Google search engine
HomePatiala Updatesਭਾਸ਼ਾ ਵਿਭਾਗ ਪੰਜਾਬ ਦੀ ‘ਪ੍ਰੀਤ ਨਗਰ ਯਾਤਰਾ’ ਰਵਾਨਾ

ਭਾਸ਼ਾ ਵਿਭਾਗ ਪੰਜਾਬ ਦੀ ‘ਪ੍ਰੀਤ ਨਗਰ ਯਾਤਰਾ’ ਰਵਾਨਾ

ਪਟਿਆਲਾ 26 ਅਪ੍ਰੈਲ:

ਪੰਜਾਬ ਸਰਕਾਰ ਦੀ ਸਰਪ੍ਰਸਤੀ ’ਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਉੱਘੇ ਸਰਬਾਂਗੀ ਸਾਹਿਤਕਾਰ ਸ. ਗੁਰਬਖਸ਼ ਸਿੰਘ ਪ੍ਰੀਤਲੜੀ ਦੇ ਜਨਮ ਦਿਨ ਮੌਕੇ ਆਯੋਜਤ ਕੀਤੀ ਗਈ ‘ਪ੍ਰੀਤ ਨਗਰ ਯਾਤਰਾ’ ਅੱਜ ਇੱਥੋਂ ਭਾਸ਼ਾ ਭਵਨ ਤੋਂ ਰਵਾਨਾ ਹੋ ਗਈ ਹੈ। ਇਸ ਇੱਕ ਦਿਨ ਯਾਤਰਾ ’ਚ ਵੱਡੀ ਗਿਣਤੀ ’ਚ ਸਾਹਿਤਕਾਰ, ਰੰਗਕਰਮੀ ਤੇ ਸਾਹਿਤ ਰਸੀਏ ਸ਼ਾਮਲ ਹੋਏ ਹਨ। ਇਸ ਯਾਤਰਾ ਲਈ ਇੱਕ ਬੱਸ ਪਟਿਆਲਾ ਤੋਂ ਸਰਹੰਦ, ਖੰਨਾ, ਲੁਧਿਆਣਾ ਤੇ ਜਲੰਧਰ ਹੁੰਦੀ ਹੋਈ ਅਤੇ ਦੁਸਰੀ ਬੱਸ ਮਾਨਸਾ ਤੋਂ ਬਠਿੰਡਾ, ਫ਼ਰੀਦਕੋਟ ਹੁੰਦੀ ਹੋਈ ਪ੍ਰੀਤ ਨਗਰ (ਅੰਮ੍ਰਿਤਸਰ) ਪਹੁੰਚੇਗੀ। ਦੋਨੋਂ ਬੱਸਾਂ ’ਚ ਵੱਖ-ਵੱਖ ਸ਼ਹਿਰਾਂ, ਕਸਬਿਆਂ ਤੇ ਪਿੰਡਾਂ ਤੋਂ ਸਾਹਿਤਕਾਰ ਤੇ ਸਾਹਿਤ ਰਸੀਏ ਸ਼ਾਮਲ ਹੋਣਗੇ।
‘ਪ੍ਰੀਤ ਨਗਰ ਯਾਤਰਾ’ ਦੀ ਰਵਾਨਗੀ ਸਮੇਂ ਡਾਇਰੈਕਟਰ ਭਾਸ਼ਾਵਾਂ ਨੇ ਦੱਸਿਆ ਕਿ ਇਸ ਯਾਤਰਾ ’ਚ ਸੂਬੇ ਭਰ ’ਚੋਂ ਸੌ ਤੋਂ ਵਧੇਰੇ ਸਾਹਿਤਕਾਰ ਪ੍ਰੀਤ ਨਗਰ ਪਹੁੰਚਣਗੇ ਅਤੇ ਇਨ੍ਹਾਂ ਦਾ ਸਵਾਗਤ ਕਰਨ ਲਈ ਮਾਝੇ ਦੇ ਸਾਹਿਤਕਾਰ ਪਹਿਲਾ ਹੀ ਮੌਜੂਦ ਹੋਣਗੇ। ਉਨ੍ਹਾਂ ਦੱਸਿਆ ਕਿ ਪ੍ਰੀਤ ਨਗਰ ਵਿਖੇ ਸ. ਪ੍ਰੀਤਲੜੀ ਨਾਲ ਜੁੜੀਆਂ ਵੱਖ-ਵੱਖ ਥਾਵਾਂ ਦੇ ਦਰਸ਼ਨ ਕਰਨ ਉਪਰੰਤ ਆਡੀਟੋਰੀਅਮ ਵਿਖੇ ਸਮਾਗਮ ਦਾ ਆਯੋਜਨ ਕੀਤਾ ਜਾਵੇਗਾ। ਜਿਸ ਦੌਰਾਨ ਸ. ਪ੍ਰੀਤਲੜੀ ਦੇ ਸਪੁੱਤਰ ਸ. ਹਿਰਦੇਪਾਲ ਸਿੰਘ ਉਨ੍ਹਾਂ ਦੇ ਜੀਵਨ ਬਾਰੇ ਚਾਨਣਾ ਪਾਉਣਗੇ ਅਤੇ ਡਾ. ਹਰਭਜਨ ਸਿੰਘ ਭਾਟੀਆ ਉਨ੍ਹਾਂ ਦੀਆਂ ਲਿਖਤਾਂ ਬਾਰੇ ਜਾਣਕਾਰੀ ਦੇਣਗੇ। ਇਸ ਤੋਂ ਇਲਾਵਾ ਉੱਘੇ ਨਾਟਕਕਾਰ ਕੇਵਲ ਧਾਲੀਵਾਲ ਵੱਲੋਂ ਤਿਆਰ ਕੀਤੀ ਪ੍ਰੀਤ ਨਗਰ ਬਾਰੇ ਦਸਤਾਵੇਜੀ ਫਿਲਮ ‘ਸੁਪਨਿਆਂ ਦੀ ਧਰਤੀ’ ਵਿਖਾਈ ਜਾਵੇਗੀ। ਇਸ ਯਾਤਰਾ ’ਚ ਡਾ. ਲਕਸ਼ਮੀ ਨਰਾਇਣ ਭੀਖੀ, ਕਮਲਜੀਤ ਨੀਲੋਂ, ਡਾ. ਬਲਵੀਰ ਕੌਰ ਪੰਧੇਰ, ਰਾਜੇਸ਼ ਸ਼ਰਮਾ, ਬਲਜਿੰਦਰ ਮਾਨ, ਰਵਿੰਦਰ ਚੋਟ, ਹਰਪ੍ਰੀਤ ਰਾਣਾ, ਅੰਗਰੇਜ ਸਿੰਘ, ਅਵਤਾਰਜੀਤ ਸਿੰਘ, ਭਾਸ਼ੋ, ਡਾ. ਵੀਰਪਾਲ ਕੌਰ, ਪ੍ਰੀਤਮ ਸਿੰਘ ਜੌਹਲ, ਜਸਵੀਰ ਝੱਜ, ਗੁਰਿੰਦਰ ਗੈਰੀ, ਕਰਨੈਲ ਸਿੰਘ ਵਜ਼ੀਰਾਬਾਦੀ, ਗੁਰਚਰਨ ਕੌਰ ਕੋਚਰ, ਸੰਤ ਸਿੰਘ ਸੋਹਲ, ਅੰਮ੍ਰਿਤਪਾਲ ਕੌਰ, ਰਾਜਪਾਲ ਕੌਰ, ਬਲਵਿੰਦਰ ਭੱਟੀ, ਰਿਪਨਜੋਤ ਬੱਗਾ ਸੋਨੀ, ਅਨਿਲ ਕੁਮਾਰ ਗੋਇਲ, ਭੁਪਿੰਦਰਪ੍ਰੀਤ ਸਿੰਘ, ਸਰਬਜੀਤ ਗਿੱਲ, ਸੁਨੀਤਾ ਸਨੂ ਆਦਿ ਸ਼ਾਮਲ ਹਨ। ਇਸ ਯਾਤਰਾ ਦੇ ਪ੍ਰਬੰਧ ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਖੋਜ ਅਫ਼ਸਰ ਡਾ. ਸੰਤੋਖ ਸੁੱਖੀ, ਡਾ. ਸੁਖਦਰਸ਼ਨ ਸਿੰਘ ਚਹਿਲ, ਸਤਪਾਲ ਸਿੰਘ ਚਹਿਲ, ਡਾ. ਮਨਜਿੰਦਰ ਸਿੰਘ, ਖੋਜ ਸਹਾਇਕ ਹਰਪ੍ਰੀਤ ਸਿੰਘ, ਅਰੁਨ ਕੁਮਾਰ, ਤਰਲੋਕ ਨੇਗੀ, ਰਾਜਵਿੰਦਰ ਸਿੰਘ ਤੇ ਅਨਮੋਲ ਆਦਿ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI