HomePunjab‘ਕਿੱਕਲੀ’ ‘ਤੇ ਸਿਆਸੀ ਘਮਾਸਾਨ, ਭਗਵੰਤ ਮਾਨ ਆਪਣੇ ਬਿਆਨ ‘ਤੇ ਡਟੇ, ਅਕਾਲੀ ਦਲ...

‘ਕਿੱਕਲੀ’ ‘ਤੇ ਸਿਆਸੀ ਘਮਾਸਾਨ, ਭਗਵੰਤ ਮਾਨ ਆਪਣੇ ਬਿਆਨ ‘ਤੇ ਡਟੇ, ਅਕਾਲੀ ਦਲ ਵੱਲੋਂ ਤਿੱਖੀ ਪ੍ਰਤੀਕਿਰਿਆ

ਚੰਡੀਗੜ੍ਹ: ਪੰਜਾਬ ਦੀ ਸਿਆਸਤ ਵਿੱਚ ਉਸ ਵੇਲੇ ਨਵਾਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਖਬੀਰ ਸਿੰਘ ਬਾਦਲ ‘ਤੇ ਤਨਜ਼ ਕਰਦਿਆਂ ਸੁਣਾਈ ਗਈ ‘ਕਿੱਕਲੀ’ ਨੇ ਵੱਡਾ ਰਾਜਨੀਤਿਕ ਮਾਮਲਾ ਰੂਪ ਧਾਰ ਲਿਆ। ਇਸ ਮਾਮਲੇ ‘ਤੇ ਪ੍ਰਤੀਕਿਰਿਆ ਦਿੰਦਿਆਂ ਭਗਵੰਤ ਮਾਨ ਨੇ ਸਪੱਸ਼ਟ ਕੀਤਾ ਕਿ ਉਹ ਆਪਣੇ ਬਿਆਨ ‘ਤੇ ਕਾਇਮ ਹਨ ਅਤੇ ਜੋ ਕੁਝ ਉਨ੍ਹਾਂ ਨੇ ਕਿਹਾ ਹੈ, ਉਹ ਸਿਰਫ਼ ਸੱਚ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਜਵਾਬ ਦੇਣਾ ਹੈ, ਉਹ ਦੇਣ, ਪਰ ਉਹਨਾਂ ਨੇ ਕੋਈ ਝੂਠ ਨਹੀਂ ਬੋਲਿਆ।

ਮੁੱਖ ਮੰਤਰੀ ਨੇ ਸੁਖਬੀਰ ਸਿੰਘ ਬਾਦਲ ਅਤੇ ਬਾਦਲ ਪਰਿਵਾਰ ‘ਤੇ ਧਾਰਮਿਕ ਅਕੀਦੇ ਨਾਲ ਖਿਲਵਾੜ ਕਰਨ ਦੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਕਿ ਇਹ ਲੋਕ ਪਵਿੱਤਰ ਥਾਵਾਂ ‘ਤੇ ਜਾ ਕੇ ਵੀ ਸੱਚ ਨਹੀਂ ਬੋਲਦੇ। ਉਨ੍ਹਾਂ ਇਹ ਵੀ ਕਿਹਾ ਕਿ ਭਾਵੇਂ ਕੋਈ ਦੁਨੀਆ ਦੀ ਅਦਾਲਤ ਤੋਂ ਬਚ ਜਾਵੇ, ਪਰ ਪਰਮਾਤਮਾ ਦੀ ਅਦਾਲਤ ਵਿੱਚ ਹਰ ਕਿਸੇ ਨੂੰ ਆਪਣੇ ਕਰਮਾਂ ਦਾ ਹਿਸਾਬ ਦੇਣਾ ਪਵੇਗਾ।

ਜ਼ਿਕਰਯੋਗ ਹੈ ਕਿ ਇੱਕ ਜਨਤਕ ਇਕੱਠ ਦੌਰਾਨ ਭਗਵੰਤ ਮਾਨ ਨੇ ਰਵਾਇਤੀ ਅੰਦਾਜ਼ ਵਿੱਚ ‘ਕਿੱਕਲੀ’ ਸੁਣਾਈ ਸੀ, ਜਿਸ ਵਿੱਚ ਉਨ੍ਹਾਂ ਨੇ ਅਪਰੋਖ ਤੌਰ ‘ਤੇ ਬਾਦਲ ਪਰਿਵਾਰ ਦੀ ਸਿਆਸਤ ਅਤੇ ਕਾਰੋਬਾਰਾਂ ‘ਤੇ ਨਿਸ਼ਾਨਾ ਸਾਧਿਆ ਸੀ। ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਇਸ ਨੂੰ ਮਰਯਾਦਾ ਭੰਗ ਕਰਾਰ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ‘ਤੇ ਬੈਠੇ ਵਿਅਕਤੀ ਨੂੰ ਅਜਿਹੀ ਭਾਸ਼ਾ ਨਹੀਂ ਵਰਤਣੀ ਚਾਹੀਦੀ। ਅਕਾਲੀ ਦਲ ਦੇ ਹੋਰ ਆਗੂਆਂ ਨੇ ਵੀ ਇਸਨੂੰ ਪੰਜਾਬ ਦੇ ਸੱਭਿਆਚਾਰ ਅਤੇ ਵਿਰੋਧੀ ਆਗੂਆਂ ਦੀ ਬੇਅਦਬੀ ਦੱਸਿਆ ਹੈ।

ਇਸ ਵਿਵਾਦ ਨਾਲ ਪੰਜਾਬ ਦੀ ਸਿਆਸਤ ਵਿੱਚ ਇੱਕ ਨਵਾਂ ਮੋਰਚਾ ਖੁਲ੍ਹ ਗਿਆ ਹੈ, ਜਿੱਥੇ ਇੱਕ ਪਾਸੇ ‘ਸੱਚ ਦੀ ਲੜਾਈ’ ਦਾ ਦਾਅਵਾ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਰਾਜਨੀਤਿਕ ਮਰਯਾਦਾ ਅਤੇ ਭਾਸ਼ਾ ਦੇ ਮਾਪਦੰਡਾਂ ‘ਤੇ ਸਵਾਲ ਖੜ੍ਹੇ ਹੋ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments