Monday, August 10, 2026
Home Punjab ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਕੱਟ: 27 ਮਾਰਚ ਨੂੰ 9 ਘੰਟੇ...

ਪੰਜਾਬ ਦੇ ਕਈ ਇਲਾਕਿਆਂ ਵਿੱਚ ਬਿਜਲੀ ਕੱਟ: 27 ਮਾਰਚ ਨੂੰ 9 ਘੰਟੇ ਤੱਕ ਸਪਲਾਈ ਪ੍ਰਭਾਵਿਤ

0
40

ਜਲੰਧਰ: ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਜ਼ਰੂਰੀ ਰੱਖ-ਰਖਾਅ ਅਤੇ ਬਿਜਲੀ ਸਪਲਾਈ ਦੇ ਕੰਮਾਂ ਕਾਰਨ 27 ਮਾਰਚ ਨੂੰ ਬਿਜਲੀ ਕੱਟ ਰਹੇਗੀ, ਜਿਸ ਨਾਲ ਕੁਝ ਇਲਾਕਿਆਂ ਵਿੱਚ 9 ਘੰਟਿਆਂ ਤੱਕ ਸਪਲਾਈ ਪ੍ਰਭਾਵਿਤ ਹੋ ਸਕਦੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵੱਲੋਂ ਪਹਿਲਾਂ ਹੀ ਲੋਕਾਂ ਨੂੰ ਇਸ ਸਬੰਧੀ ਸੂਚਿਤ ਕਰ ਦਿੱਤਾ ਗਿਆ ਹੈ।

ਮਾਨਸਾ ਵਿੱਚ 66 ਕੇਵੀ ਦਲੇਲ ਸਿੰਘ ਵਾਲਾ ਗਰਿੱਡ ਤੋਂ ਚੱਲਣ ਵਾਲੇ 11 ਕੇਵੀ ਕੋਟ ਲੱਲੂ, ਯੂਪੀਐਸ ਅਤੇ ਚਕੇਰੀਆਂ ਏਪੀ ਫੀਡਰ ਦੀ ਸਪਲਾਈ ਸਵੇਰੇ 9 ਵਜੇ ਤੋਂ ਸ਼ਾਮ 6 ਵਜੇ ਤੱਕ ਇੱਕ ਨਵੇਂ ਟ੍ਰਾਂਸਫਾਰਮਰ ਦੀ ਸਥਾਪਨਾ ਕਾਰਨ ਬੰਦ ਰਹੇਗੀ, ਜਿਸ ਨਾਲ ਚਕੇਰੀਆਂ ਪਿੰਡ ਸਮੇਤ ਕਈ ਇਲਾਕੇ ਪ੍ਰਭਾਵਿਤ ਹੋਣਗੇ। ਨਵਾਂਸ਼ਹਿਰ ਵਿੱਚ 66 ਕੇਵੀ ਸਬ-ਸਟੇਸ਼ਨ ਭੀਨ ਨਾਲ ਜੁੜੇ 11 ਕੇਵੀ ਗੁੱਜਰਪੁਰ ਯੂਪੀਐਸ ਫੀਡਰ ‘ਤੇ ਮੁਰੰਮਤ ਕਾਰਨ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਬੰਦ ਰਹੇਗੀ ਅਤੇ ਮਹਾਲੋ, ਗੁੱਜਰਪੁਰ, ਅਲੀਪੁਰ, ਗੋਲੇਵਾਲ, ਅਲਾਚੌਰ ਅਤੇ ਮਹਿੰਦੀਪੁਰ ਪਿੰਡਾਂ ਵਿੱਚ ਸਪਲਾਈ ਪ੍ਰਭਾਵਿਤ ਰਹੇਗੀ।

ਇਸੇ ਤਰ੍ਹਾਂ ਸ਼ੇਰਪੁਰ ਇਲਾਕੇ ਵਿੱਚ 66 ਕੇਵੀ ਖੇੜੀ ਗਰਿੱਡ ‘ਤੇ ਮੁਰੰਮਤ ਕਾਰਨ 11 ਕੇਵੀ ਬਾਜਵਾ ਯੂਪੀਐਸ ਅਤੇ ਖੇੜੀ ਸ਼੍ਰੇਣੀ-1 ਫੀਡਰ ਸਵੇਰੇ 9:30 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹਿਣਗੇ, ਜਿਸ ਨਾਲ ਖੇੜੀ ਕਲਾਂ, ਖੇੜੀ ਖੁਰਦ ਅਤੇ ਈਨਾ ਬਾਜਵਾ ਸਮੇਤ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਤੋਂ ਇਲਾਵਾ ਗਰਿੱਡ ਨਾਲ ਜੁੜੇ ਫਾਰਮਾਂ ਦੀ ਸਪਲਾਈ ਵੀ ਅਸਥਾਈ ਤੌਰ ‘ਤੇ ਬੰਦ ਰਹੇਗੀ।


LEAVE A REPLY

Please enter your comment!
Please enter your name here