Thursday, July 16, 2026
Home Punjab ਬਠਿੰਡਾ ‘ਚ ਪੁਲਿਸ ਸਟਾਫ਼ ਬਦਲਿਆ, ਸੀਐਮ ਭਗਵੰਤ ਮਾਨ ਦਾ ਨਸ਼ਿਆਂ ‘ਤੇ ‘ਜ਼ੀਰੋ...

ਬਠਿੰਡਾ ‘ਚ ਪੁਲਿਸ ਸਟਾਫ਼ ਬਦਲਿਆ, ਸੀਐਮ ਭਗਵੰਤ ਮਾਨ ਦਾ ਨਸ਼ਿਆਂ ‘ਤੇ ‘ਜ਼ੀਰੋ ਟਾਲਰੈਂਸ’ ਸੰਦੇਸ਼

0
36

ਬਠਿੰਡਾ/ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਨੇ ਬਠਿੰਡਾ ਦੇ ਸਦਰ ਥਾਣੇ ਅਤੇ ਪੁਲਿਸ ਚੌਂਕੀ ਦੇ ਸਮੂਹ ਸਟਾਫ਼ ਨੂੰ ਬਦਲਣ ਦੇ ਫੈਸਲੇ ਨੂੰ ਮਨਜ਼ੂਰੀ ਦਿੰਦਿਆਂ ਸਪੱਸ਼ਟ ਕੀਤਾ ਹੈ ਕਿ ਨਸ਼ਿਆਂ ਦੇ ਮਾਮਲੇ ਵਿੱਚ ਸਰਕਾਰ ਦੀ ਨੀਤੀ ਪੂਰੀ ਤਰ੍ਹਾਂ ‘ਜ਼ੀਰੋ ਟਾਲਰੈਂਸ’ ਦੀ ਹੈ। ਉਨ੍ਹਾਂ ਮੰਨਿਆ ਕਿ ਪੁਲਿਸ ਵਿਭਾਗ ਵਿੱਚ ਕੁਝ ਅਜਿਹੇ ਮੁਲਾਜ਼ਮ ਵੀ ਹਨ ਜੋ ਨਸ਼ਾ ਤਸਕਰਾਂ ਨਾਲ ਮਿਲੀਭੁਗਤ ਰੱਖਦੇ ਹਨ ਅਤੇ ਅਜਿਹਿਆਂ ਨੂੰ ‘ਕਾਲੀਆਂ ਭੇਡਾਂ’ ਕਰਾਰ ਦਿੰਦਿਆਂ ਕਿਹਾ ਕਿ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਜਾਰੀ ਰਹੇਗੀ।

ਮੁੱਖ ਮੰਤਰੀ ਨੇ ਦੱਸਿਆ ਕਿ ਕੁਝ ਪਿੰਡਾਂ ਦੇ ਸਰਪੰਚਾਂ ਵੱਲੋਂ ਮਿਲੀ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਾਰ-ਵਾਰ ਜਾਣਕਾਰੀ ਦੇਣ ਦੇ ਬਾਵਜੂਦ ਪੁਲਿਸ ਵੱਲੋਂ ਤਸਕਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜਦੋਂ ਲੋਕ ਖੁਦ ਅੱਗੇ ਆ ਕੇ ਸੂਚਨਾ ਦੇ ਰਹੇ ਹਨ ਅਤੇ ਫਿਰ ਵੀ ਕਾਰਵਾਈ ਨਹੀਂ ਹੁੰਦੀ, ਤਾਂ ਇਹ ਮਿਲੀਭੁਗਤ ਵੱਲ ਸਿੱਧਾ ਇਸ਼ਾਰਾ ਕਰਦਾ ਹੈ, ਜਿਸ ਕਰਕੇ ਪੂਰੇ ਸਟਾਫ਼ ਨੂੰ ਬਦਲਣ ਦਾ ਫੈਸਲਾ ਲਿਆ ਗਿਆ।

ਸੀਐਮ ਮਾਨ ਨੇ ਦੁਹਰਾਇਆ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਸਰਕਾਰ ਲਈ ਇੱਕ ‘ਯੁੱਧ’ ਵਰਗਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਦੇ ਇਸ ਸਖ਼ਤ ਰੁਖ ਨਾਲ ਇਹ ਵੀ ਸੰਕੇਤ ਮਿਲਦੇ ਹਨ ਕਿ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਲ੍ਹਿਆਂ ਵਿੱਚ ਵੀ ਲਾਪਰਵਾਹ ਅਧਿਕਾਰੀਆਂ ਖਿਲਾਫ ਕਾਰਵਾਈ ਹੋ ਸਕਦੀ ਹੈ।

LEAVE A REPLY

Please enter your comment!
Please enter your name here