HomePunjabਪੀ.ਐਸ.ਈ.ਬੀ. ਦਾ ਵੱਡਾ ਫ਼ੈਸਲਾ: ਦਸਵੀਂ ਦੀਆਂ ਉੱਤਰ ਪੱਤਰੀਆਂ ਦੀ ਜਾਂਚ ਹੁਣ ਆਨਲਾਈਨ

ਪੀ.ਐਸ.ਈ.ਬੀ. ਦਾ ਵੱਡਾ ਫ਼ੈਸਲਾ: ਦਸਵੀਂ ਦੀਆਂ ਉੱਤਰ ਪੱਤਰੀਆਂ ਦੀ ਜਾਂਚ ਹੁਣ ਆਨਲਾਈਨ

ਲੁਧਿਆਣਾ: ਪੰਜਾਬ ਸਕੂਲ ਸਿੱਖਿਆ ਬੋਰਡ (ਪੀ.ਐਸ.ਈ.ਬੀ.) ਨੇ ਦਸਵੀਂ ਕਲਾਸ ਦੀ ਸਾਲਾਨਾ ਪ੍ਰੀਖਿਆ 2026 ਲਈ ਅਹਿਮ ਹਦਾਇਤਾਂ ਜਾਰੀ ਕਰਦਿਆਂ ਐਲਾਨ ਕੀਤਾ ਹੈ ਕਿ ਇਸ ਸਾਲ ਉੱਤਰ ਪੱਤਰੀਆਂ ਦੀ ਜਾਂਚ ਪੂਰੀ ਤਰ੍ਹਾਂ ਆਨਲਾਈਨ ਮਾਧਿਅਮ ਰਾਹੀਂ ਕੀਤੀ ਜਾਵੇਗੀ।

 ਲੌਗਇਨ ਰਾਹੀਂ ਹੋਵੇਗੀ ਮਾਰਕਿੰਗ

ਬੋਰਡ ਅਨੁਸਾਰ, ਸਬੰਧਤ ਅਧਿਆਪਕ ਆਪਣੀ ਰਜਿਸਟਰਡ ਈਮੇਲ ਆਈਡੀ ਅਤੇ ਰਜਿਸਟਰਡ ਮੋਬਾਇਲ ਨੰਬਰ ਰਾਹੀਂ ਲੌਗਇਨ ਕਰਕੇ ਉੱਤਰ ਪੱਤਰੀਆਂ ਦੀ ਮਾਰਕਿੰਗ ਕਰਨਗੇ।
ਜਿਨ੍ਹਾਂ ਅਧਿਆਪਕਾਂ ਕੋਲ ਲੌਗਇਨ ਆਈਡੀ ਜਾਂ ਪਾਸਵਰਡ ਨਹੀਂ ਹੈ, ਉਹ ਬੋਰਡ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ।

 11 ਮਾਰਚ ਤੋਂ ਡਮੀ ਪੱਤਰੀਆਂ ਅਪਲੋਡ

  • 11 ਮਾਰਚ 2026 ਸਵੇਰੇ 5:00 ਵਜੇ ਤੋਂ ਅਧਿਆਪਕਾਂ ਦੀ ਲੌਗਇਨ ਆਈਡੀ ‘ਚ 5 ਡਮੀ ਉੱਤਰ ਪੱਤਰੀਆਂ ਅਪਲੋਡ ਕੀਤੀਆਂ ਜਾਣਗੀਆਂ।

  • ਅਧਿਆਪਕਾਂ ਨੂੰ ਇਹ ਪੱਤਰੀਆਂ ਚੈਕ ਕਰਕੇ Evaluation ਲਈ ਅਪਲੋਡ ਕਰਣੀਆਂ ਹੋਣਗੀਆਂ।

  • ਉਸੇ ਦਿਨ ਨਤੀਜਾ ਸਕਰੀਨ ‘ਤੇ ਦਰਸਾਇਆ ਜਾਵੇਗਾ।

  • ਸਹੀ ਜਾਂਚ ਕਰਨ ਵਾਲੇ ਅਧਿਆਪਕਾਂ ਨੂੰ ਅਗਲੀ ਪ੍ਰਕਿਰਿਆ ਲਈ ਚੁਣਿਆ ਜਾਵੇਗਾ।

 ਅਗਲਾ ਪੜਾਅ

ਚੁਣੇ ਗਏ ਅਧਿਆਪਕਾਂ ਨੂੰ ਪੈਨ-ਪੇਪਰ ਟੈਸਟ ਅਤੇ ਹੋਰ ਪੜਾਵਾਂ ਤੋਂ ਵੀ ਗੁਜ਼ਰਨਾ ਹੋਵੇਗਾ। ਇਹ ਪ੍ਰਕਿਰਿਆ 12 ਮਾਰਚ 2026 ਸਵੇਰੇ 9:00 ਵਜੇ ਤੋਂ ਸ਼ਾਮ 5:00 ਵਜੇ ਤੱਕ ਚੱਲੇਗੀ।
ਇਸ ਦੌਰਾਨ ਤਕਨੀਕੀ ਟੀਮ ਵੀ ਮੌਜੂਦ ਰਹੇਗੀ, ਜੋ ਅਧਿਆਪਕਾਂ ਦੇ ਸਵਾਲਾਂ ਦਾ ਹੱਲ ਕਰੇਗੀ।

ਪਾਰਦਰਸ਼ਤਾ ਵੱਲ ਕਦਮ

ਬੋਰਡ ਦਾ ਕਹਿਣਾ ਹੈ ਕਿ ਇਸ ਨਵੀਂ ਡਿਜੀਟਲ ਪ੍ਰਣਾਲੀ ਦਾ ਮੁੱਖ ਉਦੇਸ਼ ਮੁਲਾਂਕਣ ਪ੍ਰਕਿਰਿਆ ਨੂੰ ਵਧੇਰੇ ਪਾਰਦਰਸ਼ੀ, ਤੇਜ਼ ਅਤੇ ਤਕਨੀਕੀ ਤੌਰ ‘ਤੇ ਮਜ਼ਬੂਤ ਬਣਾਉਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI