨਸੀਆਰ ਵਿੱਚ ਹੁੰਮਸ ਭਰੀ ਗਰਮੀ ਦਰਮਿਆਨ ਮੀਂਹ ਰਾਹਤ ਦੇ ਸਕਦਾ ਹੈ। ਇੱਥੇ ਬਿਜਲੀ ਗਰਜ-ਚਮਕ ਅਤੇ ਤੇਜ਼ ਹਵਾਵਾਂ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਹਰਿਆਣਾ ਵਿੱਚ ਵੀ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਸਕਦੀ ਹੈ।

ਉੱਤਰ ਪ੍ਰਦੇਸ਼: ਪੂਰਬੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੀਂਹ ਦੀ ਸੰਭਾਵਨਾ ਹੈ। ਅਲੀਗੜ੍ਹ, ਆਗਰਾ, ਮਥੁਰਾ, ਮੁਰਾਦਾਬਾਦ, ਮੇਰਠ, ਮੁਜ਼ੱਫਰਨਗਰ, ਕਾਨਪੁਰ, ਬਰੇਲੀ, ਹਰਦੋਈ, ਸੀਤਾਪੁਰ, ਬਿਜਨੌਰ, ਗੋਂਡਾ, ਬਸਤੀ, ਬਹਿਰਾਇਚ, ਲਖੀਮਪੁਰ ਖੀਰੀ, ਪੀਲੀਭੀਤ ਅਤੇ ਸ਼ਾਹਜਹਾਂਪੁਰ ਸਮੇਤ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਅਤੇ ਗਰਜ-ਚਮਕ ਨਾਲ ਮੀਂਹ ਪੈਣ ਦੇ ਆਸਾਰ ਹਨ।

ਬਿਹਾਰ: ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਵੀ ਭਾਰੀ ਮੀਂਹ ਅਤੇ ਬਿਜਲੀ ਗਰਜਣ ਦੀ ਸੰਭਾਵਨਾ ਹੈ। ਮੁੰਗੇਰ, ਬਾਂਕਾ, ਜਮੁਈ, ਕਟਿਹਾਰ, ਭਾਗਲਪੁਰ, ਕੈਮੂਰ, ਨਾਲੰਦਾ, ਨਵਾਦਾ, ਔਰੰਗਾਬਾਦ, ਵੈਸ਼ਾਲੀ, ਗਯਾ, ਰੋਹਤਾਸ, ਬਕਸਰ, ਭੋਜਪੁਰ, ਜਹਾਨਾਬਾਦ, ਸਮਸਤੀਪੁਰ, ਦਰਭੰਗਾ, ਮਧੂਬਨੀ ਅਤੇ ਪੂਰਨੀਆ ਸਮੇਤ ਕਈ ਇਲਾਕਿਆਂ ਵਿੱਚ ਮੌਸਮ ਖਰਾਬ ਰਹਿ ਸਕਦਾ ਹੈ।

ਪੂਰਬੀ ਅਤੇ ਉੱਤਰ-ਪੂਰਬੀ ਭਾਰਤ: ਮੌਸਮ ਵਿਭਾਗ ਨੇ ਪੱਛਮੀ ਬੰਗਾਲ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਜਤਾਈ ਹੈ। ਸਿੱਕਮ, ਅਸਾਮ ਅਤੇ ਮੇਘਾਲਿਆ ਦੇ ਕਈ ਹਿੱਸਿਆਂ ਵਿੱਚ ਵੀ ਮੀਂਹ ਦੀ ਗਤੀਵਿਧੀ ਜਾਰੀ ਰਹਿਣ ਦੀ ਉਮੀਦ ਹੈ। ਘੱਟ ਦਬਾਅ ਵਾਲੇ ਸਿਸਟਮ ਦੇ ਪ੍ਰਭਾਵ ਕਾਰਨ ਝਾਰਖੰਡ, ਓਡੀਸ਼ਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਭਾਰੀ ਮੀਂਹ ਪੈ ਸਕਦਾ ਹੈ।

ਹਿਮਾਚਲ ਪ੍ਰਦੇਸ਼: ਪਹਾੜੀ ਸੂਬੇ ਹਿਮਾਚਲ ਪ੍ਰਦੇਸ਼ ਵਿੱਚ ਵੀ ਭਾਰੀ ਤੋਂ ਬਹੁਤ ਭਾਰੀ ਮੀਂਹ ਦੇ ਦੌਰ ਦੀ ਸੰਭਾਵਨਾ ਹੈ। ਭਾਰੀ ਮੀਂਹ ਕਾਰਨ ਪਹਾੜੀ ਇਲਾਕਿਆਂ ਵਿੱਚ ਜ਼ਮੀਨ ਖਿਸਕਣ ਅਤੇ ਹੋਰ ਮੌਸਮੀ ਖਤਰਿਆਂ ਦਾ ਖਦਸ਼ਾ ਰਹਿੰਦਾ ਹੈ। ਪੱਛਮੀ ਹਿਮਾਲਿਆਈ ਖੇਤਰ ਵਿੱਚ ਵੀ ਮਾਨਸੂਨੀ ਗਤੀਵਿਧੀ ਸਰਗਰਮ ਰਹਿਣ ਦੀ ਸੰਭਾਵਨਾ ਹੈ।

ਮੌਸਮ ਵਿਭਾਗ ਦੀ ਤਾਜ਼ਾ ਜਾਣਕਾਰੀ ਮੁਤਾਬਕ ਬੰਗਾਲ ਦੀ ਖਾੜੀ ਵਿੱਚ ਬਣੇ ਨਵੇਂ ਘੱਟ ਦਬਾਅ ਵਾਲੇ ਖੇਤਰ ਕਾਰਨ ਆਉਣ ਵਾਲੇ ਦਿਨਾਂ ਵਿੱਚ ਪੂਰਬੀ ਅਤੇ ਮੱਧ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਵਧ ਸਕਦਾ ਹੈ। ਲੋਕਾਂ ਨੂੰ ਗਰਜ-ਚਮਕ ਦੌਰਾਨ ਖੁੱਲ੍ਹੇ ਸਥਾਨਾਂ ਤੋਂ ਬਚਣ ਅਤੇ ਸਥਾਨਕ ਮੌਸਮ ਚੇਤਾਵਨੀਆਂ ’ਤੇ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ।

 

LEAVE A REPLY

Please enter your comment!
Please enter your name here