ਲੁਧਿਆਣਾ: ਸ਼ਹਿਰ ਵਿੱਚ ਨਸ਼ਾ ਵੇਚਣ ਵਾਲਿਆਂ ਵਿਰੁੱਧ ਪੁਲਿਸ ਨੂੰ ਇੱਕ ਹੋਰ ਵੱਡੀ ਸਫ਼ਲਤਾ ਮਿਲੀ ਹੈ। ਹੈਬੋਵਾਲ ਥਾਣਾ ਖੇਤਰ ਦੇ ਚੰਦਰ ਨਗਰ ਵਿੱਚ ਇਕ ਮੈਡੀਕਲ ਸਟੋਰ ‘ਤੇ ਛਾਪਾਮਾਰੀ ਕਰਕੇ ਪੁਲਿਸ ਨੇ ਵੱਡੀ ਮਾਤਰਾ ਵਿੱਚ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਬਰਾਮਦ ਕੀਤੇ ਹਨ। ਸਟੋਰ ਮਾਲਕ ਰਾਜੀਵ ਕੁਮਾਰ ਨੂੰ ਮੌਕੇ ‘ਤੇ ਗ੍ਰਿਫ਼ਤਾਰ ਕਰ ਲਿਆ ਗਿਆ।
ਸੀ.ਆਈ.ਏ. ਇੰਸਪੈਕਟਰ ਨਵਦੀਪ ਸਿੰਘ ਸੰਧੂ ਨੇ ਦੱਸਿਆ ਕਿ 16 ਮਾਰਚ ਨੂੰ ਪੁਲਿਸ ਟੀਮ ਰੁਟੀਨ ਜਾਂਚ ਦੌਰਾਨ ਸਿਵਲ ਸਿਟੀ, ਚੰਦਰ ਨਗਰ ਅਤੇ ਹਰਗੋਬਿੰਦ ਨਗਰ ਖੇਤਰਾਂ ਵਿੱਚ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖਬਰ ਤੋਂ ਸੂਚਨਾ ਮਿਲੀ ਕਿ ਚੰਦਰ ਨਗਰ ਵਿੱਚ “ਲਾਈਫ ਮੈਡੀਕੇਅਰ” ਨਾਮਕ ਸਟੋਰ ‘ਤੇ ਖੁੱਲ੍ਹੇਆਮ ਨਸ਼ੀਲੇ ਪਦਾਰਥ ਵੇਚੇ ਜਾ ਰਹੇ ਹਨ।
ਜਾਣਕਾਰੀ ਮਿਲਦੇ ਹੀ ਪੁਲਿਸ ਟੀਮ ਨੇ ਯੋਜਨਾਬੱਧ ਢੰਗ ਨਾਲ ਛਾਪਾ ਮਾਰਿਆ ਅਤੇ ਤਲਾਸ਼ੀ ਦੌਰਾਨ ਟ੍ਰਾਮਾਡੋਲ ਸਾਲਟ ਵਾਲੀਆਂ ਦਵਾਈਆਂ ਦੀ ਵੱਡੀ ਖੇਪ ਬਰਾਮਦ ਕੀਤੀ।
ਬਰਾਮਦ ਸਮੱਗਰੀ:
-
ਸਪੈਸਮੋਰ ਕੈਪਸੂਲ: 57 ਸਟ੍ਰਿਪਸ (456 ਕੈਪਸੂਲ)
-
ਕਰੋਮਾਡੋਲ-100 ਗੋਲੀਆਂ: 43 ਸਟ੍ਰਿਪਸ (430 ਗੋਲੀਆਂ)
-
ਫੇਵੋਫਾਈਨ ਗੋਲੀਆਂ: 88 ਸਟ੍ਰਿਪਸ (880 ਗੋਲੀਆਂ)
-
ਪੈਨਾਡੋਲ ਗੋਲੀਆਂ: 52 ਸਟ੍ਰਿਪਸ (520 ਗੋਲੀਆਂ)
-
ਟ੍ਰਾਮੋਵੇਲ-100 ਐਸ.ਆਰ: 9 ਸਟ੍ਰਿਪਸ (90 ਗੋਲੀਆਂ)
ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰਕੇ NDPS Act ਤਹਿਤ ਮਾਮਲਾ ਦਰਜ ਕਰ ਲਿਆ ਹੈ। ਹੁਣ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਨਸ਼ੀਲੇ ਪਦਾਰਥ ਕਿੱਥੋਂ ਲਿਆਂਦੇ ਜਾਂਦੇ ਸਨ ਅਤੇ ਇਸ ਦੇ ਪਿੱਛੇ ਕਿਹੜਾ ਵੱਡਾ ਜਾਲ ਕੰਮ ਕਰ ਰਿਹਾ ਹੈ।






