Sunday, July 19, 2026
Home Sport ਜਲੰਧਰ ਪਹੁੰਚੇ ਈਸ਼ਾਨ ਕਿਸ਼ਨ, ਕਾਂਗਰਸੀ ਆਗੂ ਅਸ਼ਵਿਨ ਭੱਲਾ ਵੱਲੋਂ ਨਿੱਘਾ ਸਵਾਗਤ

ਜਲੰਧਰ ਪਹੁੰਚੇ ਈਸ਼ਾਨ ਕਿਸ਼ਨ, ਕਾਂਗਰਸੀ ਆਗੂ ਅਸ਼ਵਿਨ ਭੱਲਾ ਵੱਲੋਂ ਨਿੱਘਾ ਸਵਾਗਤ

0
41

ਜਲੰਧਰ: ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਇਸ਼ਾਨ ਕਿਸ਼ਨ ਅੱਜ ਜਲੰਧਰ ਵਿੱਚ ਇੱਕ ਕਾਂਗਰਸੀ ਆਗੂ ਦੇ ਘਰ ਪਹੁੰਚੇ। ਇਸ ਮੌਕੇ ਸੀਨੀਅਰ ਕਾਂਗਰਸੀ ਨੇਤਾ ਅਸ਼ਵਿਨ ਭੱਲਾ ਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।

ਹਾਲ ਹੀ ਵਿੱਚ ਈਸ਼ਾਨ ਕਿਸ਼ਨ ਨੇ ਅੰਤਰਰਾਸ਼ਟਰੀ ਟੀ-20 ਵਿਸ਼ਵ ਕੱਪ 2026 ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਫਾਈਨਲ ਮੈਚ ਵਿੱਚ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ ਸੀ। ਇਸ ਉਪਲੱਖ ਵਿੱਚ ਅਸ਼ਵਿਨ ਭੱਲਾ ਨੇ ਉਨ੍ਹਾਂ ਨੂੰ ਵਿਸ਼ਵ ਕੱਪ ਜਿੱਤਣ ‘ਤੇ ਵਧਾਈ ਅਤੇ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਸਮਾਗਮ ਦੌਰਾਨ ਲਵਿਸ਼ ਓਬਰਾਏ ਅਤੇ ਨਿਖਿਲ ਵੀ ਵਿਸ਼ੇਸ਼ ਤੌਰ ‘ਤੇ ਮੌਜੂਦ ਰਹੇ।

ਸੂਰਿਆਕੁਮਾਰ ਯਾਦਵ ਦਾ ਖੁਲਾਸਾ

ਭਾਰਤੀ ਟੀਮ ਦੇ ਕਪਤਾਨ ਸੂਰਿਆ ਕੁਮਾਰ ਯਾਦਵ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਕਿ ਟੀ-20 ਵਿਸ਼ਵ ਕੱਪ 2026 ਤੋਂ ਪਹਿਲਾਂ ਇੱਕ ਫੋਨ ਕਾਲ ਨੇ ਈਸ਼ਾਨ ਕਿਸ਼ਨ ਦੀ ਜ਼ਿੰਦਗੀ ਬਦਲ ਦਿੱਤੀ। ਉਨ੍ਹਾਂ ਦੱਸਿਆ ਕਿ ਵਿਸ਼ਵ ਕੱਪ ਤੋਂ ਪਹਿਲਾਂ ਉਨ੍ਹਾਂ ਨੇ ਈਸ਼ਾਨ ਨਾਲ ਗੱਲਬਾਤ ਕੀਤੀ ਸੀ, ਜਿਸ ਦੌਰਾਨ ਕਿਸ਼ਨ ਨੇ ਕਪਤਾਨ ਨੂੰ ਉਸ ‘ਤੇ ਵਿਸ਼ਵਾਸ ਕਰਨ ਲਈ ਕਿਹਾ ਸੀ।

ਉਸ ਤੋਂ ਬਾਅਦ ਟੀਮ ਵਿੱਚ ਅਚਾਨਕ ਸ਼ਾਮਲ ਹੋਏ ਈਸ਼ਾਨ ਨੇ ਮੌਕੇ ਦਾ ਪੂਰਾ ਲਾਭ ਉਠਾਇਆ ਅਤੇ ਭਾਰਤ ਦੇ ਤੀਜੇ ਟੀ-20 ਵਿਸ਼ਵ ਕੱਪ ਖਿਤਾਬ ਵਿੱਚ ਮਹੱਤਵਪੂਰਨ ਯੋਗਦਾਨ ਦਿੱਤਾ।

LEAVE A REPLY

Please enter your comment!
Please enter your name here