ਸ਼ਹਿਰ ਦੇ ਹਰ ਕੋਨੇ ਤੋਂ ਚੱਲਣਗੀਆਂ ਮਿੰਨੀ ਬੱਸਾਂ
ਪਟਿਆਲਾ : ਪਟਿਆਲਾ ਦੇ ਇਤਿਹਾਸਕ ਮੰਦਿਰ ਮਾਤਾ ਸ਼੍ਰੀ ਕਾਲੀ ਦੇਵੀ ਮੰਦਰ ਦੇ ਨਵੀਨੀਕਰਨ ਅਤੇ ਸੁੰਦਰੀਕਰਨ ਦਾ ਕੰਮ ਤੇਜ਼ੀ ਨਾਲ ਜਾਰੀ ਹੈ। ਦੂਰ-ਦਰਾਜ਼ ਤੋਂ ਮਾਤਾ ਕਾਲੀ ਦੇ ਦਰਬਾਰ ਵਿੱਚ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਪੀ .ਆਰ .ਟੀ ਸੀ ਵੱਲੋਂ ਵੀ ਵੱਡੀ ਤਿਆਰੀ ਕੀਤੀ ਜਾ ਰਹੀ ਹੈ।
ਚੇਅਰਮੈਨ ਹਰਪਾਲ ਜੁਨੇਜਾ ਵਲੋਂ ਅੱਜ ਵੱਖ ਵੱਖ ਹਿੰਦੂ ਜਥੇਬੰਧੀਆ ਨੂੰ ਬੁਲਾ ਕੇ ਮੰਦਿਰ ਕਮੇਟੀ ਦੇ ਚੇਅਰਮੈਨ ਸ਼੍ਰੀ ਕਮਲ ਬਾਂਸਲ ਜੀ ਨਾਲ ਮੁਲਾਕਾਤ ਕਰਵਾ ਕੇ ਹੋ ਰਹੇ ਮੰਦਿਰ ਨਿਰਮਾਣ ਬਾਰੇ ਸੁਝਾਹ ਲੀਤੇ | ਇਸ ਮੌਕੇ ਹਿੰਦੂ ਆਗੂਆਂ ਵਲੋਂ ਮੰਦਿਰ ਕਮੇਟੀ ਦੇ ਚੇਅਰਮੈਨ ਸ਼੍ਰੀ ਕਮਲ ਬਾਂਸਲ , ਸ਼੍ਰੀ ਭਗਵਾਨ ਦਾਸ ਜੁਨੇਜਾ , ਚੇਅਰਮੈਨ ਹਰਪਾਲ ਜੁਨੇਜਾ ਦਾ ਸਨਮਾਨ ਕੀਤਾ | ਹਿੰਦੂ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਅਤੇ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਸ੍ਰ .ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਸ਼੍ਰੀ ਕਾਲੀ ਮਾਤਾ ਮੰਦਿਰ ਦੇ ਸ਼ਰਧਾਲੂਆਂ ਦੀ ਆਸਥਾ ਨੂੰ ਸਮਝਦੇ ਹੋਏ ਮੰਦਿਰ ਦਾ ਆਧੁਨਿਕ ਕਿਸਮ ਦਾ ਨਿਰਮਾਣ ਕਰਵਾਇਆ | ਚੇਅਰਮੈਨ ਜੁਨੇਜਾ ਨੇ ਕਿਹਾ ਕੇ ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ ਪਟਿਆਲਾ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਮਿੰਨੀ ਬੱਸਾਂ ਚਲਾਈਆਂ ਜਾਣਗੀਆਂ, ਤਾਂ ਜੋ ਸ਼ਰਧਾਲੂਆਂ ਨੂੰ ਮੰਦਰ ਤੱਕ ਪਹੁੰਚਣ ਵਿੱਚ ਕੋਈ ਦਿੱਕਤ ਨਾ ਆਵੇ। ਪੀ ਆਰ ਟੀ ਸੀ ਚੇਅਰਮੈਨ ਨੇ ਕਿਹਾ ਕਿ ਪਿਛਲੇ ਕੁਝ ਦਿਨਾਂ ਵਿੱਚ ਮੰਦਰ ਦੇ ਵਿਕਾਸ ਕਾਰਜਾਂ ਵਿੱਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਮੰਦਰ ਨੂੰ ਵਿਸ਼ਵ ਪੱਧਰ ਦਾ ਸੁੰਦਰ ਧਾਰਮਿਕ ਸਥਾਨ ਬਣਾਉਣ ਲਈ ਕੰਮ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਮੰਦਰ ਵਿੱਚ ਸ਼ਰਧਾਲੂਆਂ ਦੇ ਬੈਠਣ ਦੀ ਵਿਵਸਥਾ, ਲੇਜ਼ਰ ਸ਼ੋਅ, ਵੱਡਾ ਲੰਗਰ ਹਾਲ ਅਤੇ ਹੋਰ ਕਈ ਸਹੂਲਤਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਲੰਗਰ ਹਾਲ ਵਿੱਚ ਇੱਕ ਸਮੇਂ ਕਰੀਬ 3000 ਤੋਂ 4000 ਸ਼ਰਧਾਲੂਆਂ ਲਈ ਲੰਗਰ ਦੀ ਵਿਵਸਥਾ ਹੋਵੇਗੀ।
ਹਰਪਾਲ ਜੁਨੇਜਾ ਨੇ ਕਿਹਾ ਕਿ ਮੰਦਰ ਦੇ ਮੁਕੰਮਲ ਹੋਣ ਤੋਂ ਬਾਅਦ ਵੱਡੀ ਗਿਣਤੀ ਵਿੱਚ ਸੰਗਤ ਪਟਿਆਲਾ ਪਹੁੰਚੇਗੀ। ਇਸ ਲਈ ਪੀ ਆਰ ਟੀ ਸੀ ਦੇ ਅਧਾਰੇ ਵੱਲੋਂ ਰਜਿੰਦਰਾ ਹਸਪਤਾਲ, ਸਮਾਣਾ ਚੁੰਗੀ, ਡਕਾਲਾ ਚੁੰਗੀ, ਸਨੌਰੀ ਅੱਡਾ, ਨਵਾਂ ਬੱਸ ਸਟੈਂਡ, ਪੁਰਾਣਾ ਬੱਸ ਸਟੈਂਡ ਅਤੇ ਤ੍ਰਿਪੜੀ ਸਮੇਤ ਪਟਿਆਲਾ ਦੇ ਵੱਖ-ਵੱਖ ਹਿੱਸਿਆਂ ਤੋਂ ਮਿੰਨੀ ਬੱਸਾਂ ਚਲਾਉਣ ਦੀ ਯੋਜਨਾ ਬਣਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਇਸ ਨਾਲ ਸ਼ਰਧਾਲੂਆਂ ਨੂੰ ਆਵਾਜਾਈ ਦੀ ਸਹੂਲਤ ਮਿਲੇਗੀ ਅਤੇ ਪਟਿਆਲਾ ਦੇ ਵਪਾਰ ਨੂੰ ਵੀ ਵੱਡਾ ਲਾਭ ਹੋਵੇਗਾ। ਇਸ ਫੇਰੀ ਦੌਰਾਨ ਪ੍ਰਸ਼ਾਸ਼ਨਿਕ ਅਧਿਕਾਰੀ ਐੱਸ.ਡੀ.ਐੱਮ ,ਏ ਡੀ ਸੀ , ਸਿਟੀ ਪੁਲਿਸ ਦੀ ਦੇਖ ਰੇਖ ਹੇਠ ਮੰਦਿਰ ਦੇ ਚਲ ਰਹੇ ਨਿਰਮਾਣ ਵਿਚ ਸਹਿਯੋਗ ਰਿਹਾ | ਇਸ ਮੌਕੇ ਵਰਿੰਦਰ ਸ਼ਰਮਾ, ਜੋਲੀ ਜੀ ,ਮੋਹਿਤ ਪੰਡਿਤ ,ਜਸਪਾਲ ਝੰਜੂ , ਰਾਜੀਵ ਗੁਪਤਾ ,ਰਾਜੇਸ਼ ਕਾਕਾ ਲਿਫਟਰ , ਅਸ਼ੋਕ ਕੁਮਾਰ , ਸੰਦੀਪ ਬੰਧੂ , ਰਾਕੇਸ਼ ਕਨੋਜੀਆਂ ,ਵਿਜੇ ਸਵਰਨਕਾਰ ਰਾਕੇਸ਼ ਠਾਕੁਰ , ਮਨਦੀਪ ਲਾਰੰਸ ,ਮੁਲਤਾਨੀ ਜੀ , ਪ੍ਰਦੀਪ ਕੁਮਾਰ , ਨਵਨੀਤ ਵਾਲੀਆ ,ਹਰਸ਼ ਮਦਾਨ , ਮਨਦੀਪ , ਸ਼ੇਰ ਸਿੰਘ ਸ਼ੇਰਾ ਆਪਣੇ ਸਾਥੀਆਂ ਨਾਲ ਹਾਜਰ ਸਨ |






