HomeNationalPM ਮੋਦੀ ਦੀ ਅਪੀਲ: ਦੇਸ਼ ਵਿੱਚ ਹੀ ਘੁੰਮੋ, ਵਿਆਹ ਕਰੋ ਅਤੇ ਬੇਲੋੜਾ...

PM ਮੋਦੀ ਦੀ ਅਪੀਲ: ਦੇਸ਼ ਵਿੱਚ ਹੀ ਘੁੰਮੋ, ਵਿਆਹ ਕਰੋ ਅਤੇ ਬੇਲੋੜਾ ਸੋਨਾ ਖਰੀਦਣ ਤੋਂ ਬਚੋ

PM ਮੋਦੀ ਨੇ 7.8% GDP ਵਾਧੇ ’ਤੇ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀ 7.8 ਫੀਸਦੀ ਜੀਡੀਪੀ ਵਿਕਾਸ ਦਰ ’ਤੇ ਖੁਸ਼ੀ ਜ਼ਾਹਰ ਕਰਦਿਆਂ ਦੇਸ਼ ਵਾਸੀਆਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੰਗਾਂ, ਅਸਥਿਰਤਾ ਅਤੇ ਸਪਲਾਈ ਚੇਨ ਵਿੱਚ ਰੁਕਾਵਟਾਂ ਦੇ ਬਾਵਜੂਦ ਭਾਰਤ ਨੇ ਆਰਥਿਕ ਮੋਰਚੇ ’ਤੇ ਮਜ਼ਬੂਤ ਪ੍ਰਦਰਸ਼ਨ ਕੀਤਾ ਹੈ।

ਇੰਸਟਾਗ੍ਰਾਮ ’ਤੇ ਸਾਂਝੇ ਕੀਤੇ ਇੱਕ ਵੀਡੀਓ ਸੰਦੇਸ਼ ਵਿੱਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਸਵਦੇਸ਼ੀ ਅਤੇ ਆਤਮ-ਨਿਰਭਰਤਾ ਨੂੰ ਉਤਸ਼ਾਹਿਤ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਦੇਸ਼ ਇਸੇ ਦਿਸ਼ਾ ਵਿੱਚ ਅੱਗੇ ਵਧਦਾ ਰਿਹਾ ਤਾਂ ਆਜ਼ਾਦੀ ਦੇ 100ਵੇਂ ਸਾਲ ਤੱਕ ਨੌਜਵਾਨਾਂ ਨੂੰ ਇੱਕ ਵਿਕਸਤ ਭਾਰਤ ਮਿਲੇਗਾ।

ਮੋਦੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਦੇਸ਼ਾਂ ਵਿੱਚ ਛੁੱਟੀਆਂ ਮਨਾਉਣ ਦੀ ਬਜਾਏ ਦੇਸ਼ ਦੇ ਸੈਰ-ਸਪਾਟਾ ਸਥਾਨਾਂ ਨੂੰ ਤਰਜੀਹ ਦੇਣ। ਇਸ ਦੇ ਨਾਲ ਹੀ ਉਨ੍ਹਾਂ ਬਾਹਰਲੇ ਦੇਸ਼ਾਂ ਵਿੱਚ ਵਿਆਹ ਕਰਨ ਅਤੇ ਲੋੜ ਤੋਂ ਬਿਨਾਂ ਸੋਨਾ ਖਰੀਦਣ ਤੋਂ ਵੀ ਬਚਣ ਦੀ ਗੱਲ ਕਹੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ ਵਿਸ਼ਵ ਪੱਧਰ ’ਤੇ ਸਥਿਰਤਾ ਨਹੀਂ ਰਹੀ। ਇਸ ਦੇ ਬਾਵਜੂਦ ਭਾਰਤ ਨੇ ਆਪਣੀ ਵਿਕਾਸ ਯਾਤਰਾ ਜਾਰੀ ਰੱਖੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਨੂੰ ਵਿਕਾਸ ਦੀ ਰਫ਼ਤਾਰ ਬਰਕਰਾਰ ਰੱਖਣ ਲਈ ਆਤਮ-ਨਿਰਭਰਤਾ ਵੱਲ ਹੋਰ ਮਜ਼ਬੂਤੀ ਨਾਲ ਵਧਣਾ ਪਵੇਗਾ।

ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਲਗਾਤਾਰ ਮਿਹਨਤ ਅਤੇ ਕੋਸ਼ਿਸ਼ਾਂ ਦੀ ਲੋੜ ਹੈ। ਮੋਦੀ ਨੇ ਆਪਣੀ ਸਰਕਾਰ ਦੀਆਂ ਨੀਤੀਆਂ ਨੂੰ ਚੰਗਾ ਅਤੇ ਇਰਾਦੇ ਨੂੰ ਸਾਫ਼ ਦੱਸਦਿਆਂ ਕਿਹਾ ਕਿ ਇਸੇ ਕਾਰਨ ਦੇਸ਼ ਤਰੱਕੀ ਦੀਆਂ ਨਵੀਆਂ ਉਚਾਈਆਂ ਛੂਹ ਰਿਹਾ ਹੈ।

ਜ਼ਿਕਰਯੋਗ ਹੈ ਕਿ ਅਪ੍ਰੈਲ-ਜੂਨ ਤਿਮਾਹੀ ਦੌਰਾਨ ਭਾਰਤ ਦੀ ਅਰਥਵਿਵਸਥਾ 7.8 ਫੀਸਦੀ ਦੀ ਦਰ ਨਾਲ ਵਧੀ। ਪਿਛਲੀ ਤਿਮਾਹੀ ਵਿੱਚ ਇਹ ਵਾਧਾ ਦਰ 8.6 ਫੀਸਦੀ ਸੀ। ਪੱਛਮੀ ਏਸ਼ੀਆ ਵਿੱਚ ਜੰਗ ਅਤੇ ਊਰਜਾ ਬਾਜ਼ਾਰਾਂ ’ਤੇ ਪਏ ਪ੍ਰਭਾਵ ਦੇ ਬਾਵਜੂਦ 7.8 ਫੀਸਦੀ ਦੀ ਵਿਕਾਸ ਦਰ ਉਮੀਦਾਂ ਨਾਲੋਂ ਬਿਹਤਰ ਰਹੀ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments